ਚੰਡੀਗੜ੍ਹ: ਨੌਜਵਾਨ ਮੁੰਡਿਆਂ ਦੀਆਂ ਬਰਾਤਾਂ ਤਾਂ ਤੁਸੀਂ ਬਹੁਤ ਵੇਖੀਆਂ ਹੋਣੀਆਂ, ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ 102 ਸਾਲ ਦੇ ਲਾੜੇ ਬਾਰੇ, ਜਿਸ ਨੇ ਸਰਕਾਰ ਤੋਂ ਦੁੱਖੀ ਹੋ ਰੋਹਤਕ ਸ਼ਹਿਰ ’ਚ ਆਪਣੀ ਬਰਾਤ ਕੱਢੀ।  


COMMERCIAL BREAK
SCROLL TO CONTINUE READING

 


ਰੋਹਤਕ ’ਚ 102 ਸਾਲਾਂ ਦੇ ਦੁਲੀ ਚੰਦ ਨੇ ਸਰਕਾਰ ਨੂੰ ਜਗਾਉਣ ਲਈ ਬਰਾਤ ਕੱਢੀ। ਇਸ ਮੌਕੇ ਬਰਾਤ ’ਚ ਮੌਜੂਦ ਬਰਾਤੀਆਂ ਨੇ ਹੱਥਾਂ ’ਚ ਤਖਤੀਆਂ ਫੜੀਆਂ ਹੋਈਆਂ ਸਨ, ਇਨ੍ਹਾਂ ਤਖਤੀਆਂ ’ਤੇ ਬਕਾਇਦਾ ਲਿਖਿਆ ਹੋਇਆ ਸੀ 'ਥਾਰਾ ਫੁੱਫਾ ਅਬੀ ਜਿੰਦਾ ਹੈ'


 



ਇਸ ਬਰਾਤ ’ਚ ਮੌਜੂਦ ਲੋਕ ਭੰਗੜਾ ਪਾ ਰਹੇ ਸਨ ਜਸ਼ਨ ਮਨਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੁਲੀ ਚੰਦ ਨੂੰ ਸਰਕਾਰ ਨੇ ਮ੍ਰਿਤਕ ਘੋਸ਼ਿਤ ਕਰਦਿਆਂ ਪੈਨਸ਼ਨ ਬੰਦ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਸਰਕਾਰੇ-ਦਰਬਾਰੇ ਦੁਲੀ ਚੰਦ ਦੀ ਸੁਣਵਾਈ ਨਾ ਹੋਈ ਤਾਂ ਉਸਨੇ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਬਰਾਤ ਕੱਢਣ ਦਾ ਤਰੀਕਾ ਅਪਣਾਇਆ।



ਇਸ ਮੌਕੇ ਦੁਲੀ ਚੰਦ ਨੂੰ ਪੂਰਾ ਲਾੜੇ ਵਾਂਗ ਸਜਾਇਆ ਗਿਆ, ਬਕਾਇਦਾ ਉਸਨੂੰ ਰੱਥ ’ਤੇ ਬਿਠਾ ਕੇ ਪੂਰੇ ਸ਼ਹਿਰ ’ਚ ਘੁਮਾਇਆ ਗਿਆ। 



ਭਾਵੇਂ ਕਿ ਦੁਲੀ ਚੰਦ ਵਲੋਂ ਬਰਾਤ ਰਾਹੀਂ ਆਪਣੇ ਆਪ ਨੂੰ ਜਿੰਦਾ ਵਿਖਾ ਦਿੱਤਾ ਗਿਆ ਹੈ, ਪਰ ਹੁਣ ਵੇਖਣਾ ਹੋਵੇਗਾ ਕਿ ਉਸਦੀ ਪੈਨਸ਼ਨ ਕਦੋਂ ਬਹਾਲ ਹੁੰਦੀ ਹੈ।