Fazilka Accident: ਫਾਜ਼ਿਲਕਾ ਵਿੱਚ ਇੱਕ ਨੌਜਵਾਨ ਦੀ ਆਸ਼ਿਕੀ ਨੇ ਦੋ ਵਿਅਕਤੀਆਂ ਜਾ ਮੌਤ ਦਾ ਕਾਰਨ ਬਣ ਗਈ ਹੈ। ਨਾਬਾਲਿਗ ਲੜਕੀ ਨੂੰ ਭਜਾ ਕੇ ਲੈ ਜਾ ਰਹੇ ਨੌਜਵਾਨ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ। ਇਸ ਕਾਰਾ ਨਾਬਾਲਿਗ ਲੜਕੀ ਦੀ ਮੌਤ ਹੋ ਗਈ ਉਥੇ ਦੀ ਨੌਜਵਾਨ ਦੇ ਮੋਟਰਸਾਈਕਲ ਦੀ ਟੱਕਰ ਨਾਲ ਦੂਜੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਜਾਨ ਚਲੀ ਗਈ। ਇਸ ਹਾਦਸੇ ਵਿੱਚ ਨੌਜਵਾਨ ਦੇ ਨਾਲ-ਨਾਲ ਤਿੰਨ ਲੋਕ ਜ਼ਖ਼ਮੀ ਦੱਸੇ ਜਾ ਰੇਹ ਹਨ। ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।


COMMERCIAL BREAK
SCROLL TO CONTINUE READING

ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਾਜ਼ਿਲਕਾ ਦੇ ਪਿੰਡ ਜਾਤੀਆਂ ਮੁਹੱਲੇ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਤੇਜ਼ ਰਫਤਾਰ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਬੇਗਾਂਵਾਲੀ ਦੇ ਕੋਲ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਉਕਤ ਨੌਜਵਾਨ ਸਮੇਤ ਚਾਰ ਜਣੇ ਜ਼ਖ਼ਮੀ ਹੋ ਗਏ।


ਦੂਜੇ ਮੋਟਰਸਾਈਕਲ ਉਤੇ ਤਿੰਨ ਮਜ਼ਦੂਰ ਵਾਰ ਸਨ। ਜ਼ਖਮੀ ਨੌਜਵਾਨ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਪੁਲਿਸ ਨੇ ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਉਕਤ ਨੌਜਵਾਨ ਖਿਲਾਫ਼ ਦੋ ਕੇਸ ਦਰਜ ਕੀਤੇ ਹਨ। ਦੂਜੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਮਗਰੋਂ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਨੂੰ ਅਜੇ ਵੀ ਇਸ ਘਟਨਾ ਉਤੇ ਯਕੀਨ ਨਹੀਂ ਹੋ ਰਿਹਾ ਹੈ।


ਇਹ ਵੀ ਪੜ੍ਹੋ : Assistant Professor Recruitment: ਹਾਈ ਕੋਰਟ ਨੇ 1158 ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਪ੍ਰਕਿਰਿਆ ਨੂੰ ਦਿੱਤੀ ਹਰੀ ਝੰਡੀ


ਉਧਰ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਆਪਣੀ ਮਰਜ਼ੀ ਨਾਲ ਉਸ ਦੇ ਨਾਲ ਆਈ ਸੀ। ਦੋਵੇਂ ਜਣੇ ਅਬੋਹਰ ਦੇ ਪੰਜ ਪੀਰ ਟਿੱਬਾ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ ਤਾਂ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਜਦਕਿ ਪੁਲਿਸ ਨੇ ਉਕਤ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰਕੇ ਉਸਦੀ ਗ੍ਰਿਫ਼ਤਾਰੀ ਲਈ ਹਸਪਤਾਲ 'ਚ ਮੁਲਾਜ਼ਮ ਨੂੰ ਤਾਇਨਾਤ ਕਰ ਦਿੱਤਾ  ਹੈ, ਜਦੋਂ ਉਹ ਹੋਸ਼ 'ਚ ਆਵੇਗਾ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ : Ropar Accident: ਰੋਪੜ ਵਿਖੇ ਵਾਪਰਿਆ ਵੱਡਾ ਹਾਦਸਾ! ਸਕੂਲ ਲਈ ਜਾ ਰਹੇ ਬੱਚਿਆਂ ਦਾ ਪਲਟਿਆ ਆਟੋ, ਲੱਗੀਆਂ ਸੱਟਾਂ