Bathinda News (ਰਿਪੋਰਟ ਕੁਲਬੀਰ ਬੀਰਾ): ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਤੇ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਦੇ ਸਬੰਧ ਵਿੱਚ ਬਠਿੰਡਾ ਪੁਲਿਸ ਵੱਲੋਂ ਪੰਜਾਬ ਵਿੱਚ ਪਹਿਲਕਦਮੀ ਕਰਦੇ ਹੋਏ ਅੱਜ ਸਪੋਰਟਸ ਸਟੇਡੀਅਮ ਵਿੱਚ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ।


COMMERCIAL BREAK
SCROLL TO CONTINUE READING

ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਬਠਿੰਡਾ ਪੁਲਿਸ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਏ, ਜਿਸ ਦਾ ਮੁੱਖ ਸੰਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਵਿੱਚ ਖੇਡਣ ਦੀ ਰੁਚੀ ਪੈਦਾ ਕਰਨਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਸੁਨਹਿਰੀ ਭਵਿੱਖ ਲਈ ਮੁਕਾਬਲੇ ਲਈ ਤਿਆਰ ਰਹਿਣ।


ਐਸਐਸਪੀ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਇੱਕ ਚੰਗੇ ਕੰਮ ਦੀ ਪਹਿਲਕਦਮੀ ਕੀਤੀ ਹੈ। ਇਸ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵੱਲ ਲਿਆਂਦਾ ਜਾਵੇ ਤੇ ਮੁਕਾਬਲੇਬਾਜ਼ੀ ਦੀ ਲਗਨ ਪੈਦਾ ਕੀਤੀ ਜਾਵੇ। ਇਸੇ ਦੇ ਨਾਲ ਹੀ ਬਸੰਤ ਪੰਚਮੀ ਮੌਕੇ ਜਿੱਥੇ ਪਤੰਗ ਉਡਾਏ ਜਾਣਗੇ ਉਥੇ ਹੀ ਚਾਇਨਾ ਡੋਰ ਦੇ ਇਸਤੇਮਾਲ ਤੋਂ ਰੋਕਣ ਲਈ ਵੀ ਬੱਚਿਆਂ ਨੂੰ ਪਤੰਗਬਾਜ਼ੀ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ : Ram Lalla Pran Pratishtha: ਵੱਡੀ ਖ਼ਬਰ! ਜਲੰਧਰ 'ਚ ਭਲਕੇ ਪਾਸਪੋਰਟ ਦਫ਼ਤਰਾਂ ਵਿੱਚ ਅੱਧੇ ਦਿਨ ਲਈ ਛੁੱਟੀ


ਅਸੀਂ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਜਿਸ ਦਾ ਉਨ੍ਹਾਂ ਉਮੀਦ ਹੈ ਕਿ ਲੋਕਾਂ ਵਿੱਚ ਇਸ ਦਾ ਚੰਗਾ ਸੰਦੇਸ਼ ਜਾਵੇਗਾ। ਨੌਜਵਾਨ ਬੱਚੇ ਜੋ ਨਸ਼ਿਆਂ ਵੱਲ ਜਾ ਰਹੇ ਹਨ, ਉਹ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਖੇਡਾਂ ਵੱਲ ਲੈ ਕੇ ਆਉਣਾ ਸਾਡੇ ਵੱਲੋਂ ਮੁਕਾਬਲੇ ਵਿੱਚ ਵੱਡੇ-ਵੱਡੇ ਇਨਾਮ ਵੀ ਰੱਖੇ ਗਏ ਹਨ ਜੋ ਜਿੱਤੇਗਾ ਉਸ ਨੂੰ ਮਿਲਣਗੇ। ਇਸ ਤੋਂ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਨੇ ਆਪਣੀ ਗੀਤਾਂ ਰਾਹੀਂ ਸਮਾਂ ਬੰਨ੍ਹਿਆ।


ਕਾਬਿਲੇਗੌਰ ਹੈ ਕਿ ਨਸ਼ਿਆਂ ਅਤੇ ਚਾਇਨਾ ਡੋਰ ਕਾਰਨ ਕਾਫੀ ਜ਼ਿਆਦਾ ਜਾਨੀ ਨੁਕਸਾਨ ਹੁੰਦਾ ਹੈ। ਇਸ ਨੂੰ ਲੈ ਕੇ ਪੰਜਾਬ ਪੁਲਿਸ ਨੇ ਨੌਜਵਾਨ ਪੀੜੀ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ।


ਇਹ ਵੀ ਪੜ੍ਹੋ : Ram Lalla Pran Pratishtha: ਵੱਡੀ ਖ਼ਬਰ! ਜਲੰਧਰ 'ਚ ਭਲਕੇ ਪਾਸਪੋਰਟ ਦਫ਼ਤਰਾਂ ਵਿੱਚ ਅੱਧੇ ਦਿਨ ਲਈ ਛੁੱਟੀ