Mansa News: ਸਰਬਸੰਮਤੀ ਨਾਲ ਚੁਣੀ ਪੰਚਾਇਤ; ਇਕ ਵਾਰਡ `ਚ ਸਰਬਸੰਮਤੀ ਨਾ ਹੋਣ ਕਾਰਨ ਖ਼ੁਦ ਹੀ ਵੋਟਿੰਗ ਕਰਕੇ ਚੁਣਿਆ ਪੰਚ
Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ਦਰੀਆਂਪੁਰ ਦੇ ਲੋਕਾਂ ਵੱਲੋਂ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ।
Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ਦਰੀਆਂਪੁਰ ਦੇ ਲੋਕਾਂ ਵੱਲੋਂ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ। ਪੰਚਾਇਤ ਚੋਣਾਂ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ ਪਿੰਡ ਦੀ ਸਰਬਸੰਮਤੀ ਨਾਲ ਪੰਚਾਇਤ ਚੁਣ ਲਈ ਹੈ ਜਦੋਂ ਕਿ ਛੇ ਨੰਬਰ ਵਾਰਡ ਵਿੱਚ ਪੰਚ ਦੀ ਚੋਣ ਲਈ ਸਹਿਮਤੀ ਨਾ ਹੋਣ ਕਾਰਨ ਪਿੰਡ ਵਾਸੀਆਂ ਵੱਲੋਂ ਖੁਦ ਹੀ ਆਬਜ਼ਰਵਰ ਪੋਲਿੰਗ ਏਜੰਟ ਬਣ ਕੇ ਵੋਟਿੰਗ ਕਰਵਾ ਦਿੱਤੀ ਹੈ ਜਿਸ ਦੇ ਦੌਰਾਨ ਇੱਕ ਉਮੀਦਵਾਰ ਨੂੰ 57 ਅਤੇ ਦੂਸਰੇ ਨੂੰ 94 ਵੋਟਾਂ ਪੈਣ ਉਤੇ ਪੰਚ ਦੀ ਚੋਣ ਵੋਟਿੰਗ ਰਾਹੀਂ ਖੁਦ ਹੀ ਕਰ ਲਈ ਗਈ ਹੈ।
ਪੰਜਾਬ ਵਿੱਚ 15 ਅਪ੍ਰੈਲ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਤੋਂ ਪਹਿਲਾਂ ਪੰਜਾਬ ਦੇ ਕਈ ਪਿੰਡਾਂ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤਾਂ ਦੀ ਚੋਣ ਕਰ ਲਈ ਗਈ ਹੈ। ਅੱਜ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਨਜ਼ਦੀਕ ਪਿੰਡ ਦਰੀਆਪੁਰ ਵਿੱਚ ਪਿੰਡ ਵਾਸੀਆਂ ਵੱਲੋਂ ਚੋਣਾਂ ਤੋਂ ਪਹਿਲਾਂ ਹੀ ਸਰਬਸੰਮਤੀ ਦੇ ਨਾਲ ਪੰਚਾਇਤ ਚੁਣ ਲਈ ਗਈ ਹੈ ਜਦੋਂ ਕਿ ਵਾਰਡ ਨੰਬਰ ਛੇ ਵਿੱਚ ਪੰਚ ਦੀ ਚੋਣ ਸਰਬਸੰਮਤੀ ਨਾ ਹੋਣ ਕਾਰਨ ਪਿੰਡ ਵਾਸੀਆਂ ਨੇ ਖ਼ੁਦ ਹੀ ਪੀਪੇ ਰੱਖ ਕੇ ਵੋਟਾਂ ਪਾ ਲਈਆਂ ਹਨ।
ਇਸ ਦੌਰਾਨ ਪਿੰਡ ਵਾਸੀਆਂ ਨੇ ਖੁਦ ਹੀ ਆਬਜ਼ਰਵਰ ਤੇ ਖੁਦ ਹੀ ਪੋਲਿੰਗ ਏਜੰਟ ਬਣ ਕੇ ਆਪਣੇ ਛੇ ਨੰਬਰ ਵਾਰਡ ਦੀ ਵੋਟਿੰਗ ਕਰਵਾ ਦਿੱਤੀ ਗਈ ਹੈ। ਇਸ ਦੌਰਾਨ ਲਛਮਣ ਸਿੰਘ ਨੂੰ 57 ਵੋਟਾਂ ਅਤੇ ਰਘਵੀਰ ਸਿੰਘ ਨੂੰ 94 ਵੋਟਾਂ ਪੈਣ ਉਤੇ ਰਘਵੀਰ ਸਿੰਘ ਨੂੰ ਪੰਚ ਚੁਣ ਲਿਆ ਗਿਆ ਹੈ ਅਤੇ ਪਿੰਡ ਦੀ ਸਰਬਸੰਮਤੀ ਦੇ ਨਾਲ ਚੁਣੀ ਗਈ ਪੰਚਾਇਤ ਦੀ ਇਲਾਕੇ ਵਿੱਚ ਚਰਚਾ ਹੋ ਰਹੀ ਹੈ ਉਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਪਿੰਡ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਲਈ ਅਜਿਹਾ ਨਿਵੇਕਲਾ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ : Punjab Breaking Live Updates: ਖਰੀਦ ਦੇ ਮੁੱਦੇ 'ਤੇ CM ਭਗਵੰਤ ਮਾਨ ਨੇ ਬੁਲਾਈ ਮੀਟਿੰਗ, 'ਆਪ' ਸੰਸਦ ਮੈਂਬਰ ਦੇ ਘਰ 'ਤੇ ਈਡੀ ਨੇ ਛਾਪਾ ਮਾਰਿਆ
ਉਨ੍ਹਾਂ ਨੇ ਹੋਰ ਵੀ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡਾਂ ਦੇ ਵਿੱਚ ਧੜੇਬੰਦੀ ਤੋਂ ਉੱਪਰ ਉੱਠ ਕੇ ਆਪਣੇ ਭਾਈਚਾਰਕ ਸਾਂਝ ਨੂੰ ਕਾਇਮ ਕਰਦੇ ਹੋਏ ਅਜਿਹਾ ਨਿਵੇਕਲਾ ਕਦਮ ਕਰੋ ਵੋਟਾਂ ਤੋਂ ਪਹਿਲਾਂ ਹੀ ਆਪਣੇ ਸਰਬ ਸੰਮਤੀ ਦੇ ਨਾਲ ਪੰਚਾਇਤ ਚੁਣ ਲਈ ਜਾਵੇ।
ਇਹ ਵੀ ਪੜ੍ਹੋ : Punjab Vidhan Sabha: ਪੰਜਾਬ ਵਿਧਾਨ ਸਭਾ 'ਚ CM, ਵਿਧਾਇਕਾਂ ਦੀ ਸਰੁੱਖਿਆ ਨੂੰ ਲੈ ਕੇ ਹੋਈ ਮੌਕ ਡਰਿੱਲ, ਹੈਲੀਕਾਪਟਰ ਦੇ ਜ਼ਰੀਏ ਉਤਰੇ ਜਵਾਨ