Wholesale Inflation: ਥੋਕ ਮਹਿੰਗਾਈ (WPI Inflation) ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਦਰ ਅਕਤੂਬਰ 'ਚ ਘੱਟ ਕੇ 8.39 ਫੀਸਦੀ 'ਤੇ ਆ ਗਈ ਹੈ। ਸਤੰਬਰ 'ਚ ਇਹ 10.7 ਫੀਸਦੀ ਸੀ। ਜਿੱਥੇ ਸਤੰਬਰ 'ਚ ਥੋਕ ਮਹਿੰਗਾਈ ਦਰ ਦੋਹਰੇ ਅੰਕ 'ਚ ਸੀ, ਉਥੇ ਅਕਤੂਬਰ 'ਚ ਇਹ ਇਕ ਅੰਕ 'ਤੇ ਆ ਗਈ ਹੈ। ਇਸ ਵਾਰ ਅੰਕੜੇ ਨੇ 19 ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ ਹੈ ਕਿਉਂਕਿ ਜੋ ਦਰ ਲਗਭਗ ਡੇਢ ਸਾਲ ਤੋਂ ਦੋਹਰੇ ਅੰਕਾਂ 'ਚ ਚੱਲ ਰਹੀ ਸੀ, ਉਹ ਹੁਣ ਇਕ ਅੰਕ 'ਤੇ ਆ ਗਈ ਹੈ। ਅਕਤੂਬਰ 'ਚ ਥੋਕ ਮਹਿੰਗਾਈ ਦਰ 8.39 ਫੀਸਦੀ 'ਤੇ ਆ ਗਈ ਹੈ। ਪਿਛਲੇ ਇਕ ਸਾਲ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਅਕਤੂਬਰ 2021 'ਚ ਇਹ 13.83 ਫੀਸਦੀ ਸੀ। ਵਣਜ ਮੰਤਰਾਲੇ ਨੇ ਸੋਮਵਾਰ ਨੂੰ ਥੋਕ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਰਿਜ਼ਰਵ ਬੈਂਕ ਆਫ ਇੰਡੀਆ RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਹਾਲ ਹੀ ਵਿੱਚ ਭਵਿੱਖਬਾਣੀ ਕੀਤੀ ਸੀ ਕਿ ਅਕਤੂਬਰ ਵਿੱਚ ਮਹਿੰਗਾਈ ਦਰ ਹੇਠਾਂ ਆ ਸਕਦੀ ਹੈ। ਕੇਂਦਰੀ ਬੈਂਕ ਦੇ ਗਵਰਨਰ ਨੇ ਅਕਤੂਬਰ ਮਹੀਨੇ ਲਈ ਮਹਿੰਗਾਈ ਦਰ ਵਿੱਚ ਕਮੀ ਦੀ ਭਵਿੱਖਬਾਣੀ ਕਰਦਿਆਂ ਇਹ ਵੀ ਕਿਹਾ ਕਿ ਇਸ ਦਾ ਕਾਰਨ ਸਰਕਾਰ ਅਤੇ ਆਰਬੀਆਈ ਵੱਲੋਂ ਪਿਛਲੇ ਛੇ-ਸੱਤ ਮਹੀਨਿਆਂ ਵਿੱਚ ਚੁੱਕੇ ਗਏ ਕਦਮ ਹਨ।


ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਸਤਿੰਦਰ ਸੱਤੀ ਆਪਣੀ ਭੈਣ ਨਾਲ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਵੇਖੋ ਤਸਵੀਰਾਂ


ਇਸੇ ਤਰ੍ਹਾਂ ਪਿਛਲੇ ਅਕਤੂਬਰ ਤੋਂ ਇਸ ਅਕਤੂਬਰ ਤੱਕ ਸਬਜ਼ੀਆਂ ਦੀਆਂ ਥੋਕ ਕੀਮਤਾਂ ਵਿੱਚ ਵਾਧਾ ਹੋਇਆ ਹੈ। ਦੂਜੇ ਪਾਸੇ ਪਿਛਲੇ ਇੱਕ ਸਾਲ ਵਿੱਚ ਕੱਚੇ ਪੈਟਰੋਲੀਅਮ ਅਤੇ ਖਣਿਜ ਗੈਸ ਦੀ ਥੋਕ ਮਹਿੰਗਾਈ ਦਰ ਵਿੱਚ ਮਾਮੂਲੀ ਗਿਰਾਵਟ ਆਈ ਹੈ। ਪਿਛਲੇ ਸਾਲ ਅਕਤੂਬਰ 'ਚ ਕੱਚੇ ਤੇਲ ਅਤੇ ਗੈਸ ਦੀ ਥੋਕ ਮਹਿੰਗਾਈ ਦਰ 86.36 ਫੀਸਦੀ ਸੀ, ਜੋ ਇਸ ਸਾਲ ਅਕਤੂਬਰ 'ਚ ਘੱਟ ਕੇ 43.57 ਫੀਸਦੀ 'ਤੇ ਆ ਗਈ ਹੈ।ਥੋਕ ਤੋਂ ਬਾਅਦ, ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਦੀ ਉਡੀਕ ਹੈ। ਉਮੀਦ ਹੈ ਕਿ ਸ਼ਾਮ ਨੂੰ ਆਉਣ ਵਾਲੇ ਪ੍ਰਚੂਨ ਮਹਿੰਗਾਈ ਅੰਕੜਿਆਂ 'ਤੇ ਰਾਹਤ ਮਿਲੇਗੀ। ਹੁਣ ਦੇਖਣਾ ਇਹ ਹੈ ਕਿ ਇਹ ਰਾਹਤ ਕਿੰਨੀ ਵੱਡੀ ਹੁੰਦੀ ਹੈ।


ਕੀ ਸਸਤਾ, ਕੀ ਮਹਿੰਗਾ
ਨਿਰਮਿਤ ਵਸਤੂਆਂ ਦੀ ਮਹਿੰਗਾਈ ਅਕਤੂਬਰ ਵਿੱਚ 4.42% ਰਹੀ, ਜੋ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 12.87% ਸੀ। ਈਂਧਨ ਅਤੇ ਬਿਜਲੀ ਦੀ ਮਹਿੰਗਾਈ ਦਰ ਅਕਤੂਬਰ 2021 ਵਿੱਚ 38.61% ਤੋਂ ਘਟ ਕੇ 23.17% ਹੋ ਗਈ ਹੈ। ਇਸ ਨਾਲ ਭਾਰਤ ਵਿੱਚ WPI ਮਹਿੰਗਾਈ ਦਾ ਲਗਾਤਾਰ 18 ਮਹੀਨਿਆਂ ਤੋਂ ਦੋਹਰੇ ਅੰਕ ਵਿੱਚ ਰਹਿਣ ਦਾ ਰਿਕਾਰਡ ਟੁੱਟ ਗਿਆ ਹੈ। ਸਤੰਬਰ 2022 ਦੇ ਮੁਕਾਬਲੇ ਅਕਤੂਬਰ 2022 ਲਈ ਥੋਕ ਮਹਿੰਗਾਈ ਸੂਚਕਾਂਕ ਵਿੱਚ ਮਹੀਨਾ-ਦਰ-ਮਹੀਨਾ ਤਬਦੀਲੀ 0.26% ਸੀ।