Hoshiarpur News: ਕੰਢੀ ਕੁਨਾਲ ਨਹਿਰ `ਚ ਨਹਾਉਂਦੇ ਸਮੇਂ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ
Hoshiarpur News: ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਨਹਿਰ ਵਿੱਚ ਨਹਾਉਂਦੇ ਸਮੇਂ ਦੋ ਨੌਜਵਾਨਾਂ ਦੇ ਡੁੱਬਣ ਕਾਰਨ ਮੌਤ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ।
Hoshiarpur News: ਹੁਸ਼ਿਆਰਪੁਰ ਦੇ ਦਸੂਹਾ 'ਚ ਪੈਂਦੇ ਪਿੰਡ ਸੋਹੜਾ ਕੰਢੀ ਦੇ ਦੋ ਨੌਜਵਾਨਾਂ ਦੀ ਨਹਿਰ 'ਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਦੋਵਾਂ ਨੌਜਵਾਨਾਂ ਦੀ ਉਮਰ 17 ਤੋਂ 18 ਸਾਲ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਅਭੈ ਪੁੱਤਰ ਦੇਸ਼ਰਾਜ ਅਤੇ ਨਿਖਿਲ ਠਾਕੁਰ ਪੁੱਤਰ ਗੁਰਮੀਤ ਦਾਸ ਵਾਸੀ ਪਿੰਡ ਸਹੋਦਾ ਕੰਢੀ ਵਜੋਂ ਹੋਈ ਹੈ।
ਡੀਐਸਪੀ ਕੁਲਵਿੰਦਰ ਸਿੰਘ ਕੰਮ ਨੇ ਦੱਸਿਆ ਕਿ ਮੁਕੇਰੀਆਂ ਦੇ ਇੱਕ ਨਿੱਜੀ ਹਸਪਤਾਲ ਵਿੱਚੋਂ ਦੋ ਬੱਚਿਆਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਨੌਜਵਾਨ ਨਹਿਰ 'ਚ ਨਹਾਉਣ ਲਈ ਜਾਂਦੇ ਸਨ। ਦੋਵੇਂ ਤੈਰਨਾ ਵੀ ਜਾਣਦੇ ਸਨ। ਦੋਵਾਂ ਵੱਲੋਂ ਕਈ ਲੋਕਾਂ ਨੂੰ ਨਹਿਰ ਵਿੱਚ ਡੁੱਬਣ ਤੋਂ ਵੀ ਬਚਾਇਆ ਵੀ ਸੀ।
ਅੱਜ ਵੀ ਦੋਵੇਂ ਨੌਜਵਾਨ ਨਹਾਉਣ ਲਈ ਘਰੋਂ ਨਿਕਲੇ ਸਨ। ਨਹਿਰ 'ਚ ਨਹਾਉਂਦੇ ਸਮੇਂ ਉਸ ਨੂੰ ਡੁੱਬਦਾ ਦੇਖ ਕੇ ਰਾਹਗੀਰਾਂ ਨੇ ਤੁਰੰਤ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਮੁਕੇਰੀਆਂ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਹੋੜਾ ਕੰਢੀ ਦੇ ਦੋ ਨੌਜਵਾਨ ਜਿਨ੍ਹਾਂ ਵਿੱਚ ਇੱਕ ਦਾ ਨਾਮ ਅਵੀ ਪੁੱਤਰ ਦੇਸਰਾਜ ਉਮਰ 18 ਸਾਲ ਤੇ ਦੂਜੇ ਦਾ ਨਾਮ ਨਿਖਿਲ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਸਹੋੜਾ ਕੰਢੀ ਦੇ ਰਹਿਣ ਵਾਲੇ ਸਨ ਅਤੇ ਕੰਢੀ ਕੁਨਾਲ ਨਹਿਰ ਵਿੱਚ ਨਹਾ ਰਹੇ ਸਨ।
ਇਹ ਵੀ ਪੜ੍ਹੋ : Canada News: ਕੈਨੇਡਾ 'ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਰਾਹਤ! ਜਾਣੋ ਪੂਰਾ ਮਾਮਲਾ
ਅਚਾਨਕ ਡੂੰਘੀ ਜਗ੍ਹਾ ਵਿੱਚ ਜਾਣ ਕਾਰਨ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ 'ਚ ਡੁੱਬ ਗਏ ਜਿਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਬਾਹਰ ਕੱਢ ਕੇ ਤੁੰਰਤ ਸੁਆਮੀ ਪਰੇਮਾਨੰਦ ਹਸਪਤਾਲ ਮੁਕੇਰੀਆ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਦੋਵੇਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Punjab News: ਪੁਲਿਸ ਤੇ BSF ਨੇ ਸ਼ੁਰੂ ਕੀਤਾ ਸਰਚ ਅਭਿਆਨ: ਖੇਤਾਂ 'ਚੋਂ ਮਿਲਿਆ ਇੱਕ ਹੋਰ ਪਾਕਿਸਤਾਨੀ ਡਰੋਨ