Bhakra Dam: ਭਾਖੜਾ ਡੈਮ `ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 2 ਫੁੱਟ ਥੱਲੇ
Bhakra Dam: ਪਹਾੜੀ ਇਲਾਕੇ ਵਿੱਚ ਭਾਰੀ ਮੀਂਹ ਮਗਰੋਂ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1678.05 ਫੁੱਟ ਤੱਕ ਪਹੁੰਚ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਘੱਟ ਹੈ।
Bhakra Dam: ਅੱਜ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1678.05 ਫੁੱਟ ਤੱਕ ਪਹੁੰਚ ਗਿਆ ਜੋ ਕਿ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਘੱਟ ਹੈ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 124005 ਕਿਊਸਿਕ ਰਿਕਾਰਡ ਕੀਤੀ ਗਈ, ਜਦੋਂ ਕਿ ਭਾਖੜਾ ਡੈਮ ਤੋਂ ਟਰਬਾਈਨ ਰਾਹੀਂ 55167 ਕਿਊਸਿਕ ਪਾਣੀ ਛੱਡਿਆ ਗਿਆ ਤੇ ਭਾਖੜਾ ਡੈਮ ਦੇ ਫਲੱਡ ਗੇਟ ਰਾਹੀਂ 14729 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ, ਸਤਲੁਜ ਦਰਿਆ ਵਿੱਚ 45500 ਕਿਊਸਿਕ, ਭਾਖੜਾ ਡੈਮ ਤੋਂ 63000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਭਾਖੜਾ ਡੈਮ ਦੇ ਫਲੱਡ ਗੇਟ 4 ਫੁੱਟ ਦੇ ਕਰੀਬ ਖੋਲ੍ਹ ਦਿੱਤੇ ਗਏ ਹਨ। ਜੇ ਪਿਛਲੇ ਸਾਲ ਗੱਲ ਕਰ ਲਈ ਜਾਵੇ ਤਾਂ ਇਸ ਦਿਨ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1639.68 ਫੁੱਟ ਸੀ ਜੋ ਕਿ ਅੱਜ ਦੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਨਾਲੋਂ 39 ਫੁੱਟ ਵੱਧ ਹੈ।
ਸਤਲੁਜ ਦਰਿਆ ਵਿੱਚ ਛੱਡੇ ਗਏ ਪਾਣੀ ਨੇ ਕਿਨਾਰੇ ਉਤੇ ਵਸੇ ਕਈ ਪਿੰਡਾਂ ਵਿੱਚ ਨੁਕਸਾਨ ਪਹੁੰਚਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਕਈ ਪਿੰਡਾਂ ਦੀਆਂ ਫਿਰਨੀਆਂ ਅਤੇ ਸੰਪਰਕ ਸੜਕਾਂ ਵਿੱਚ ਪਾਣੀ ਆ ਚੁੱਕਾ ਹੈ। ਚੀਫ਼ ਇੰਜੀਨੀਅਰ ਬੀਬੀਐਮਬੀ ਨੰਗਲ ਸੀਪੀ ਸਿੰਘ ਦੱਸਿਆ ਕਿ ਡੈਮ ਵਿੱਚ ਇਨਫਲੋਵ ਘੱਟ ਗਿਆ ਹੈ ਜਿਸ ਤਰੀਕੇ ਨਾਲ ਝੀਲ ਵਿੱਚ ਪਾਣੀ ਦੀ ਆਮਦ ਹੋ ਰਹੀ ਸੀ। ਪਾਣੀ ਨੂੰ ਕੰਟਰੋਲ ਕਰਨ ਲਈ BBMB ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਭਾਖੜਾ ਡੈਮ ਦੇ ਮੁਕਾਬਲੇ ਪੌਂਗ ਡੈਮ ਵਿੱਚ ਪਾਣੀ ਦੀ ਆਮਦ ਜ਼ਿਆਦਾ ਹੈ।
ਕਾਬਿਲੇਗੌਰ ਹੈ ਕਿ ਭਾਖੜਾ ਡੈਮ ਤੋਂ ਬਾਅਦ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਸਤਲੁਜ ਦਰਿਆ ਦੇ ਕਿਨਾਰੇ ਉਤੇ ਮਸ਼ਹੂਰ ਬਾਬਾ ਊਧੋ ਮੰਦਿਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਦੇ ਪਾਣੀ ਦੇ ਕਾਰਨ ਇਹ ਮੰਦਰ ਵੀ ਪਾਣੀ ਵਿੱਚ ਡੁੱਬਦਾ ਹੋਇਆ ਨਜ਼ਰ ਆ ਰਿਹਾ ਹੈ। ਮੰਦਿਰ ਦੀਆਂ ਮੂਰਤੀਆਂ ਪਾਣੀ ਦੇ ਵਿੱਚ ਸਮਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਇਲਾਕੇ ਦੀ ਕਾਫੀ ਸੰਗਤ ਇਸ ਮੰਦਰ ਵਿੱਚ ਨਤਮਸਤਕ ਹੋਣ ਲਈ ਪੁੱਜਦੀ ਹੈ ਤੇ ਇਸ ਮੰਦਰ ਵਿੱਚ ਪਾਣੀ ਆਉਣ ਕਰਕੇ ਪ੍ਰਸ਼ਾਸਨ ਦੁਆਰਾ ਇੱਥੇ ਆਉਣ ਉਤੇ ਪਾਬੰਦੀ ਲਗਾਈ ਗਈ ਹੈ। ਸਤਲੁਜ ਕੰਢੇ ਉਪਰ ਵੱਸੇ ਹੋਏ ਪਿੰਡਾਂ ਵਿੱਚ ਵੀ ਪਾਣੀ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਭਾਰੀ ਸਹਿਮ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Independence Day 2023: CM ਭਗਵੰਤ ਮਾਨ ਅੱਜ ਪਟਿਆਲਾ 'ਚ ਲਹਿਰਾਉਣਗੇ ਤਿਰੰਗਾ, ਟਵੀਟ ਕਰ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ