Shikhar Dhawan Viral Video: ਆਪਣੇ ਦੋਸਤ ਦੀ ਮਾਸ਼ੂਕਾ ਨੂੰ ਮਿਸ ਕਰ ਰਹੇ ਨੇ ਸਿਖ਼ਰ ਧਵਨ, ਵੇਖੋ ਵੀਡੀਓ
Shikhar Dhawan Viral Video: ਸ਼ਿਖਰ ਧਵਨ (Shikhar Dhawan Viral Video) ਸੋਸ਼ਲ ਮੀਡੀਆ `ਤੇ ਕਾਫੀ ਐਕਟਿਵ ਰਹਿੰਦੇ ਹਨ। ਜਿੱਥੇ ਉਹ ਫਨੀ ਰੀਲਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਫੈਨਜ਼ ਨੂੰ ਵੀ ਉਸ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।
Shikhar Dhawan Viral Video: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਸ਼ਿਖਰ ਧਵਨ (Shikhar Dhawan) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਸ਼ਿਖਰ ਧਵਨ ਦੀਆਂ ਸੋਸ਼ਲ ਮੀਡੀਆ 'ਤੇ ਦਿਲਚਸਪ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿੱਥੇ ਉਹ ਫਨੀ ਰੀਲਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਫੈਨਜ਼ ਨੂੰ ਵੀ ਉਸ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਇਸ ਦੌਰਾਨ ਸ਼ਿਖਰ ਧਵਨ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ।
ਅਕਸਰ ਸ਼ਿਖਰ ਧਵਨ (Shikhar Dhawan) ਆਪਣੀਆਂ ਵੀਡੀਓਜ਼ ਰਾਹੀਂ ਸੋਸ਼ਲ ਮੀਡੀਆ ਉੱਤੇ ਲੋਕਾਂ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਸ਼ਿਖਰ ਧਵਨ ਵੱਲੋਂ ਬਹੁਤ ਹੀ ਮਜਾਕੀਆ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਧਵਨ ਆਪਣੇ ਬੈੱਡਰੂਮ 'ਚ ਉਦਾਸ ਸ਼ਾਇਰੀ ਪੜ੍ਹਦੇ ਨਜ਼ਰ ਆ ਰਹੇ ਹਨ। ਜਿਸ ਵਿੱਚ ਧਵਨ ਨੇ ਦੱਸਿਆ ਗਿਆ ਹੈ ਕਿ “ਇੱਕ ਦੋਸਤ ਮੈਨੂੰ ਰੋਜ਼ ਉਦਾਸ ਸ਼ਾਇਰੀ ਭੇਜਦਾ ਹੈ।
ਹੁਣ ਮੈ ਵੀ ਆਪਣੇ ਦੋਸਤ ਦੀ ਮਾਸ਼ੂਕਾ ਨੂੰ ਮਿਸ ਕਰ ਰਿਹਾ ਹਾਂ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਧਵਨ ਨੇ ਕੈਪਸ਼ਨ 'ਚ ਲਿਖਿਆ, ਕੀ ਤੁਸੀਂ ਮੈਨੂੰ ਯਾਦ ਕਰਦੇ ਹੋ? ਇਸ ਦੇ ਨਾਲ ਹੀ ਉਨ੍ਹਾਂ ਨੇ ਹੱਸਣ ਵਾਲਾ ਇਮੋਜੀ ਵੀ ਲਗਾਇਆ ਹੈ।" ਇਹ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਸ਼ਿਖਰ ਧਵਨ (Shikhar Dhawan) ਅਕਸਰ ਆਪਣੇ ਸੋਸ਼ਲ ਮੀਡੀਆ ਉੱਤੇ ਟਰੈਂਡਿੰਗ ਰੀਲਜ਼ ਅਤੇ ਆਪਣੇ ਵੱਖਰੇ ਰੀਲਜ਼ music ਲਈ ਜਾਣੇ ਜਾਂਦੇ ਹਨ। ਉਹਨਾਂ ਦੀ ਰੀਲਜ਼ ਨੂੰ ਲੋਕ ਵੀ ਫੋਲੋ ਕਰਦੇ ਹਨ। ਸ਼ਿਖਰ ਧਵਨ ਮਸਤੀ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ ਕਿਉਂਕਿ ਉਹ ਇੰਸਟਾਗ੍ਰਾਮ ਰੀਲਾਂ ਰਾਹੀਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
ਦਰਅਸਲ ਸ਼ਿਖਰ ਧਵਨ (Shikhar Dhawan) ਟੀਮ ਇੰਡੀਆ ਤੋਂ ਵਾਕਆਊਟ ਕਰ ਰਹੇ ਹਨ। ਉਸਨੇ ਆਪਣਾ ਆਖਰੀ ਵਨਡੇ ਪਿਛਲੇ ਸਾਲ ਦਸੰਬਰ ਵਿੱਚ ਬੰਗਲਾਦੇਸ਼ ਖਿਲਾਫ਼ ਖੇਡਿਆ ਸੀ। ਬੀਸੀਸੀਆਈ ਵੱਲੋਂ ਧਵਨ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੂੰ ਦੂਜੇ ਵਨਡੇ 'ਚ ਵੈਸਟਇੰਡੀਜ਼ ਖਿਲਾਫ 6 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ।