Gautam Gambhir PC: ਟੀਮ ਇੰਡੀਆ ਦੇ ਨਵੇਂ ਬਣੇ ਕੋਚ ਅਤੇ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਨੇ ਸ਼੍ਰੀਲੰਕਾ ਦੌਰਾ 'ਤੇ ਜਾਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਟੀਮ ਇੰਡੀਆ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਮੌਜੂਦ ਰਹੇ। ਇਸ ਮੌਕੇ ਟੀਮ ਦੇ ਨਵੇਂ ਕੋਚ ਗੌਤਮ ਗੰਭੀਰ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਈ ਸਵਾਲਾਂ ਦੇ ਜਵਾਬ ਦਿੱਤੇ।


COMMERCIAL BREAK
SCROLL TO CONTINUE READING

ਗੌਤਮ ਗੰਭੀਰ ਅਤੇ ਚੋਣਕਾਰ ਅਜੀਤ ਅਗਰਕਰ ਦੀ ਨਿਗਰਾਨੀ 'ਚ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੇ ਐਲਾਨ 'ਚ ਸਭ ਤੋਂ ਵੱਡਾ ਫੈਸਲਾ ਹਾਰਦਿਕ ਨੂੰ ਟੀ-20 ਦੀ ਕਪਤਾਨੀ ਨਾ ਦੇਣਾ ਸੀ। ਅਜਿਹੇ 'ਚ ਪ੍ਰੈੱਸ ਕਾਨਫਰੰਸ ਦੌਰਾਨ ਗੰਭੀਰ ਨੇ ਉਨ੍ਹਾਂ ਸਾਰੇ ਸਵਾਲਾਂ 'ਤੇ ਪ੍ਰਤੀਕਿਰਿਆ ਦਿੱਤੀ ਜੋ ਪਿਛਲੇ ਕੁਝ ਦਿਨਾਂ ਤੋਂ ਚਰਚਾ 'ਚ ਸਨ।


ਸੂਰਿਆ ਅਤੇ ਹਾਰਦਿਕ ਨੂੰ ਕਪਤਾਨ ਕਿਉਂ ਬਣਾਇਆ ਗਿਆ?


ਜਿਸਨੇ ਵੀ ਸਾਰੇ ਮੈਚ ਖੇਡੇ... ਅਸੀਂ ਸੋਚਿਆ ਕਿ ਸੂਰਿਆ ਸਹੀ ਚੋਣ ਸੀ। ਉਹ ਟੀ-20 ਦਾ ਸ਼ਾਨਦਾਰ ਖਿਡਾਰੀ ਹੈ। ਉਸ ਨੇ ਆਪਣੇ ਆਪ ਨੂੰ ਸਾਬਤ ਕੀਤਾ ਹੈ। ਉਸ ਕੋਲ ਕਪਤਾਨ ਬਣਨ ਦੀ ਸਹੀ ਪ੍ਰਤਿਭਾ ਹੈ। ਇਸ ਲਈ ਅਸੀਂ ਉਸ ਨੂੰ ਕਪਤਾਨੀ ਸੌਂਪੀ ਹੈ, ਅਸੀਂ ਅਜਿਹੇ ਖਿਡਾਰੀ ਨੂੰ ਕਪਤਾਨ ਦੇਖਣਾ ਚਾਹੁੰਦੇ ਹਾਂ ਜੋ ਵੱਧ ਤੋਂ ਵੱਧ ਮੈਚ ਖੇਡ ਸਕੇ। ਹਾਰਦਿਕ ਇੱਕ ਬਹੁਤ ਮਹੱਤਵਪੂਰਨ ਖਿਡਾਰੀ ਹੈ, ਉਹ ਟੈਲੇਂਟੰਡ ਖਿਡਾਰੀ ਹੈ ਪਰ ਫਿਟਨੈਸ ਇੱਕ ਚੁਣੌਤੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਅਜਿਹਾ ਕਪਤਾਨ ਹੋਵੇ ਜੋ ਹਰ ਸਮੇਂ ਉਪਲਬਧ ਹੋਵੇ।


ਕੋਚ ਗੰਭੀਰ ਅਤੇ ਅਗਰਕਰ ਨੇ ਜਡੇਜਾ ਬਾਰੇ ਗੱਲ ਕੀਤੀ


ਅਗਰਕਰ ਨੇ ਪੁਸ਼ਟੀ ਕੀਤੀ ਕਿ ਰਵਿੰਦਰ ਜਡੇਜਾ ਨੂੰ ਵਨਡੇ ਟੀਮ ਤੋਂ ਬਾਹਰ ਨਹੀਂ ਕੀਤਾ ਗਿਆ ਹੈ, ਉਹ ਸਾਡੇ ਲਈ ਬਹੁਤ ਮਹੱਤਵਪੂਰਨ ਖਿਡਾਰੀ ਹਨ, ਉਹ ਟੀਮ ਦੀ ਰਣਨੀਤੀ ਦਾ ਹਿੱਸਾ ਬਣੇ ਰਹਿਣਗੇ। ਟੀਮ ਤੋਂ ਬਾਹਰ ਹੋਣ ਵਾਲੇ ਹਰ ਖਿਡਾਰੀ ਨੂੰ ਲੱਗਦਾ ਹੈ ਕਿ ਉਸ ਨਾਲ ਕੁਝ ਬੁਰਾ ਹੋਇਆ ਹੈ। ਕਈ ਵਾਰ ਅਜਿਹਾ ਹੁੰਦਾ ਹੈ, ਸਾਰਿਆਂ ਨੂੰ 15 ਵਿੱਚ ਫਿੱਟ ਕਰਨਾ ਮੁਸ਼ਕਲ ਹੁੰਦਾ ਹੈ। ਇਹ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਬਾਰੇ ਹੈ। ਰਿੰਕੂ ਆਪਣੀ ਗਲਤੀ ਤੋਂ ਬਿਨਾ ਹੀ ਟੀ-20 ਵਿਸ਼ਵ ਕੱਪ ਤੋਂ ਖੁੰਝ ਗਿਆ। ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਦੋਵਾਂ ਨੂੰ ਇੱਕੋ ਛੋਟੀ ਲੜੀ ਵਿੱਚ ਲੈਣਾ ਬੇਕਾਰ ਹੈ। ਉਸ ਨੂੰ ਬਾਹਰ ਨਹੀਂ ਕੀਤਾ ਗਿਆ। ਟੈਸਟ ਸੀਰੀਜ਼ 'ਚ ਉਸ ਦੇ ਖੇਡਣ ਦੀ ਸੰਭਾਵਨਾ ਹੈ। ਉਹ ਅਜੇ ਵੀ ਟੀਮ ਦੀਆਂ ਯੋਜਨਾਵਾਂ ਵਿੱਚ ਹੈ ਅਤੇ ਇੱਕ ਮਹੱਤਵਪੂਰਨ ਖਿਡਾਰੀ ਹੈ।


ਗੰਭੀਰ ਨੇ ਟੀਮ ਦੀ ਕੋਚਿੰਗ 'ਤੇ ਕਿਹਾ


ਮੈਂ ਇੱਕ ਬਹੁਤ ਸਫਲ ਟੀਮ ਦੀ ਅਗਵਾਈ ਕਰ ਰਿਹਾ ਹਾਂ। T20 ਵਿਸ਼ਵ ਚੈਂਪੀਅਨ, WTC ਅਤੇ ODI ਵਿਸ਼ਵ ਕੱਪ ਉਪ ਜੇਤੂ। ਜੈ ਸ਼ਾਹ ਨਾਲ ਮੇਰਾ ਬਹੁਤ ਚੰਗਾ ਰਿਸ਼ਤਾ ਹੈ ਅਤੇ ਵੱਖ-ਵੱਖ ਗੱਲਾਂ ਬਾਰੇ ਇਹ ਸਾਰੀਆਂ ਕਿਆਸਅਰਾਈਆਂ, ਅਸੀਂ ਇਨ੍ਹਾਂ ਗੱਲਾਂ ਨੂੰ ਮੀਡੀਆ ਵਿੱਚ ਪਾਉਣ ਦੀ ਬਜਾਏ ਕੁਝ ਗੱਲਾਂ ਸਪੱਸ਼ਟ ਕਰਕੇ ਵਧੀਆ ਕੰਮ ਕਰ ਸਕਦੇ ਹਾਂ। ਗੌਤਮ ਗੰਭੀਰ ਮਹੱਤਵਪੂਰਨ ਨਹੀਂ, ਭਾਰਤੀ ਕ੍ਰਿਕਟ ਮਹੱਤਵਪੂਰਨ ਹੈ।''


ਰੋਹਿਤ ਅਤੇ ਵਿਰਾਟ ਖੇਡ ਸਕਦੇ ਹਨ ਵਿਸ਼ਵ ਕੱਪ 2027


ਵਿਰਾਟ ਅਤੇ ਰੋਹਿਤ ਦੋਵਾਂ 'ਚ ਅਜੇ ਵੀ ਕਾਫੀ ਕ੍ਰਿਕਟ ਬਾਕੀ ਹੈ, ਉਹ ਵਿਸ਼ਵ ਪੱਧਰੀ ਖਿਡਾਰੀਆਂ ਹਨ, ਕੋਈ ਵੀ ਟੀਮ ਇਨ੍ਹਾਂ ਦੋਵਾਂ ਨੂੰ ਆਪਣੀ ਟੀਮ ਵਿੱਚੋਂ ਬਾਹਰ ਨਹੀਂ ਰੱਖਣਾ ਚਾਹੇਗੀ। ਅੱਗੇ ਚੈਂਪੀਅਨਸ ਟਰਾਫੀ ਹੈ, ਆਸਟ੍ਰੇਲੀਆ ਸੀਰੀਜ਼ ਹੈ, ਫਿਰ ਜੇਕਰ ਫਿਟਨੈੱਸ ਸਹੀਂ ਰਹਿੰਦੀ ਹੈ ਤਾਂ ਉਹ 2027 ਦਾ ਵਿਸ਼ਵ ਕੱਪ ਖੇਡ ਸਕਦੇ ਹਨ।


ਵਿਰਾਟ ਕੋਹਲੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਬੋਲੇ ਗੰਭੀਰ 


"विराट कोहली के साथ किस तरह का रिश्ता है, यह टीआरपी के लिए नहीं है. फिलहाल, हम भारत का प्रतिनिधित्व कर रहे हैं, हम 140 करोड़ भारतीयों का प्रतिनिधित्व कर रहे हैं. मैदान के बाहर हमारे उनके साथ बेहतरीन रिश्ते हैं। लेकिन, यह जनता के लिए नहीं है. यह महत्वपूर्ण नहीं है कि खेल के दौरान या बाद में मैंने उनसे कितनी बातचीत की है. वह पूरी तरह से पेशेवर हैं, विश्व स्तरीय एथलीट हैं और उम्मीद है कि वह इसी तरह बने रहेंगे.


"ਵਿਰਾਟ ਕੋਹਲੀ ਅਤੇ ਮੇਰਾ ਕਿਹੋ ਜਿਹਾ ਰਿਸ਼ਤਾ ਹੈ, ਇਹ ਟੀਆਰਪੀ ਦੇ ਲਈ ਨਹੀਂ ਹੈ। ਫਿਲਹਾਲ, ਅਸੀਂ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਾਂ, ਅਸੀਂ 140 ਕਰੋੜ ਭਾਰਤੀਆਂ ਦੀ ਨੁਮਾਇੰਦਗੀ ਕਰ ਰਹੇ ਹਾਂ। ਮੈਦਾਨ ਦੇ ਬਾਹਰ ਸਾਡਾ ਬਹੁਤ ਵਧੀਆ ਰਿਸ਼ਤਾ ਹੈ। ਪਰ ਜਨਤਾ ਦੇ ਲਈ ਨਹੀਂ ਹੈ। ਇਹ ਮਾਇਨੇ ਰੱਖਦਾ ਹਾਂ ਕਿ ਮੈਂ ਖੇਡ ਦੌਰਾਨ ਜਾਂ ਬਾਅਦ ਵਿੱਚ ਉਸ ਨਾਲ ਕਿੰਨੀ ਗੱਲ ਕੀਤੀ ਹੈ, ਉਹ ਪੂਰੀ ਤਰ੍ਹਾਂ ਨਾਲ ਪੇਸ਼ੇਵਰ ਹੈ ਅਤੇ ਉਹ ਵਿਸ਼ਵ ਪੱਧਰੀ ਅਥਲੀਟ ਹੈ ਅਤੇ ਉਮੀਦ ਹੈ ਕਿ ਉਹ ਇਸ ਤਰ੍ਹਾਂ ਹੀ ਬਣੇ ਰਹਿਣਗੇ।