Gurdaspur News(Avtar Singh): ਗੁਰਦਾਸਪੁਰ ਵਿੱਚ ਪੈਂਦੇ ਬਟਾਲਾ ਵੱਲੋਂ ਕੁਝ ਦਿਨ ਪਹਿਲਾਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਸਕੇ ਭਰਾਵਾਂ ਨੂੰ ਪੰਜ ਪਿਸਤੋਲਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਜਾਣਕਾਰੀ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਭਰਾਵਾਂ ਉੱਤੇ ਪਹਿਲਾਂ ਹੀ ਕਈ ਮੁਕਦਮੇ ਦਰਜ ਹਨ।


COMMERCIAL BREAK
SCROLL TO CONTINUE READING

ਪ੍ਰੈਸ ਕਾਨਫੰਰਸ ਰਾਹੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਮੈਡਮ ਅਸ਼ਵਿਨੀ ਗੁਟਿਆਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਛੇ ਮਈ ਨੂੰ ਮਦਨ ਮਸੀਹ ਵਾਸੀ ਡਾਲੇਚੱਕ ਜੋ ਚੰਦੂ ਮੰਝ ਕਨਵੈਕਸ਼ਨ 'ਤੇ ਆਇਆ ਹੋਇਆ ਸੀ। ਮਦਨ ਮਸੀਹ ਦਾ ਪਰਮਬੀਰ ਸਿੰਘ ਹੋਰਾਂ ਨਾਲ ਪਹਿਲਾਂ ਹੀ ਝਗੜਾ ਚਲਦਾ ਸੀ ਅਤੇ ਇਸ ਰੰਜਿਸ਼ ਕਰਕੇ ਪਰਮਬੀਰ ਸਿੰਘ ਉਰਫ ਨਾਨਕ ਨੇ ਮਦਨ ਮਸੀਹ ਦੇ ਗੋਲੀਆਂ ਮਾਰੀਆਂ ਸਨ।


ਮਦਨ ਮਸੀਹ ਦੇ ਬਿਆਨਾਂ 'ਤੇ ਪਰਮਬੀਰ ਸਿੰਘ ਉਰਫ ਨਾਨਕ ਪੁੱਤਰ ਗੁਰਮੇਜ ਸਿੰਘ ਵਾਸੀ ਚੰਦੂ ਮੰਝ ਥਾਣਾ ਕਿਲਾ ਲਾਲ ਸਿੰਘ ਅਤੇ ਇਸ ਦੇ ਭਰਾ ਸੁੰਦਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਚੰਦੂ ਮੰਝ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ। ਐਸ.ਪੀ ਇੰਨੀਵੈਸਟੀਗੇਸ਼ਨ ਬਟਾਲਾ ਦੀ ਨਿਗਰਾਨੀ ਹੇਠ ਡੀ.ਐਸ.ਪੀ ਫਤਿਹਗੜ ਚੂੜੀਆ ਤੇ ਸੀ.ਆਈ.ਏ ਸਟਾਫ ਬਟਾਲਾ ਅਤੇ ਮੁੱਖ ਅਫਸਰ ਥਾਣਾ ਕਿਲਾ ਲਾਲ ਸਿੰਘ ਦੀਆ ਵੱਖ-ਵੱਖ ਟੀਮਾ ਬਣਾ ਕੇ ਦੋਵਾਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਇਹਨਾਂ ਨੂੰ 5 ਪਿਸਤੌਲਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


ਇਹ ਵੀ ਪੜ੍ਹੋ: Fatehgarh Sahib News: ਮੰਡੀ ਗੋਬਿੰਦਗੜ੍ਹ ਪੁਲਿਸ ਨੇ ਚੋਰੀ ਦੀ ਵਾਰਦਾਤ ਸੁਲਝਾਈ, ਮਹਿਲਾ ਸਮੇਤ 6 ਕਾਬੂ ਚੋਰ ਕਾਬੂ


ਉਹਨਾਂ ਦੱਸਿਆ ਕਿ ਦੋਹਾਂ ਭਰਾਵਾਂ ਪਰਮਬੀਰ ਸਿੰਘ ਉਰਫ ਨਾਨਕ ਅਤੇ ਸੁੰਦਰ ਸਿੰਘ ਦੇ ਖਿਲਾਫ ਲੜਾਈ ਝਗੜੇ ਅਤੇ ਲੁੱਟਾਂ ਖੋਹਾ ਦੇ ਵੱਖ-ਵੱਖ ਜ਼ਿਲ੍ਹਿਆ ਵਿਚ ਮੁੱਕਦਮੇ ਦਰਜ ਹਨ। ਪਰਮਵੀਰ ਸਿੰਘ ਦੇ ਖਿਲਾਫ ਦਸ ਅਤੇ ਸੁੰਦਰ ਸਿੰਘ ਦੇ ਖਿਲਾਫ ਚਾਰ ਮੁਕਦਮੇ ਚੱਲ ਰਹੇ ਹਨ। ਇਹਨਾਂ ਦਾ 3 ਦਾ ਦਿਨ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਪਾਸੇ ਹੋਰ ਵੀ ਪੁੱਛਗਿਛ ਕੀਤੀ ਜਾਵੇਗੀ। 


ਇਹ ਵੀ ਪੜ੍ਹੋ: CWC Meeting: ਰਾਹੁਲ ਗਾਂਧੀ ਨੂੰ ਆਗੂ ਵਿਰੋਧੀ ਧਿਰ ਬਣਾਉਣ ਦਾ ਮਤਾ ਪਾਸ, ਰਾਹੁਲ ਬੋਲੇ- ਸੋਚਣ ਦਾ ਦਿਓ ਵਕਤ