Fatehgarh Sahib News: ਮੰਡੀ ਗੋਬਿੰਦਗੜ੍ਹ ਪੁਲਿਸ ਨੇ ਚੋਰੀ ਦੀ ਵਾਰਦਾਤ ਸੁਲਝਾਈ, ਮਹਿਲਾ ਸਮੇਤ 6 ਕਾਬੂ ਚੋਰ ਕਾਬੂ
Advertisement
Article Detail0/zeephh/zeephh2284558

Fatehgarh Sahib News: ਮੰਡੀ ਗੋਬਿੰਦਗੜ੍ਹ ਪੁਲਿਸ ਨੇ ਚੋਰੀ ਦੀ ਵਾਰਦਾਤ ਸੁਲਝਾਈ, ਮਹਿਲਾ ਸਮੇਤ 6 ਕਾਬੂ ਚੋਰ ਕਾਬੂ

Fatehgarh Sahib News: ਗਿਰੋਹ ਵੱਲੋਂ ਚੋਰੀ ਕੀਤੇ ਕੈਸ਼ ਵਿੱਚੋਂ ਦੋਸ਼ੀ ਰਫੀਕ ਖਾਨ ਨੇ ਇਕ ਇੰਡੀਕਾ ਕਾਰ, ਦੋਸ਼ੀ ਕਰਨਵੀਰ ਸਿੰਘ ਨੇ ਇੱਕ ਕੇਟਿਐਮ ਮੋਟਰਸਾਇਕਲ, ਦੋਸ਼ੀ ਗੁਰਦੀਪ ਸਿੰਘ ਨੇ ਇੱਕ ਯਾਮਹਾ ਆਰ 15 ਮੋਟਰਸਾਈਕਲ ਖਰੀਦ ਕੀਤੇ ਸਨ, ਜਿਹਨਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। 

Fatehgarh Sahib News: ਮੰਡੀ ਗੋਬਿੰਦਗੜ੍ਹ ਪੁਲਿਸ ਨੇ ਚੋਰੀ ਦੀ ਵਾਰਦਾਤ ਸੁਲਝਾਈ, ਮਹਿਲਾ ਸਮੇਤ 6 ਕਾਬੂ ਚੋਰ ਕਾਬੂ

Fatehgarh Sahib News(HITESH SHARMA): ਮੰਡੀ ਗੋਬਿੰਦਗੜ੍ਹ ਦੇ ਇੱਕ ਵੱਡੇ ਕਾਰੋਬਾਰੀ ਘਰਾਣੇ ਦੇ ਘਰ ਹੋਈ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਸੁਲਝਾ ਕੇ ਵਾਰਦਾਤ ਵਿੱਚ ਸ਼ਾਮਲ ਇੱਕ ਔਰਤ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਪਾਸੋਂ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਚਾਂਦੀ ਦੇ ਗਹਿਣੇ, ਇੱਕ ਆਈਫੋਨ, ਚੋਰਾਂ ਵੱਲੋਂ ਖਰੀਦੀ ਇੱਕ ਕਾਰ, ਦੋ ਮੋਟਰਸਾਈਕਲ ਅਤੇ ਵਾਰਦਾਤ ਕਰਨ ਲਈ ਵਰਤੇ ਗਏ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ।

ਐਸ ਪੀ ਡੀ ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਮੰਡੀ ਗੋਬਿੰਦਗੜ ਸ਼ਹਿਰ ਦੇ ਨਾਮੀ ਕਾਰੋਬਾਰੀ ਗੌਰਵ ਸਿੰਗਲਾ ਤੇ ਸੋਰਵ ਸਿੰਗਲਾ ਪੁੱਤਰਾਨ ਦਿਨੇਸ਼ ਸਿੰਗਲਾ ਵਾਸੀ 26-ਏ, ਚੰਦਰਲੋਕ ਕਲੋਨੀ ਮੰਡੀ ਗੋਬਿੰਦਗੜ੍ਹ ਮਿਤੀ 08.05.2024 ਨੂੰ ਦਿੱਲੀ ਵਿਖੇ ਇੱਕ ਮੈਰਿਜ਼ ਅਟੈਂਡ ਕਰਨ ਲਈ ਗਏ ਹੋਏ ਸਨ। ਜਿਹਨਾਂ ਨੇ ਆਪਣੇ ਘਰ ਦੀ ਨਿਗਰਾਨੀ ਲਈ ਆਪਣੇ ਨੋਕਰਾਂ ਨੂੰ ਛੱਡਿਆ ਹੋਇਆ ਸੀ, ਪਰ ਅਚਾਨਕ ਰਾਤ ਨੂੰ ਕਰੀਬ 12.00 ਵਜੇ ਘਰ ਦਾ ਪਿਛਲਾ ਦਰਵਾਜਾ ਤੋੜ ਕੇ ਚਾਰ ਅਣਪਛਾਤੇ ਨੌਜਵਾਨ ਮਕਾਨ ਅੰਦਰ ਦਾਖਲ ਹੋਏ ਸਨ।

ਜਿਹਨਾਂ ਨੇ ਦੋਵਾਂ ਨੌਕਰਾਂ ਨੂੰ ਬੰਧਕ ਬਣਾ ਬੈਡਰੂਮ ਅਤੇ ਸਟੋਰ ਦੇ ਲਾਕਰ ਤੋੜ ਕੇ ਉਹਨਾਂ ਵਿੱਚੋਂ ਲੱਖਾਂ ਰੁਪਏ ਦੀ ਨਗਦੀ ਅਤੇ ਚਾਂਦੀ ਦੇ ਦੋ ਡਿਨਰ ਸੈਟ, ਸੋਨੇ ਚਾਂਦੀ, ਡਾਇਮੰਡ ਦੇ ਗਹਿਣੇ, ਕੀਮਤੀ ਧਾਤੂਆਂ, ਚਾਂਦੀ ਦੀਆਂ ਪੂਜਾ ਵਾਲੀਆਂ ਮੂਰਤੀਆਂ ਅਤੇ ਇੱਕ ਆਈਫੋਨ ਚੋਰੀ ਕਰ ਲਏ ਸਨ ਅਤੇ ਜਾਣ ਲੱਗੇ ਦੋਵੇ ਨੌਕਰਾਂ ਨੂੰ ਬੰਨਕੇ ਫਰਾਰ ਹੋ ਗਏ ਸੀ। ਜਿਸ ਸਬੰਧੀ ਨੌਕਰਾਂ ਵੱਲੋਂ ਫੋਨ ਕਰਨ ਤੇ ਮਾਲਕ ਵਾਪਸ ਆਏ ਅਤੇ ਗੌਰਵ ਸਿੰਗਲਾ ਨੇ ਥਾਣਾ ਮੰਡੀ ਗੋਬਿੰਦਗੜ੍ਹ ਦਰਜ ਰਜਿਸਟਰ ਕਰਵਾਇਆ।

ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਟੈਕਨੀਕਲ ਸੈਲ ਦੀ ਮਦਦ ਨਾਲ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ  ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀਆਂ ਗੁਰਦੀਪ ਸਿੰਘ ਉਰਫ ਬੂਟਾ ਪੁੱਤਰ ਬਲਵਿੰਦਰ ਸਿੰਘ ਵਾਸੀ ਅਜਨਾਲੀ ਹਾਲ ਵਾਸੀ ਤਰਲੋਕਪੁਰੀ ਮੰਡੀ ਗੋਬਿੰਦਗੜ੍ਹ, ਕਰਨਵੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਬੀੜ ਕੁੰਬੜਾ ਥਾਣਾ ਗੋਬਿੰਦਗੜ੍ਹ, ਸੁਨੀਲ ਕੁਮਾਰ ਪੁੱਤਰ ਖੋਮ ਬਹਾਦਰ ਵਾਸੀ 35 ਫੋਕਲ ਪੁਆਇੰਟ ਅਜਨਾਲੀ ਹਾਲ ਵਾਸੀ ਜਾਲ ਮਾਰਕੀਟ ਮੰਡੀ ਗੋਬਿੰਦਗੜ੍ਹ, ਰਕੀਬ ਪਾਨ ਪੁੱਤਰ ਰਫੀਕ ਖਾਨ ਵਾਸੀ ਗਾਂਧੀ ਨਗਰ ਮੰਡੀ ਗੋਬਿੰਦਗੜ੍ਹ ਨੂੰ ਦੋਸ਼ੀ ਗੁਰਦੀਪ ਸਿੰਘ ਉਰਫ ਬੂਟਾ ਦੇ ਕਿਰਾਏ ਵਾਲੇ ਕਮਰੇ ਵਿੱਚੋ ਚੋਰੀ ਕੀਤੇ ਹੋਏ ਸੋਨੇ ਚਾਂਦੀ ਦੇ ਗਹਿਣਿਆ, ਭਾਂਡਿਆ ਅਤੇ ਇੱਕ ਆਈਫੋਨ ਸਮੇਤ ਗ੍ਰਿਫਤਾਰ ਕਰ ਲਿਆ।

ਇਹਨਾਂ ਦੀ ਸਾਥੀ ਦੋਸ਼ਣ ਨੰਨੂ ਪਤਨੀ ਰਾਜਦੀਪ ਸਿੰਘ ਵਾਸੀ ਦਾਲੋਮਾਜਰਾ ਥਾਣਾ ਸਰਹਿੰਦ ਹਾਲ ਵਾਸੀ ਡਡਹੇੜੀ ਥਾਣਾ ਗੋਬਿੰਦਗੜ੍ਹ ਅਤੇ ਤੇਜਿੰਦਰ ਸਿੰਘ ਪੁੱਤਰ ਤੇਜਵੰਤ ਸਿੰਘ ਵਾਸੀ ਡਡਹੇੜੀ ਥਾਣਾ ਗੋਬਿੰਦਗੜ੍ਹ ਨੂੰ ਪਿੰਡ ਡਡਹੇੜੀ ਨੇੜਿਓ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਚੋਰੀ ਦੇ 03 ਲੱਖ ਰੁਪਏ ਦੋਸ਼ਣ ਨੰਨੂ ਦੇ ਐੱਚਡੀਐਫਸੀ ਬੈਂਕ ਦੇ ਖਾਤੇ ਵਿੱਚ ਜਮ੍ਹਾਂ ਪਾਏ ਗਏ ਹਨ।

ਐਸ ਪੀ ਡੀ ਯਾਦਵ ਨੇ ਅੱਗੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਮੁੱਖ ਭੂਮਿਕਾ ਪਰਿਵਾਰ ਦੀ ਸਾਬਕਾ ਨੌਕਰਾਣੀ ਨੰਨੂ ਪਤਨੀ ਰਾਜਦੀਪ ਸਿੰਘ ਵਾਸੀ ਦਾਲੋਮਾਜਰਾ ਥਾਣਾ ਸਰਹਿੰਦ ਹਾਲ ਵਾਸੀ ਡਡਹੇੜੀ ਥਾਣਾ ਗੋਬਿੰਦਗੜ੍ਹ ਅਤੇ ਉਸ ਦੇ ਮਾਲਕਾ ਪਾਸ ਡਰਾਇਵਰੀ ਕਰਦੇ ਪਿਤਾ ਤੇਜਿੰਦਰ ਸਿੰਘ ਪੁੱਤਰ ਤੇਜਵੰਤ ਸਿੰਘ ਵਾਸੀ ਡਡਹੇੜੀ ਥਾਣਾ ਮੰਡੀ ਗੋਬਿੰਦਗੜ੍ਹ ਵੱਲੋਂ ਨਿਭਾਈ ਗਈ ਹੈ। ਦੋਸ਼ਣ ਨੰਨੂ ਨੇ ਆਪਣੇ ਦੋਸਤ ਗੁਰਦੀਪ ਸਿੰਘ ਉਰਫ ਬੂਟਾ ਨਾਲ ਸਾਜਿਸ਼ ਰਚੀ। ਜਿਸ ਨੇ ਅੱਗੇ ਆਪਣੇ ਸਾਥੀਆਂ ਨਾਲ ਰਲ ਕੇ ਵਾਰਦਾਤ ਕੀਤੀ ਅਤੇ ਇਹਨਾਂ ਨੂੰ ਮਾਲਕਾ ਦੀ ਸੂਚਨਾਵਾਂ ਅਤੇ ਘਰ ਦਾ ਸਾਰਾ ਭੇਤ ਨੰਨੂ ਅਤੇ ਉਸ ਦੇ ਪਿਤਾ ਤੇਜਿੰਦਰ ਸਿੰਘ ਪਾਸੇ ਮਿਲਦਾ ਰਿਹਾ।

ਇਸ ਗਿਰੋਹ ਵੱਲੋਂ ਚੋਰੀ ਕੀਤੇ ਕੈਸ਼ ਵਿੱਚੋਂ ਦੋਸ਼ੀ ਰਫੀਕ ਖਾਨ ਨੇ ਇਕ ਇੰਡੀਕਾ ਕਾਰ, ਦੋਸ਼ੀ ਕਰਨਵੀਰ ਸਿੰਘ ਨੇ ਇੱਕ ਕੇਟਿਐਮ ਮੋਟਰਸਾਇਕਲ, ਦੋਸ਼ੀ ਗੁਰਦੀਪ ਸਿੰਘ ਨੇ ਇੱਕ ਯਾਮਹਾ ਆਰ 15 ਮੋਟਰਸਾਈਕਲ ਖਰੀਦ ਕੀਤੇ ਸਨ, ਜਿਹਨਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਦੋਸ਼ਣ ਨੰਨੂ ਦੇ ਹਿੱਸੇ ਆਏ 03 ਲੱਖ ਰੁਪਏ ਉਸ ਨੇ ਆਪਣੇ HDFC ਬੈਂਕ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਸਨ। ਇਸ ਤੋਂ ਇਲਾਵਾ ਦੋਸ਼ੀਆਂ ਵੱਲੋਂ ਰੈਕੀ ਕਰਨ ਅਤੇ ਵਾਰਦਾਤ ਵਿੱਚ ਵਰਤੇ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰਵਾਏ ਜਾ ਚੁੱਕੇ ਹਨ। ਦੋਸ਼ੀਆਂ ਦੇ ਸਾਬਕਾ ਕਰੀਮੀਨਲ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀਆ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

HITESH SHARMA1

Trending news