WhatsApp ਦੇ 50 ਕਰੋੜ ਯੂਜ਼ਰਸ ਦੇ ਫੋਨ ਨੰਬਰ ਹੋਏ ਲੀਕ, ਕਿਤੇ ਤੁਹਾਡਾ ਨਾਂਅ ਤਾਂ ਨਹੀਂ ਸ਼ਾਮਿਲ?
ਇਹ ਸਾਰੇ ਨੰਬਰ ਵਿਕਰੀ ਲਈ ਲੀਕ ਕੀਤੇ ਗਏ ਹਨ ਅਤੇ ਇਸ ਵਿੱਚ 84 ਦੇਸ਼ਾਂ ਦੇ ਨੰਬਰ ਸ਼ਾਮਿਲ ਹਨ।
WhatsApp number leak news: ਅੱਜ ਦੇ ਸਮੇਂ ਵਿੱਚ WhatsApp ਦਾ ਇਸਤੇਮਾਲ ਦੁਨੀਆਂ ਭਰ ਵਿੱਚ ਕੀਤਾ ਜਾਂਦਾ ਹੈ ਅਤੇ ਹਰ ਕੋਈ WhatsApp ਦਾ ਇਸਤੇਮਾਲ ਕਰ ਰਿਹਾ ਹੈ। ਜਿਵੇਂ-ਜਿਵੇਂ ਟੈਕਨੋਲੋਜੀ ਵਧਦੀ ਜਾ ਰਹੀ ਹੈ ਉਵੇਂ ਹੀ ਲੋਕਾਂ ਵੱਲੋਂ ਅਜਿਹੇ ਐਪਸ ਦੀ ਵਰਤੋਂ ਬੜੀ ਆਮ ਹੋ ਗਈ ਹੈ।
ਇਸੇ ਤਰ੍ਹਾਂ WhatsApp ਦੇ ਫੀਚਰਸ ਵਿੱਚ ਨਵੇਂ ਅਪਡੇਟਸ ਆਉਂਦੇ ਰਹਿੰਦੇ ਹਨ ਜੋ ਕਿ ਯੂਜ਼ਰਸ ਦਾ ਐਕਸਪੀਰੀਅੰਸ ਵਧਾ ਦਿੰਦੇ ਹਨ। ਇਸ ਦੌਰਾਨ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਸਾਈਬਰਨਿਊਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਇੱਕ ਔਨਲਾਈਨ ਹੈਕਿੰਗ ਫੋਰਮ 'ਤੇ ਤਕਰੀਬਨ 500 ਮਿਲੀਅਨ ਵਟਸਐਪ ਫ਼ੋਨ ਨੰਬਰ ਉਪਲਬਧ ਹਨ।
ਵਿਕਰੀ ਲਈ ਡਾਟਾ ਰੱਖਣ ਵਾਲੇ ਖਾਤੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਸ ਕੋਲ ਯੂਐਸ ਉਪਭੋਗਤਾਵਾਂ ਦੇ 32 ਮਿਲੀਅਨ, ਮਿਸਰ ਦੇ ਕਰੀਬ 4.5 ਕਰੋੜ, ਇਟਲੀ ਦੇ 3.5 ਕਰੋੜ, ਸਾਊਦੀ ਅਰਬ ਦੇ 2.9 ਕਰੋੜ, ਫਰਾਂਸ ਦੇ 2 ਕਰੋੜ ਅਤੇ ਤੁਰਕੀ ਦੇ 2 ਕਰੋੜ ਯੂਜ਼ਰਸ ਦੇ ਰਿਕਾਰਡ ਹਨ।
ਰਿਪੋਰਟ ਮੁਤਾਬਲ ਰੂਸ ਦੇ ਇੱਕ ਕਰੋੜ ਅਤੇ ਯੂਕੇ ਦੇ 1.1 ਕਰੋੜ ਤੋਂ ਵੱਧ ਨੰਬਰ ਵੀ ਸ਼ਾਮਿਲ ਹਨ। ਜਿਸ ਕੋਲ ਇਹ ਸਾਰੇ ਨੰਬਰ ਵਿਕਰੀ ਲਈ ਰੱਖੇ ਗਏ ਹਨ ਉਸ ਨੇ ਸਾਈਬਰਨਿਊਜ਼ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਯੂਐਸ ਡੇਟਾਸੈਟ $7,000 ਵਿੱਚ, ਯੂਕੇ ਡੇਟਾ $2,500 ਵਿੱਚ ਅਤੇ ਜਰਮਨ ਡੇਟਾ $2,000 ਵਿੱਚ ਉਪਲੱਬਧ ਹੈ।
ਦੱਸਣਯੋਗ ਹੈ ਕਿ ਇਸ ਜਾਣਕਾਰੀ ਦਾ ਇਸਤੇਮਾਲ ਫਿਸ਼ਿੰਗ ਹਮਲੇ ਕਰਨ ਲਈ ਕੀਤਾ ਜਾਂਦਾ ਹੈ ਅਤੇ ਇਸ ਕਰਕੇ ਵਟਸਐਪ ਨੇ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਣਜਾਣ ਨੰਬਰਾਂ ਤੋਂ ਕਾਲ ਜਾਂ ਮੈਸੇਜ ਨਾ ਦੇਖਣ।
ਸਾਈਬਰਨਿਊਜ਼ ਦਾ ਕਹਿਣਾ ਹੈ ਕਿ ਵਿਕਰੇਤਾ ਵੱਲੋਂ ਸਬੂਤ ਵਜੋਂ 817 ਯੂਐਸ-ਅਧਾਰਿਤ ਨੰਬਰਾਂ ਦਾ ਇੱਕ ਨਮੂਨਾ ਸਾਂਝਾ ਕੀਤਾ ਗਿਆ ਅਤੇ ਜਾਂਚ ਮੁਤਾਬਕ WhatsApp ਉਨ੍ਹਾਂ ਤੋਂ ਚਲਾਇਆ ਜਾ ਰਿਹਾ ਸੀ। ਗੌਰਤਲਬ ਹੈ ਕਿ ਇਹ ਨੰਬਰ ਸਰਗਰਮ ਸਨ।
ਹੋਰ ਪੜ੍ਹੋ: ਰੁਤੂਰਾਜ ਗਾਇਕਵਾੜ ਨੇ ਰਚਿਆ ਇਤਿਹਾਸ, 6 ਗੇਂਦਾਂ 'ਚ ਜੜੇ 7 ਛੱਕੇ
ਕਿਵੇਂ ਪਤਾ ਕਰੀਏ ਕਿ ਕਿਤੇ ਤੁਹਾਡਾ ਨਾਂਅ ਤਾਂ ਨਹੀਂ ਸ਼ਾਮਿਲ?
ਅਜਿਹੀ ਖ਼ਬਰਾਂ ਸੁਣ ਕੇ ਆਮ ਆਦਮੀ ਸੋਚਦਾ ਹੈ ਕਿ ਕਿਤੇ ਉਸਦਾ ਨੰਬਰ ਵੀ ਡਾਰਕ ਵੈੱਬ 'ਤੇ ਮੌਜੂਦ ਤਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਤੁਸੀਂ ਵੀ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਨੰਬਰ ਡਾਰਕਵੈਬ 'ਤੇ ਮੌਜੂਦ ਹੈ ਜਾਂ ਨਹੀਂ।
ਪਹਿਲਾਂ ਤੁਹਾਨੂੰ cybernews.com/ਪਰਸਨਲ ਡਾਟਾ ਲੀਕ ਚੈੱਕ/ 'ਤੇ ਜਾਣਾ ਹੋਵੇਗਾ
ਖੋਜ ਖੇਤਰ ਵਿੱਚ ਆਪਣਾ ਮੋਬਾਈਲ ਨੰਬਰ ਜਾਂ ਈਮੇਲ ਦਰਜ ਕਰਨਾ ਹੋਵੇਗਾ
Check Now 'ਤੇ ਕਲਿੱਕ ਕਰਨਾ ਹੋਵੇਗਾ
ਰਿਜ਼ਲਟ ਤੋਂ ਪਤਾ ਲੱਗ ਜਾਵੇਗਾ ਕਿ ਤੁਹਾਡਾ ਨੰਬਰ ਲੀਕ ਹੋਇਆ ਹੈ ਜਾਂ ਨਹੀਂ।
ਹੋਰ ਪੜ੍ਹੋ: ਬਿਕਰਮ ਮਜੀਠੀਆ ਨੇ ਸਾਂਝੀ ਕੀਤੀ CM ਭਗਵੰਤ ਮਾਨ ਦੀ ਹਥਿਆਰਾਂ ਵਾਲੀ ਤਸਵੀਰ, ਕਿਹਾ 'CM ਖਿਲਾਫ਼ ਵੀ ਦਰਜ ਹੋਵੇਗਾ ਕੇਸ?'
(Apart from news of 'WhatsApp number leak', stay tuned to Zee PHH)