Pankaj Bawa​ Arrest:  ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪੰਜਾਬ ਦੇ ਚੀਫ ਟਾਊਨ ਪਲਾਨਰ ਪੰਕਜ ਬਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੰਕਜ ਬਾਵਾ ਨੂੰ ਸ਼ੁੱਕਰਵਾਰ ਨੂੰ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਨੇ ਮੁਅੱਤਲ ਕਰ ਦਿੱਤਾ ਸੀ। ਵਿਜੀਲੈਂਸ ਬਿਊਰੋ ਵੱਲੋਂ ਪੰਕਜ ਬਾਬਾ ਖ਼ਿਲਾਫ਼ ਦਰਜ ਕੀਤੇ ਗਏ ਕੇਸ ਵਿੱਚ ਬਾਜਵਾ ਡਿਵੈਲਪਰ ਦੇ ਪ੍ਰੋਜੈਕਟ ਨੂੰ ਗਲਤ ਤਰੀਕੇ ਨਾਲ ਪਾਸ ਕਰਨ ਦੇ ਸਬੂਤ ਮਿਲੇ ਹਨ। ਜਿਸ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਦੀ ਟੀਮ ਨੇ ਪੰਕਜ ਬਾਬਾ ਦੇ ਮੁਹਾਲੀ ਸਥਿਤ ਘਰ ਛਾਪੇਮਾਰੀ ਕਰਨ ਲਈ ਵੀ ਪਹੁੰਚੀ ਹੈ।


COMMERCIAL BREAK
SCROLL TO CONTINUE READING

ਜਰਨੈਲ ਸਿੰਘ ਬਾਜਵਾ ਨੇ ਕਰੀਬ 179 ਏਕੜ ਜ਼ਮੀਨ ਦਾ ਪ੍ਰਾਜੈਕਟ ਮਨਜ਼ੂਰ ਕਰਵਾਉਣ ਲਈ ਸਾਲ 2011 ਵਿੱਚ ਪੁੱਡਾ ਪਾਸ ਲਈ ਅਰਜ਼ੀ ਦਿੱਤੀ ਸੀ। ਇਸ ਪ੍ਰੋਜੈਕਟ ਵਿੱਚ ਜਰਨੈਲ ਸਿੰਘ ਬਾਜਵਾ ਨੇ ਪੁੱਡਾ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਨਿੱਜੀ ਵਿਅਕਤੀਆਂ ਦੀ ਮਾਲਕੀ ਵਾਲੀਆਂ ਜ਼ਮੀਨਾਂ ਅਤੇ ਥਾਵਾਂ ਦੀ ਜਾਅਲੀ ਜਨਗਣਨਾ ਕੀਤੀ ਅਤੇ ਤਤਕਾਲੀ ਡੀ.ਟੀ.ਪੀ. ਨੇ ਪੰਕਜ ਬਾਵਾ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਨੂੰ ਪਾਸ ਕਰਵਾਇਆ ਸੀ ਅਤੇ ਇਸ ਪ੍ਰੋਜੈਕਟ ਵਿੱਚ ਕਰੀਬ 78 ਬੂਥਾਂ ਦਾ ਨਕਸ਼ਾ ਬਿਨ੍ਹਾਂ ਉਸਾਰੇ ਹੀ ਪਾਸ ਕਰਵਾਏ ਗਏ ਸਨ। ਇਸ ਤੋਂ ਇਲਾਵਾ ਕਰੀਬ 9 ਏਕੜ ਜ਼ਮੀਨ ਜੋ ਇਸ ਪ੍ਰਾਜੈਕਟ ਵਿੱਚ ਈਡਬਲਿਊਐਸ ਲਈ ਰਾਖਵੀਂ ਸੀ, ਜਰਨੈਲ ਬਾਜਵਾ ਅਤੇ ਪੰਕਜ ਬਾਵਾ ਦੀ ਮਿਲੀਭੁਗਤ ਕਾਰਨ ਅਜੇ ਤੱਕ ਗਮਾਡਾ ਵੱਲੋਂ ਆਪਣੇ ਕਬਜ਼ੇ ਵਿੱਚ ਨਹੀਂ ਲਿਆ ਗਿਆ। ਇਸ ਜ਼ਮੀਨ ਦੀ ਬਾਜ਼ਾਰੀ ਕੀਮਤ ਕਰੀਬ 70 ਕਰੋੜ ਰੁਪਏ ਹੈ। ਜਿਸ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।


ਇਹ ਵੀ ਪੜ੍ਹੋ: AAP-Congress Alliance:ਦਿੱਲੀ 'ਚ ਹੋਇਆ ਸਮਝੌਤਾ; ਪੰਜਾਬ 'ਚ 'ਆਪ' ਤੇ ਕਾਂਗਰਸ ਅਲੱਗ-ਅਲੱਗ ਲੜਨਗੇ ਚੋਣਾਂ


ਬੀਤੇ ਦਿਨ ਪੰਕਜ ਬਾਵਾ ਨੂੰ ਟਾਊਨ ਪਲੈਨਰ ਪੰਕਜ ਬਾਵਾ ਨੂੰ ਚੀਫ ਸੈਕਟਰੀ ਅਨੁਰਾਗ ਵਰਮਾ ਨੇ ਸਸਪੈਂਡ ਕਰ ਦਿੱਤਾ ਹੈ। ਇਸ ਦੌਰਾਨ ਚੀਫ ਟਾਊਨ ਪਲੈਨਰ ਦਾ ਹੈਡਕੁਆਰਟਰ ਡਾਇਰੈਕਟਰ, ਟਾਊਨ ਐਂਡ ਕੰਟਰੀ ਪਲੈਨਿੰਗ ਪੰਜਾਬ ਦਾ ਦਫ਼ਤਰ ਨੂੰ ਹੀ ਬਣਾਇਆ ਸੀ। ਅਤੇ ਮਾਮਲੇ ਦੀ ਚਾਰਜਸ਼ੀਟ ਬਾਅਦ ਵਿੱਚ ਜਾਰੀ ਕਰਨ ਬਾਰੇ ਵੀ ਲਿਖਿਆ ਗਿਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਪੰਕਜ ਬਾਵਾ ਪਿਛਲੀਆਂ ਵੱਖ-ਵੱਖ ਸਰਕਾਰਾਂ ਦੌਰਾਨ ਪੁੱਡਾ 'ਚ ਵੱਡੇ-ਵੱਡੇ ਕਲੋਨਾਈਜਰਾਂ ਦੇ ਨੇੜੇ ਰਹਿਣ ਕਾਰਨ ਚਰਚਾ 'ਚ ਰਹੇ ਸਨ। 


ਇਹ ਵੀ ਪੜ੍ਹੋ: Amrinder raja Warring News: ਮੋਦੀ ਸਾਬ੍ਹ ! ਪੰਜਾਬੀਆਂ ਦੀ ਆਵਾਜ਼ ਨਾ ਕੋਈ ਦਬਾ ਸਕਿਆ ਸੀ ਤੇ ਨਾ ਕੋਈ ਦਬਾ ਸਕਦੈ-ਰਾਜਾ ਵੜਿੰਗ