UK PM Rishi Sunak comes in support of PM Narendra Modi over BBC Documentary 'India The Modi Question': ਬ੍ਰਿਟੇਨ ਦੀ ਮੀਡੀਆ ਸੰਸਥਾਨ ਬੀਬੀਸੀ ਵੱਲੋਂ ਹਾਲ ਹੀ 'ਚ ਇੱਕ ਡਾਕੂਮੈਂਟਰੀ ਬਣਾਈ ਗਈ ਜਿਸਦਾ ਨਾਮ ਹੈ 'India: The Modi Question'। ਇਸ ਡਾਕੂਮੈਂਟਰੀ ਨੂੰ ਲੈ ਕੇ ਕਾਫ਼ੀ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ (PM Rishi Sunak) ਬੀਬੀਸੀ ਦੀ ਇਸ ਵਿਵਾਦਿਤ ਡਾਕੂਮੈਂਟਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੇ ਬਚਾਅ 'ਚ ਆ ਗਏ ਹਨ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਸਾਂਸਦ ਇਮਰਾਨ ਹੁਸੈਨ (Imran Hussain) ਨੇ ਇਸ ਡਾਕੂਮੈਂਟਰੀ 'India: The Modi Question' ਦਾ ਹਵਾਲਾ ਦਿੰਦਿਆਂ PM ਨਰਿੰਦਰ ਮੋਦੀ (PM Narendra Modi) ਵਿਰੁੱਧ ਟਿੱਪਣੀ ਕਰ ਰਿਹਾ ਸੀ ਤਾਂ ਉਸਦੇ ਸਵਾਲਾਂ ਦਾ ਜਵਾਬ ਦਿੰਦਿਆਂ ਰਿਸ਼ੀ ਸੁਨਕ (PM Rishi Sunak) ਨੇ ਪੀਐਮ ਮੋਦੀ ਦਾ ਬਚਾਅ ਕੀਤਾ। ਦੱਸਣਯੋਗ ਹੈ ਕਿ ਪੀਐਮ ਨਰਿੰਦਰ ਮੋਦੀ ਅਤੇ ਰਿਸ਼ੀ ਸੁਨਕ ਦੇ ਸਬੰਧ ਚੰਗੇ ਹਨ ਅਤੇ ਦੋਵੇਂ ਨੇਤਾ ਪਿਛਲੇ ਸਾਲ ਇੰਡੋਨੇਸ਼ੀਆ 'ਚ ਜੀ-20 ਸੰਮੇਲਨ ਦੌਰਾਨ ਪਹਿਲੀ ਵਾਰ ਮਿਲੇ ਸਨ।


ਪਹਿਲਾਂ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਰਿਸ਼ੀ ਸੁਨਕ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹੋਈਆਂ ਹਨ ਅਤੇ ਉਹ ਸ਼ੁਰੂ ਤੋਂ ਹੀ ਯੂਕੇ ਤੇ ਭਾਰਤ ਸਬੰਧਾਂ ਦੀ ਵਕਾਲਤ ਕਰਦਾ ਹੈ। 


BBC Documentary 'India: The Modi Question': ਬੀਬੀਸੀ ਦੀ ਡਾਕੂਮੈਂਟਰੀ 'ਚ ਅਜਿਹਾ ਕੀ? 


ਬੀਬੀਸੀ ਦੀ ਇਸ ਡਾਕੂਮੈਂਟਰੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬ੍ਰਿਟਿਸ਼ ਸਰਕਾਰ ਨੂੰ 2002 ਦੇ ਗੁਜਰਾਤ ਦੰਗਿਆਂ ਵਿੱਚ ਇੱਕ ਭਾਰਤੀ ਨੇਤਾ ਦੀ ਕਥਿਤ ਭੂਮਿਕਾ ਬਾਰੇ ਪਤਾ ਸੀ। ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ 2002 ਦੇ ਗੁਜਰਾਤ ਦੰਗਿਆਂ 'ਤੇ ਬੀਬੀਸੀ ਦੀ ਡਾਕੂਮੈਂਟਰੀ ਨੂੰ "ਪ੍ਰਚਾਰ ਦਾ ਇੱਕ ਟੁਕੜਾ" ਕਰਾਰ ਦਿੱਤਾ ਗਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਡਾਕੂਮੈਂਟਰੀ 'ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਗਲਤ ਜਾਣਕਾਰੀ ਹੈ। 


ਇਹ ਵੀ ਪੜ੍ਹੋ: ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਖ਼ਿਲਾਫ਼ ਪਹਿਲਵਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਏ ਮੁੱਕੇਬਾਜ਼ ਵਿਜੇਂਦਰ ਸਿੰਘ


ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਸੰਸਦ ਮੈਂਬਰ ਨੇ ਉਠਾਇਆ ਮੁੱਦਾ ਤਾਂ PM ਰਿਸ਼ੀ ਸੁਨਕ ਨੇ ਦਿੱਤਾ ਜਵਾਬ 


ਦੱਸ ਦਈਏ ਕਿ ਸੁਨਕ ਨੂੰ ਪੁੱਛਿਆ ਗਿਆ ਕਿ ਕੀ ਉਹ ਬੀਬੀਸੀ ਦੀ ਦਸਤਾਵੇਜ਼ੀ ਵਿੱਚ ਕੀਤੇ ਗਏ ਦਾਅਵਿਆਂ ਨਾਲ ਸਹਿਮਤ ਹਨ ਕਿ ਯੂਕੇ ਦੇ ਵਿਦੇਸ਼ ਦਫ਼ਤਰ ਵਿੱਚ ਕੁਝ ਡਿਪਲੋਮੈਟ ਜਾਣਦੇ ਹਨ ਕਿ "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਧੇ ਤੌਰ 'ਤੇ 2002 ਦੇ ਗੁਜਰਾਤ ਦੰਗਿਆਂ ਜ਼ਿੰਮੇਵਾਰ ਹਨ"।


ਇਸਦਾ ਜਵਾਬ ਦਿੰਦਿਆਂ, ਰਿਸ਼ੀ ਸੁਨਕ (PM Rishi Sunak) ਨੇ ਕਿਹਾ ਕਿ ਉਹ ਪਾਕਿਸਤਾਨੀ ਮੂਲ ਦੇ ਵਿਰੋਧੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਇਮਰਾਨ ਹੁਸੈਨ (Imran Hussain) ਦੁਆਰਾ ਪ੍ਰਧਾਨ ਮੰਤਰੀ ਮੋਦੀ  (PM Narendra Modi) ਦੇ "ਚਰਿੱਤਰ" 'ਤੇ ਕੀਤੀ ਗਈ ਟਿੱਪਣੀ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ "ਇਸ ਸੰਬੰਧੀ ਬ੍ਰਿਟਿਸ਼ ਸਰਕਾਰ ਦੀ ਸਥਿਤੀ ਸਪੱਸ਼ਟ ਹੈ ਅਤੇ ਇਸ ਵਿੱਚ ਬਿਲਕੁਲ ਵੀ ਬਦਲਾਅ ਨਹੀਂ ਹੋਇਆ ਹੈ।" 


UK PM Rishi Sunak comes in support of PM Narendra Modi over BBC Documentary 'India The Modi Question':


 



 


ਇਹ ਵੀ ਪੜ੍ਹੋ: ਯਾਤਰੀਆਂ ਲਈ ਖ਼ੁਸ਼ਖ਼ਬਰੀ! ਅੰਮ੍ਰਿਤਸਰ ਤੋਂ ਪਟਨਾ ਸਾਹਿਬ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ