ਚੰਡੀਗੜ੍ਹ: ਆਈ.ਪੀ. ਐੱਲ 13ਵੇਂ ਸੀਜ਼ਨ ਤੋਂ ਪਹਿਲਾਂ ਚੇੱਨਈ ਸੁਪਰਕਿੰਗਜ਼ ਨੂੰ ਵੱਡਾ ਝਟਕਾ ਲੱਗਿਆ ਹੈ। ਪਹਿਲਾਂ ਸੁਰੇਸ਼ ਰੈਨਾ ਆਈ.ਪੀ.ਐੱਲ 'ਚੋਂ ਬਾਹਰ ਹੋ ਗਏ ਤੇ ਹੁਣ ਧਾਕੜ ਸਪਿਨਰ ਹਰਭਜਨ ਸਿੰਘ ਆਈ.ਪੀ.ਐੱਲ ਨਹੀਂ ਖੇਡਣਗੇ। ਹਰਭਜਨ ਨੇ ਇਹ ਜਾਣਕਾਰੀ ਅੱਜ ਸੀਐਸਕੇ ਮੈਨੇਜਮੈਂਟ ਨੂੰ ਦਿੱਤੀ। ਹਾਲਾਂਕਿ, ਭੱਜੀ ਨੇ ਟੂਰਨਾਮੈਂਟ ਤੋਂ ਵਾਪਸੀ ਪਿੱਛੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਪਰ ਇਹ ਨਿੱਜੀ ਕਾਰਨ ਕੀ ਹਨ, ਇਹ ਅਜੇ ਸਪੱਸ਼ਟ ਨਹੀਂ ਹੋਇਆ।


COMMERCIAL BREAK
SCROLL TO CONTINUE READING

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦਿਆਂ ਇਸ ਵਾਰ ਆਈ.ਪੀ.ਐੱਲ ਭਾਰਤ ਦੀ ਬਜਾਏ ਯੂ.ਏ.ਈ 'ਚ ਖੇਡਿਆ ਜਾਵੇਗਾ। ਸਾਰੀਆਂ ਟੀਮਾਂ ਇਥੇ ਪਹੁੰਚ ਚੁੱਕੀਆਂ ਹਨ ਤੇ ਸੈਲਫ ਆਈਸੋਲੇਸਨ ਦੀ ਪ੍ਰਕਿਰਿਆ ਲੰਘਣ ਤੋਂ ਬਾਅਦ ਉਹਨਾਂ ਨੇ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ। 


ਚੇਨਈ ਸੁਪਰ ਕਿੰਗਜ਼ ਦੀ ਟੀਮ ਵੀ ਬੀਤੀ 21 ਅਗਸਤ ਨੂੰ ਪਹੁੰਚ ਗਈ ਸੀ ਤੇ 1 ਹਫਤੇ ਦੇ ਆਈਸੋਲੇਸਨ 'ਚ ਪਰ ਬੀਤੇ ਦਿਨ ਪਤਾ ਚੱਲਿਆ ਕਿ ਸੀ.ਐੱਸ. ਕੇ ਦੇ 13 ਮੈਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।  


Watch Live Tv-