Ind vs Aus: ਗਾਬਾ ਟੈਸਟ ਹੋਇਆ ਡਰਾਅ; ਮੀਂਹ ਅਤੇ ਖਰਾਬ ਰੋਸ਼ਨੀ ਬਣੀ ਵਿਲੇਨ, ਭਾਰਤ ਨੂੰ ਮਿਲਿਆ ਸੀ 275 ਦੌੜਾਂ ਦਾ ਟੀਚਾ
Ind vs Aus 3rd Test Match: ਇਸ ਟੈਸਟ ਦੇ ਡਰਾਅ ਹੋਣ ਤੋਂ ਬਾਅਦ ਹੁਣ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ 26 ਦਸੰਬਰ ਤੋਂ ਮੈਲਬੋਰਨ `ਚ ਚੌਥਾ ਟੈਸਟ ਮੈਚ ਖੇਡਣਗੀਆਂ, ਫਿਲਹਾਲ ਦੋਵੇਂ ਟੀਮਾਂ ਸੀਰੀਜ਼ `ਚ 1-1 ਨਾਲ ਬਰਾਬਰੀ `ਤੇ ਹਨ।
Ind vs Aus 3rd Test Match: ਭਾਰਤ ਬਨਾਮ ਆਸਟ੍ਰੇਲੀਆ ਦਾ ਤੀਜਾ ਟੈਸਟ ਮੈਚ ਡਰਾਅ ਹੋ ਗਿਆ ਹੈ। ਗਾਬਾ 'ਚ ਖੇਡੇ ਗਏ ਇਸ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਆਸਟ੍ਰੇਲੀਆ ਨੇ ਭਾਰਤ ਨੂੰ 275 ਦੌੜਾਂ ਦਾ ਟੀਚਾ ਦਿੱਤਾ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ ਨੇ 2.1 ਓਵਰਾਂ 'ਚ 8 ਦੌੜਾਂ ਬਣਾ ਲਈਆਂ ਸਨ। ਇਸ ਤੋਂ ਬਾਅਦ ਲਗਾਤਾਰ ਮੀਂਹ ਕਾਰਨ ਖੇਡ ਨਹੀਂ ਹੋ ਸਕੀ। ਦੋਵੇਂ ਟੀਮਾਂ ਦੇ ਕਪਤਾਨ ਡਰਾਅ ਲਈ ਸਹਿਮਤ ਹੋ ਗਏ।
ਇਸ ਟੈਸਟ ਦੇ ਡਰਾਅ ਹੋਣ ਤੋਂ ਬਾਅਦ ਹੁਣ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ 26 ਦਸੰਬਰ ਤੋਂ ਮੈਲਬੋਰਨ 'ਚ ਚੌਥਾ ਟੈਸਟ ਮੈਚ ਖੇਡਣਗੀਆਂ, ਫਿਲਹਾਲ ਦੋਵੇਂ ਟੀਮਾਂ ਸੀਰੀਜ਼ 'ਚ 1-1 ਨਾਲ ਬਰਾਬਰੀ 'ਤੇ ਹਨ। ਭਾਰਤ ਦੇ ਸਟਾਰ ਆਫ ਸਪਿਨਰ ਆਰ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਟੈਸਟ 'ਚ 537 ਵਿਕਟਾਂ ਲਈਆਂ ਹਨ ਜਦਕਿ ਅਸ਼ਵਿਨ ਦੇ ਨਾਂ ਵਨਡੇ 'ਚ 156 ਵਿਕਟਾਂ ਅਤੇ ਟੀ-20 'ਚ 72 ਵਿਕਟਾਂ ਹਨ। ਭਾਰਤ 2.1 ਓਵਰਾਂ ਤੋਂ ਬਾਅਦ 8/0 ਖਰਾਬ ਰੋਸ਼ਨੀ ਅਤੇ ਮੀਂਹ ਕਾਰਨ ਖੇਡ ਨੂੰ ਰੋਕਣਾ ਪਿਆ। ਯਸ਼ਸਵੀ ਜੈਸਵਾਲ ਅਤੇ ਕੇਐੱਲ ਰਾਹੁਲ ਚਾਰ-ਚਾਰ ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ।