CWC Meeting: ਗਰਸ ਦੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਨੇ ਜਾਣਕਾਰੀ ਦਿੱਤੀ ਕਿ ਮੀਟਿੰਗ ਵਿੱਚ, 'ਲੋਕ ਸਭਾ ਚੋਣਾਂ 'ਤੇ ਚਰਚਾ ਕਰਨ ਲਈ ਸੀਡਬਲਯੂਸੀ ਦੀ ਇੱਕ ਵਿਸਤ੍ਰਿਤ ਮੀਟਿੰਗ ਰੱਖੀ ਗਈ ਸੀ, ਮੀਟਿੰਗ ਵਿੱਚ 37 ਵਿੱਚੋਂ 32 ਨੇਤਾ ਸ਼ਾਮਲ ਹੋਏ। ਸਥਾਈ ਮੈਂਬਰਾਂ ਅਤੇ ਵਿਸ਼ੇਸ਼ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।
Trending Photos
CWC Meeting: ਕਾਂਗਰਸ ਵਰਕਿੰਗ ਕਮੇਟੀ (CWC) ਅਤੇ ਪਾਰਟੀ ਦੇ ਸੰਸਦ ਮੈਬਰਾਂ ਦੀ ਨਵੀਂ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਬੈਠਕ ਹੋਈ। ਇਸ ਦੌਰਾਨ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕਾਂਗਰਸ ਵਰਕਿੰਗ ਕਮੇਟੀ (CWC) ਦੇ ਮੈਂਬਰਾਂ ਨੇ ਇਕ ਮਤਾ ਪਾਸ ਕੀਤਾ ਹੈ ਕਿ ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਪਾਰਟੀ ਦਾ ਨੇਤਾ ਨਿਯੁਕਤ ਕੀਤਾ ਜਾਵੇ। ਇਸ ਬੈਠਕ 'ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਤੋਂ ਇਲਾਵਾ ਪਾਰਟੀ ਦੇ ਹੋਰ ਚੋਟੀ ਦੇ ਨੇਤਾ ਸ਼ਾਮਲ ਹੋਏ।
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਲਈ ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਇਸ ਬਾਰੇ ਕੁਝ ਸਮਾਂ ਸੋਚਣ ਲਈ ਕਿਹਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਕਿਹਾ, 'ਮੈਂ ਤੁਹਾਡਾ ਧਿਆਨ ਇਸ ਤੱਥ ਵੱਲ ਖਿੱਚਣਾ ਚਾਹਾਂਗਾ ਕਿ ਜਿੱਥੇ ਵੀ ਭਾਰਤ ਜੋੜੋ ਯਾਤਰਾ ਗਈ, ਅਸੀਂ ਕਾਂਗਰਸ ਪਾਰਟੀ ਦੀ ਵੋਟ ਪ੍ਰਤੀਸ਼ਤਤਾ ਅਤੇ ਸੀਟਾਂ ਦੀ ਗਿਣਤੀ ਵਿੱਚ ਵਾਧਾ ਦੇਖਿਆ।'
ਸੀਡਬਲਿਊਸੀ ਦੀ ਬੈਠਕ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਆਗੂ ਵਿਰੋਧ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਨਿਸ਼ਚਿਤ ਤੌਰ 'ਤੇ ਵਿਰੋਧੀ ਧਿਰ ਦਾ ਨੇਤਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਵਰਕਿੰਗ ਕਮੇਟੀ ਦੀ ਮੰਗ ਸੀ। ਉਹ ਨਿਡਰ ਅਤੇ ਦਲੇਰ ਆਗੂ ਹੈ। ਉਹ ਅੱਖਾਂ ਮੀਚ ਕੇ ਗੱਲ ਕਰ ਸਕਦੇ ਹਨ।
ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਨੇ ਸੀਡਬਲਿਊਸੀ ਦੀ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ, 'ਲੋਕ ਸਭਾ ਚੋਣਾਂ 'ਤੇ ਚਰਚਾ ਕਰਨ ਲਈ ਸੀਡਬਲਯੂਸੀ ਦੀ ਇੱਕ ਵਿਸਤ੍ਰਿਤ ਮੀਟਿੰਗ ਰੱਖੀ ਗਈ ਸੀ, ਮੀਟਿੰਗ ਵਿੱਚ 37 ਵਿੱਚੋਂ 32 ਨੇਤਾ ਸ਼ਾਮਲ ਹੋਏ। ਸਥਾਈ ਮੈਂਬਰਾਂ ਅਤੇ ਵਿਸ਼ੇਸ਼ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ। ਅਸੀਂ ਸਾਢੇ ਤਿੰਨ ਘੰਟੇ ਚਰਚਾ ਕੀਤੀ। ਅਸੀਂ ਚੋਣ ਮੁਹਿੰਮ ਅਤੇ ਸਾਡੀਆਂ ਗਰੰਟੀ ਸਕੀਮਾਂ ਬਾਰੇ ਚਰਚਾ ਕੀਤੀ ਹੈ।
ਚੋਣਾਂ ਦੇ ਸਮੇਂ ਨਰਿੰਦਰ ਮੋਦੀ ਸਰਕਾਰ ਨੇ ਸਾਡੇ ਲਈ ਕਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਸਨ। ਅਸੀਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਸੰਸਦੀ ਚੋਣ ਕੁਝ ਮਾਇਨਿਆਂ ਵਿੱਚ ਨਵੀਂ ਸੀ। ਅਸੀਂ ਬਰਾਬਰ ਮੌਕੇ ਦੀ ਮੰਗ ਕਰ ਰਹੇ ਸੀ, ਜੋ ਸਾਨੂੰ ਨਹੀਂ ਮਿਲਿਆ। ਉਨ੍ਹਾਂ ਨੇ ਸਾਡਾ ਕੰਮ ਬੰਦ ਕਰ ਦਿੱਤਾ, ਸਾਡੇ ਖਾਤੇ ਬੰਦ ਕਰ ਦਿੱਤੇ। ਉਨ੍ਹਾਂ ਨੇ ਸੀਬੀਆਈ ਅਤੇ ਈਡੀ ਰਾਹੀਂ ਸਾਡੇ ਨੇਤਾਵਾਂ ਨੂੰ ਬਲੈਕਮੇਲ ਕੀਤਾ। ਕੁਝ ਆਗੂ ਜਾਲ ਵਿੱਚ ਫਸ ਗਏ। ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਅਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।