IPL 2023 Auction Updates: ਸੈਮ ਕਰਨ ਤੇ ਕੈਮਰਨ ਗ੍ਰੀਨ ਨੇ ਰਚਿਆ ਇਤਿਹਾਸ, ਜਾਣੋ ਕਿਹੜੀ ਟੀਮ ਨੇ ਖ਼ਰੀਦਿਆ ਕਿਹੜਾ ਖਿਡਾਰੀ

ਸੈਮ ਕੁਰਾਨ ਤੋਂ ਪਹਿਲਾਂ ਸਭ ਤੋਂ ਮਹਿੰਗੇ ਖਿਡਾਰੀ ਕ੍ਰਿਸ ਮੌਰਿਸ ਸਨ ਜੋ ਕਿ 16.25 ਕਰੋੜ ਵਿੱਚ ਬਿਕੇ ਸਨ।

IPL 2023 Auction Updates, full players list: ਆਈਪੀਐਲ 2023 ਲਈ ਅੱਜ ਸ਼ੁਕਰਵਾਰ ਇੱਕ ਅਹਿਮ ਦਿਨ ਸੀ ਕਿਉਂਕਿ ਅੱਜ ਇੰਡਿਯਨ ਪ੍ਰੀਮਿਅਰ ਲੀਗ 2023 ਲਈ ਖਿਲਾੜੀਆਂ ਦੀ ਨਿਲਾਮੀ ਹੋਈ। ਇਸ ਦੌਰਾਨ ਸੈਮ ਕੁਰਾਨ (Sam Curran) ਤੇ ਕੈਮਰਨ ਗ੍ਰੀਨ (Cameron Green) ਨੇ ਇਤਿਹਾਸ ਰਚਿਆ। 18 ਕਰੋੜ 50 ਲੱਖ ਰੁਪਏ ਵਿੱਚ ਪੰਜਾਬ ਕਿੰਗਜ਼ ਨੇ ਖ਼ਰੀਦਿਆ ਚੇਨੱਈ ਸੁਪਰ ਕਿੰਗਜ਼ ਦਾ ਸਾਬਕਾ ਖਿਲਾੜੀ ਸੈਮ ਕਰਨ। 


ਦੱਸ ਦਈਏ ਕਿ ਸੈਮ ਕੁਰਾਨ (Sam Curran) ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ ਅਤੇ ਹੁਣ ਉਹ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਸਭ ਤੋਂ ਮਹਿੰਗੇ ਖਿਡਾਰੀ ਕ੍ਰਿਸ ਮੌਰਿਸ ਸਨ ਜੋ ਕਿ 16.25 ਕਰੋੜ ਵਿੱਚ ਬਿਕੇ ਸਨ।  


ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਕੈਮਰਨ ਗ੍ਰੀਨ (Cameron Green) ਹੁਣ ਆਈਪੀਐਲ ਦੇ ਇਤਿਹਾਸ ਵਿੱਚ ਦੂਜੇ ਸਭ ਤੋਂ ਵੱਧ ਮਹਿੰਗੇ ਖਿਡਾਰੀ ਬਣ ਗਏ ਹਨ। ਕੈਮਰਨ ਗ੍ਰੀਨ ਨੂੰ 17 ਕਰੋੜ 50 ਲੱਖ ਰੁਪਏ ਵਿੱਚ ਮੁੰਬਈ ਇੰਡੀਅਨਸ ਨੇ ਖ਼ਰੀਦਿਆ ਹੈ।  


ਹੋਰ ਪੜ੍ਹੋ: Coronavirus India Update: ਕੋਰੋਨਾ ਦੀ ਸਥਿਤੀ ਨੂੰ ਦੇਖਦਿਆਂ ਭਾਰਤ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ


2023 ਲਈ ਨਿਲਾਮੀ ਕੋਚੀ ਵਿੱਚ ਹੋਈ ਅਤੇ ਇਸ ਵਾਰ 405 ਖਿਡਾਰੀ ਸਨ ਜਦਕਿ 87 ਸਲੋਟਾਂ ਸਲਾਟ ਲਈ ਹੀ ਨਿਲਾਮੀ ਕੀਤੀ ਗਈ। ਹੁਣ ਕਿਹੜੀ ਟੀਮ ਨੇ ਕਿਹੜਾ ਖਿਡਾਰੀ ਖਰੀਦਿਆ ਉਸਦੀ ਸੂਚੀ ਤੁਸੀਂ ਇੱਥੇ ਦੇਖ ਸਕਦੇ ਹੋ। 


ਹੋਰ ਪੜ੍ਹੋ: ਚੀਨ ਦੇ ਹਸਪਤਾਲ 'ਚ ਲਾਸ਼ਾਂ ਵਿਚਕਾਰ ਬੈਠੇ ਮਰੀਜ਼, ਲਾਸ਼ਾਂ ਨਾਲ ਭਰਿਆ ਹਸਪਤਾਲ, ਤੜਫ-ਤੜਫ ਕੇ ਮਰ ਰਹੇ ਲੋਕ!


IPL 2023 Auction Updates, full players list:

नवीनतम अद्यतन

  • ਸ਼ਾਕਿਬ ਅਲ ਹਸਨ ਨੂੰ 1 ਕਰੋੜ 50 ਲੱਖ ਰੁਪਏ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ

  • ਜੋ ਰੂਟ ਨੂੰ 1 ਕਰੋੜ ਰੁਪਏ ਵਿੱਚ ਰਾਜਸਥਾਨ ਰਾਇਲਜ਼ ਨੇ ਖਰੀਦਿਆ

  • ਅਬਦੁਲ ਪੀ ਏ ਨੂੰ 20 ਲੱਖ ਰੁਪਏ ਵਿੱਚ ਰਾਜਸਥਾਨ ਰਾਇਲਜ਼ ਨੇ ਖਰੀਦਿਆ

  • ਰਾਘਵ ਗੋਇਲ ਨੂੰ 20 ਲੱਖ ਰੁਪਏ ਵਿੱਚ ਮੁੰਬਈ ਇੰਡੀਅਨਸ ਨੇ ਖਰੀਦਿਆ

  • ਯੁੱਧਵੀਰ ਚਰਕ ਨੂੰ 20 ਲੱਖ ਰੁਪਏ ਵਿੱਚ ਲਖਨਊ ਸੁਪਰਜਾਇੰਟਸ ਨੇ ਖਰੀਦਿਆ

  • ਨਵੀਨ ਉਲ ਹੱਕ ਨੂੰ 50 ਲੱਖ ਰੁਪਏ ਵਿੱਚ ਲਖਨਊ ਸੁਪਰਜਾਇੰਟਸ ਨੇ ਖਰੀਦਿਆ

  • ਆਕਾਸ਼ ਵਸ਼ਿਸ਼ਟ ਨੂੰ 20 ਲੱਖ ਰੁਪਏ ਵਿੱਚ ਰਾਜਸਥਾਨ ਰਾਇਲਜ਼ ਨੇ ਖਰੀਦਿਆ

  • ਅਨਮੋਲਪ੍ਰੀਤ ਸਿੰਘ 20 ਲੱਖ ਰੁਪਏ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ

  • ਮਨਦੀਪ ਸਿੰਘ ਨੂੰ 50 ਲੱਖ ਰੁਪਏ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ

  • ਮੁਰਗਨ ਅਸ਼ਵਿਨ ਨੂੰ 20 ਲੱਖ ਰੁਪਏ ਵਿੱਚ ਰਾਜਸਥਾਨ ਰਾਇਲਜ਼ ਨੇ ਖਰੀਦਿਆ

  • ਆਸਿਫ਼ ਕੇ ਐਮ ਨੂੰ 30 ਲੱਖ ਰੁਪਏ ਵਿੱਚ ਰਾਜਸਥਾਨ ਰਾਇਲਜ਼ ਨੇ ਖਰੀਦਿਆ

  • ਐਡਮ ਜ਼ੇਮਪਾ ਨੂੰ 1 ਕਰੋੜ 50 ਲੱਖ ਰੁਪਏ ਵਿੱਚ ਰਾਜਸਥਾਨ ਰਾਇਲਜ਼ ਨੇ ਖਰੀਦਿਆ

  • ਅਕੀਲ ਹੁੱਸੇਨ ਨੂੰ 1 ਕਰੋੜ ਰੁਪਏ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ

  • ਲਿਟਨ ਦਾਸ ਨੂੰ 50 ਲੱਖ ਰੁਪਏ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ

  • ਰਾਇਲੀ ਰੂਸੋ ਨੂੰ 4 ਕਰੋੜ 60 ਲੱਖ ਰੁਪਏ ਵਿੱਚ ਦਿੱਲੀ ਕੈਪਿਟਲਸ ਨੇ ਖਰੀਦਿਆ। ਦੱਸ ਦਈਏ ਕਿ ਰਾਇਲੀ ਰੂਸੋ ਪਹਿਲੇ ਰਾਊਂਡ ਵਿੱਚ ਨਹੀਂ ਬਿਕੇ ਸਨ।  

  • ਸ਼ਿਵਮ ਸਿੰਘ ਨੂੰ 20 ਲੱਖ ਰੁਪਏ ਵਿੱਚ ਪੰਜਾਬ ਕਿੰਗਜ਼ ਨੇ ਖਰੀਦਿਆ 

  • ਭਗਤ ਵਰਮਾ ਨੂੰ 20 ਲੱਖ ਰੁਪਏ ਵਿੱਚ ਚੇਨੱਈ ਸੁਪਰ ਕਿੰਗਜ਼ ਨੇ ਖਰੀਦਿਆ 

  • ਨਿਹਾਲ ਵਧੇਰਾ ਨੂੰ 20 ਲੱਖ ਰੁਪਏ ਵਿੱਚ ਮੁੰਬਈ ਇੰਡੀਅਨਸ ਨੇ ਖਰੀਦਿਆ 

  • ਮੋਹਿਤ ਰਾਠੀ ਨੂੰ 20 ਲੱਖ ਰੁਪਏ ਵਿੱਚ ਪੰਜਾਬ ਕਿੰਗਜ਼ ਨੇ ਖਰੀਦਿਆ 

  • ਅਜੇ ਮੰਡਲ ਨੂੰ 20 ਲੱਖ ਰੁਪਏ ਵਿੱਚ ਚੇਨੱਈ ਸੁਪਰ ਕਿੰਗਜ਼ ਨੇ ਖਰੀਦਿਆ 

  • ਕੁਲਵੰਤ ਖੇਜਰੋਲਿਆ ਨੂੰ 20 ਲੱਖ ਰੁਪਏ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ 

  • ਸੋਨੂ ਯਾਦਵ ਨੂੰ 20 ਲੱਖ ਰੁਪਏ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਖਰੀਦਿਆ 

  • ਕੁਨਾਲ ਰਾਠੌਰ ਨੂੰ 20 ਲੱਖ ਰੁਪਏ ਵਿੱਚ ਰਾਜਸਥਾਨ ਰਾਇਲਜ਼ ਨੇ ਖਰੀਦਿਆ 

  • ਅਵਿਨਾਸ਼ ਸਿੰਘ ਨੂੰ 60 ਲੱਖ ਰੁਪਏ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਖਰੀਦਿਆ 

  • ਕੁਮਾਰ ਰੈੱਡੀ ਨੂੰ 20 ਲੱਖ ਰੁਪਏ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ 

  • ਡੇਵਿਡ ਵੀਸਾ ਨੂੰ 1 ਕਰੋੜ ਰੁਪਏ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ 

  • ਸ੍ਵਪਨਿਲ ਸਿੰਘ ਨੂੰ 20 ਲੱਖ ਰੁਪਏ ਵਿੱਚ ਲਖਨਊ ਸੁਪਰਜਾਇੰਟਸ ਨੇ ਖਰੀਦਿਆ 

  • ਸ਼ਮਸ ਮੁਲਾਨੀ ਨੂੰ 20 ਲੱਖ ਰੁਪਏ ਵਿੱਚ ਮੁੰਬਈ ਇੰਡੀਅਨਸ ਨੇ ਖਰੀਦਿਆ 

  • ਮੋਹਿਤ ਸ਼ਰਮਾ ਨੂੰ 50 ਲੱਖ ਰੁਪਏ ਵਿੱਚ ਗੁਜਰਾਤ ਟਾਈਟਨ ਨੇ ਖਰੀਦਿਆ 

  • ਜੌਸ਼ ਲਿਟਿਲ ਨੂੰ 4 ਕਰੋੜ 40 ਲੱਖ ਰੁਪਏ ਵਿੱਚ ਗੁਜਰਾਤ ਟਾਈਟਨ ਨੇ ਖਰੀਦਿਆ 

  • ਸੁਯਸ਼ ਸ਼ਰਮਾ ਨੂੰ 20 ਲੱਖ ਰੁਪਏ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ 

  • ਵਿਧਵਥ ਕਾਵਰੇੱਪਾ ਨੂੰ 20 ਲੱਖ ਰੁਪਏ ਵਿੱਚ ਪੰਜਾਬ ਕਿੰਗਜ਼ ਨੇ ਖਰੀਦਿਆ 

  • ਰਾਜਨ ਕੁਮਾਰ ਨੂੰ 70 ਲੱਖ ਰੁਪਏ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਖਰੀਦਿਆ 

  • ਵਿਸ਼ਨੂੰ ਵਿਨੋਦ ਨੂੰ 20 ਲੱਖ ਰੁਪਏ ਵਿੱਚ ਮੁੰਬਈ ਇੰਡੀਅਨਸ ਨੇ ਖਰੀਦਿਆ 

  • ਡੋਨੋਵਾਨ ਫਰੇਰਾ ਨੂੰ 50 ਲੱਖ ਰੁਪਏ ਵਿੱਚ ਰਾਜਸਥਾਨ ਰਾਇਲਜ਼ ਨੇ ਖਰੀਦਿਆ 

  • ਪ੍ਰੇਰਨ ਮਾਨਕਡ ਨੂੰ 50 ਲੱਖ ਰੁਪਏ ਵਿੱਚ ਲਖਨਊ ਸੁਪਰਜਾਇੰਟਸ ਨੇ ਖਰੀਦਿਆ 

  • ਦੁਆਨ ਜਨਸੇਨ ਨੂੰ 20 ਲੱਖ ਰੁਪਏ ਵਿੱਚ ਮੁੰਬਈ ਇੰਡੀਅਨਜ਼ ਨੇ ਖਰੀਦਿਆ 

  • ਮਯੰਕ ਡਾਗਰ ਨੂੰ 1 ਕਰੋੜ 80 ਲੱਖ ਰੁਪਏ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ 

  • ਮਨੋਜ ਭੰਡਾਗੇ ਨੂੰ 20 ਲੱਖ ਰੁਪਏ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਖਰੀਦਿਆ 

  • ਹਰਪ੍ਰੀਤ ਭਾਟੀਆ ਨੂੰ 40 ਲੱਖ ਰੁਪਏ ਵਿੱਚ ਪੰਜਾਬ ਕਿੰਗਜ਼ ਨੇ ਖਰੀਦਿਆ 

  • ਅਮਿਤ ਮਿਸ਼ਰਾ ਨੂੰ 50 ਲੱਖ ਰੁਪਏ ਵਿੱਚ ਲਖਨਊ ਸੁਪਰਜਾਇੰਟਸ ਨੇ ਖਰੀਦਿਆ 

  • ਪਿਯੂਸ਼ ਚਾਵਲਾ ਨੂੰ 50 ਲੱਖ ਰੁਪਏ ਵਿੱਚ ਮੁੰਬਈ ਇੰਡੀਅਨਜ਼ ਨੇ ਖਰੀਦਿਆ 

  • ਸਾਰੀਆਂ ਟੀਮਾਂ ਨੂੰ ਮਿਲਿਆ 45 ਮਿੰਟ ਦਾ ਸਮਾਂ ਜਿਸ ਵਿੱਚ ਉਨ੍ਹਾਂ ਨੂੰ 87-405 ਖਿਡਾਰੀਆਂ ਵਿੱਚੋਂ 10-10 ਖਿਡਾਰੀਆਂ ਦੇ ਨਾਮ ਦੇਣੇ ਹੋਣਗੇ ਅਤੇ ਇਨ੍ਹਾਂ ਖਿਡਾਰੀਆਂ ਦੀ ਨਿਲਾਮੀ ਕੀਤੀ ਜਾਵੇਗੀ।  

  • ਕਾਇਲ ਜੇਮੀਸਨ ਨੂੰ 1 ਕਰੋੜ ਰੁਪਏ ਵਿੱਚ ਚੇਨੱਈ ਸੁਪਰ ਕਿੰਗਜ਼ ਨੇ ਖ਼ਰੀਦਿਆ 

  • ਡੇਨੀਅਲ ਸੈਮਸ ਨੂੰ 75 ਲੱਖ ਰੁਪਏ ਵਿੱਚ ਲਖਨਊ ਸੁਪਰਜਾਇੰਟਸ ਨੇ ਖ਼ਰੀਦਿਆ 

  • ਰੋਮਾਰਿਓ ਸ਼ੇਫਰਡ ਨੂੰ 50 ਲੱਖ ਰੁਪਏ ਵਿੱਚ ਲਖਨਊ ਸੁਪਰਜਾਇੰਟਸ ਨੇ ਖ਼ਰੀਦਿਆ 

  • ਵਿਲ ਜੈਕ੍ਸ ਨੂੰ 3 ਕਰੋੜ 20 ਲੱਖ ਰੁਪਏ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਖ਼ਰੀਦਿਆ 

  • ਮਨੀਸ਼ ਪਾਂਡੇ ਨੂੰ 2 ਕਰੋੜ 40 ਲੱਖ ਰੁਪਏ ਵਿੱਚ ਦਿੱਲੀ ਕੈਪਿਟਲਸ ਨੇ ਖ਼ਰੀਦਿਆ 

  • ਹਿਮਾਂਸ਼ੂ ਸ਼ਰਮਾ ਨੂੰ 20 ਲੱਖ ਰੁਪਏ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਖ਼ਰੀਦਿਆ 

  • ਮੁਕੇਸ਼ ਕੁਮਾਰ ਨੂੰ 5 ਕਰੋੜ 15 ਲੱਖ ਰੁਪਏ ਵਿੱਚ ਦਿੱਲੀ ਕੈਪਿਟਲਸ ਨੇ ਖ਼ਰੀਦਿਆ 

  • ਸ਼ਿਵਮ ਮਾਵੀ ਨੂੰ 6 ਕਰੋੜ ਰੁਪਏ ਵਿੱਚ ਗੁਜਰਾਤ ਟਾਈਟਨ ਨੇ ਖ਼ਰੀਦਿਆ 

  •  ਯਸ਼ ਠਾਕੁਰ ਨੂੰ 45 ਲੱਖ ਰੁਪਏ ਵਿੱਚ ਲਖਨਊ ਸੁਪਰਜਾਇੰਟਸ ਨੇ ਖ਼ਰੀਦਿਆ 

  • ਕੇ ਐਸ ਭਰਤ ਨੂੰ 1 ਕਰੋੜ 20 ਲੱਖ ਰੁਪਏ ਵਿੱਚ ਗੁਜਰਾਤ ਟਾਈਟਨ ਨੇ ਖ਼ਰੀਦਿਆ 

  • ਵੈਭਵ ਅਰੋੜਾ 60 ਲੱਖ ਰੁਪਏ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਖ਼ਰੀਦਿਆ 

  • ਐਨ ਜਗਦੀਸਨ ਨੂੰ 90 ਲੱਖ ਰੁਪਏ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਖ਼ਰੀਦਿਆ 

  • ਉਪੇਂਦ੍ਰ ਸਿੰਘ ਯਾਦਵ ਨੂੰ 25 ਲੱਖ ਰੁਪਏ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖ਼ਰੀਦਿਆ 

  • ਨਿਸ਼ਾਂਤ ਸਿੰਧੂ ਨੂੰ 60 ਲੱਖ ਰੁਪਏ ਵਿੱਚ ਚੇਨੱਈ ਸੁਪਰ ਕਿੰਗਜ਼ ਨੇ ਖ਼ਰੀਦਿਆ 

  • ਪੰਜਾਬ ਦੇ ਸਨਵੀਰ ਸਿੰਘ ਤੇ ਸਮਰਥ ਵਯਾਸ ਨੂੰ 20-20 ਲੱਖ ਰੁਪਏ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖ਼ਰੀਦਿਆ 

     

  • ਜੰਮੂ-ਕਸ਼ਮੀਰ ਦੇ ਵਿਵਰਾਂਤ ਸ਼ਰਮਾ ਨੂੰ 2 ਕਰੋੜ 60 ਲੱਖ ਰੁਪਏ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖ਼ਰੀਦਿਆ 

  • 2022 U-19 World Cup ਦੇ ਜਿਤੁ ਸ਼ੈਕ ਰਸ਼ੀਦ ਨੂੰ 20 ਲੱਖ ਰੁਪਏ ਵਿੱਚ ਚੇਨੱਈ ਸੁਪਰ ਕਿੰਗਜ਼ ਨੇ ਖ਼ਰੀਦਿਆ 

  • 50 ਲੱਖ ਰੁਪਏ ਵਿੱਚ ਰਾਇਲ ਸਨਰਾਈਜ਼ਰਜ਼ ਹੈਦਰਾਬਾਦ ਨੇ ਖ਼ਰੀਦਿਆ ਮਯੰਕ ਮਾਰਕੰਡੇ 

  • 2 ਕਰੋੜ ਰੁਪਏ ਵਿੱਚ ਰਾਇਲ ਸਨਰਾਈਜ਼ਰਜ਼ ਹੈਦਰਾਬਾਦ ਨੇ ਖ਼ਰੀਦਿਆ ਆਦਿਲ ਰਾਸ਼ਿਦ 

  • 1 ਕਰੋੜ 90 ਲੱਖ ਰੁਪਏ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੇ ਖ਼ਰੀਦਿਆ ਰੀਸ ਟੋਪਲੇ

  • 50 ਲੱਖ ਰੁਪਏ ਵਿੱਚ ਦਿੱਲੀ ਕੈਪਿਟਲਸ ਨੇ ਖ਼ਰੀਦਿਆ ਈਸ਼ਾੰਤ ਸ਼ਰਮਾ 

  • 1 ਕਰੋੜ 50 ਲੱਖ ਰੁਪਏ ਵਿੱਚ ਮੁੰਬਈ ਇੰਡੀਅਨਸ ਨੇ ਖ਼ਰੀਦਿਆ ਝਾਈ ਰਿਚਰਡਸਨ 

  • 2 ਕਰੋੜ ਰੁਪਏ ਵਿੱਚ ਦਿੱਲੀ ਕੈਪਿਟਲਸ ਨੇ ਖ਼ਰੀਦਿਆ ਫ਼ਿਲ ਸਾਲਟ 

  • 5 ਕਰੋੜ 25 ਲੱਖ ਰੁਪਏ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖ਼ਰੀਦਿਆ ਹੈਨਰੀ ਕਲਾਸੇਨ

  • 16 ਕਰੋੜ ਰੁਪਏ ਵਿੱਚ ਲਖਨਊ ਸੁਪਰਜਾਇੰਟਸ ਨੇ ਖ਼ਰੀਦਿਆ ਨਿਕੋਲਸ ਪੂਰਨ  

  • 16 ਕਰੋੜ 50 ਲੱਖ ਰੁਪਏ ਵਿੱਚ ਚੇਨੱਈ ਸੁਪਰ ਕਿੰਗਜ਼ ਨੇ ਖ਼ਰੀਦਿਆ ਬੈਨ ਸਟੋਕਸ। ਇਸ ਤੋਂ ਪਹਿਲਾਂ ਇੰਗਲੈਂਡ ਦੇ ਸੈਮ ਕਰਨ 18 ਕਰੋੜ 50 ਲੱਖ ਰੁਪਏ ਵਿੱਚ ਪੰਜਾਬ ਕਿੰਗਜ਼ ਵੱਲੋਂ ਖਰੀਦੇ ਗਏ ਸਨ।  

  • 17 ਕਰੋੜ 50 ਲੱਖ ਰੁਪਏ ਵਿੱਚ ਮੁੰਬਈ ਇੰਡੀਅਨਸ ਨੇ ਖ਼ਰੀਦਿਆ ਕੈਮਰਨ ਗ੍ਰੀਨ 

  • 5 ਕਰੋੜ 75 ਲੱਖ ਰੁਪਏ ਵਿੱਚ ਰਾਜਸਥਾਨ ਰਾਇਲਜ਼ ਨੇ ਖ਼ਰੀਦਿਆ ਜੇਸਨ ਹੋਲਡਰ 

  • 50 ਲੱਖ ਰੁਪਏ ਵਿੱਚ ਪੰਜਾਬ ਕਿੰਗਜ਼ ਨੇ ਖ਼ਰੀਦਿਆ ਸਿਕੰਦਰ ਰਾਜਾ 

  • 50 ਲੱਖ ਰੁਪਏ ਵਿੱਚ ਗੁਜਰਾਤ ਟਾਈਟਨ ਨੇ ਖ਼ਰੀਦਿਆ ਉਡੀਅਨ ਸਮਿਥ 

  • 18 ਕਰੋੜ 50 ਲੱਖ ਰੁਪਏ ਵਿੱਚ ਪੰਜਾਬ ਕਿੰਗਜ਼ ਨੇ ਖ਼ਰੀਦਿਆ ਚੇਨੱਈ ਸੁਪਰ ਕਿੰਗਜ਼ ਦਾ ਸਾਬਕਾ ਖਿਲਾੜੀ ਸੈਮ ਕੁਰਾਨ। ਦੱਸ ਦਈਏ ਕਿ ਸੈਮ ਕੁਰਾਨ ਦਾ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਸੈਮ ਕੁਰਾਨ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਸਭ ਤੋਂ ਮਹਿੰਗੇ ਖਿਡਾਰੀ ਕ੍ਰਿਸ ਮੌਰਿਸ ਸਨ ਜੋ ਕਿ 16.25 ਕਰੋੜ ਵਿੱਚ ਬਿਕੇ ਸਨ।  

  • ਇੰਗਲੈਂਡ ਦੇ ਪ੍ਰਸਿੱਧ ਖਿਲਾੜੀ ਜੋ ਰੂਟ ਨੂੰ ਕਿਸੇ ਨੇ ਵੀ ਨਹੀਂ ਖਰੀਦਿਆ 

  • 50 ਲੱਖ ਰੁਪਏ ਵਿੱਚ ਚੇਨੱਈ ਸੁਪਰ ਕਿੰਗਜ਼ ਨੇ ਖ਼ਰੀਦਿਆ ਅਜਿੰਕਯਾ ਰਹਾਣੇ। 

  • 8 ਕਰੋੜ 25 ਲੱਖ ਰੁਪਏ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖ਼ਰੀਦਿਆ ਪੰਜਾਬ ਕਿੰਗਜ਼ ਦਾ ਸਾਬਕਾ ਖਿਲਾੜੀ ਮਯੰਕ ਅਗਰਵਾਲ। 

  • 13 ਕਰੋੜ 25 ਲੱਖ ਰੁਪਏ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਖ਼ਰੀਦਿਆ ਇੰਗਲੈਂਡ ਦਾ ਵਿਕਟਕੀਪਰ ਬੱਲੇਬਾਜ਼ ਹੈਰੀ ਬਰੂਕ। ਦੱਸ ਦਈਏ ਕਿ ਹੈਰੀ ਲਈ ਨਿਲਾਮੀ ਦੌਰਾਨ ਕਈ ਟੀਮਾਂ ਵੱਲੋਂ ਬੋਲੀ ਲਗਾਈ ਗਈ ਪਰ ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਜਸਥਾਨ ਰਾਇਲਜ਼ ਨੇ ਆਖਿਰ ਤੱਕ ਬੋਲੀ ਲਗਾਈ। 

  • 2 ਕਰੋੜ ਰੁਪਏ ਵਿੱਚ ਗੁਜਰਾਤ ਟਾਈਟਨ ਨੇ ਖ਼ਰੀਦਿਆ ਕੇਨ ਵਿਲਿਯਮਸਨ

  • ਹੋ ਗਈ ਆਈਪੀਏਲ 2023 ਦੀ ਨਿਲਾਮੀ ਦੀ ਸ਼ੁਰੂਆਤ! ਹੁਣ ਦੇਖਣਾ ਹੋਵੇਗਾ ਕਿ ਕਿਹੜਾ ਖਿਲਾੜੀ ਕਿਹੜੀ ਟੀਮ ਦਾ ਹਿੱਸਾ ਬਣਦਾ ਹੈ। 

  • ਆਈਪੀਏਲ 2023 ਦੀ ਨਿਲਾਮੀ ਲਈ ਮੰਚ ਤਿਆਰ ਹੈ ਤੇ ਬਸ ਹੁਣ ਕੁਝ ਹੀ ਸਮਾਂ ਬਚਿਆ ਹੈ।  

  • IPL 2023 ਮਿੰਨੀ ਨਿਲਾਮੀ ਨੂੰ ਕਿੱਥੇ ਲਾਈਵ ਸਟ੍ਰੀਮ ਕੀਤਾ ਜਾ ਸਕਦਾ ਹੈ?

    ਭਾਰਤ ਅਤੇ ਭਾਰਤੀ ਉਪ ਮਹਾਂਦੀਪ ਵਿੱਚ IPL 2023 ਦੀ ਮਿੰਨੀ ਨਿਲਾਮੀ ਨੂੰ ਜੀਓ ਸਿਨੇਮਾ ਦੇ ਐਪ ਤੇ ਵੈੱਬਸਾਈਟ 'ਤੇ ਲਾਈਵ-ਸਟ੍ਰੀਮ ਕੀਤਾ ਜਾ ਸਕਦਾ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link