WI vs SA T20 World Cup 2024: T20 ਵਿਸ਼ਵ ਕੱਪ 2024 ਦੇ ਸੁਪਰ-8 ਦੇ ਮੁਕਾਬਲੇ ਖੇਡੇ ਜਾ ਰਹੇ ਹਨ। ਅੱਜ ਭਾਰਤੀ ਸਮੇਂ ਦੇ ਅਨੁਸਾਰ ਸਵੇਰੇ ਵੈਸਟ ਇੰਡੀਜ਼ ਬਨਾਮ ਸਾਊਥ ਅਫਰੀਕਾ ਵਿਚਾਲੇ ਨਾਰਥ ਸਾਊਂਡ ਦੇ ਸਰ ਵਿਵਿਅਨ ਰਿਚਰਡਜ਼ ਸਟੇਡੀਅਮ ਵਿੱਚ ਰੋਮਾਂਚਕ ਮੁਕਾਬਲੇ ਖੇਡਿਆ ਗਿਆ। ਇਸ ਮੈਚ ਵਿੱਚ ਦੱਖਣੀ ਅਫਰੀਕਾ ਨੇ ਡੀਐਲਐਸ ਨਿਯਮ ਦੇ ਤਹਿਤ 3 ਵਿਕਟਾਂ ਨਾਲ ਜਿੱਤ ਦਰਜ ਕੀਤੀ।


COMMERCIAL BREAK
SCROLL TO CONTINUE READING

ਟੀ-20 ਵਿਸ਼ਵ ਕੱਪ 2024 ਵਿੱਚ ਇੱਕ ਹੋਰ ਸੈਮੀਫਾਈਨਲ ਦਾ ਫੈਸਲਾ ਲਗਭਗ ਹੋ ਗਿਆ ਹੈ। ਵੈਸਟਇੰਡੀਜ਼ ਬਨਾਮ ਸਾਊਥ ਅਫਰੀਕਾ ਮੈਚ ਵਿੱਚ ਮੀਂਹ ਪ੍ਰੋਟੀਆ ਟੀਮ ਲਈ ਵਰਦਾਨ ਸਾਬਤ ਹੋਇਆ। 8 ਸਾਲਾਂ ਤੋਂ ਟੀ-20 ਵਿਸ਼ਵ ਕੱਪ ਟਰਾਫੀ ਦਾ ਸੁਪਨਾ ਦੇਖ ਰਹੀ ਵੈਸਟਇੰਡੀਜ਼ ਨੂੰ ਕਰੋ ਜਾਂ ਮਰੋ ਦੇ ਮੈਚ ਵਿੱਚ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਗਰੁੱਪ-2 ਵਿੱਚ ਇੰਗਲੈਂਡ ਦੀ ਟੀਮ ਨੇ ਸੈਮੀਫਾਈਨਲ ਲਈ ਟਿਕਟ ਬੁੱਕ ਕਰ ਲਈ ਹੈ। ਇਸ ਗਰੁੱਪ 'ਚੋਂ ਦੂਜੀ ਟੀਮ ਦੱਖਣੀ ਅਫਰੀਕਾ ਹੈ, ਜਿਸ ਨੇ ਸੈਮੀਫਾਈਨਲ 'ਚ ਤੂਫਾਨੀ ਐਂਟਰੀ ਕੀਤੀ ਹੈ।


ਰੋਸਟਨ ਨੇ ਖੇਡੀ ਸ਼ਾਨਦਾਰ ਪਾਰੀ


ਮੈਚ 'ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੀ। ਪਰ ਰੋਸਟਨ ਚੇਜ਼ ਨੇ ਵੈਸਟਇੰਡੀਜ਼ ਨੂੰ ਇਸ ਮੁਕਬਾਲੇ ਵਿਚ ਬਣਾਈ ਰੱਖਣ ਲਈ 42 ਗੇਂਦਾਂ 'ਤੇ 52 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਕਾਇਲ ਮੇਅਰਜ਼ ਨੇ ਵੀ 35 ਦੌੜਾਂ ਬਣਾਈਆਂ। ਜਿਸ ਕਾਰਨ ਟੀਮ ਸਕੋਰ ਬੋਰਡ 'ਤੇ 8 ਵਿਕਟਾਂ ਗੁਆ ਕੇ ਸਿਰਫ 135 ਦੌੜਾਂ ਹੀ ਬਣਾ ਸਕੀ। ਰੋਸਟਨ ਚੇਜ਼ ਨੇ ਗੇਂਦ ਨਾਲ ਵੀ ਕਮਾਲ ਕਰਦੇ ਹੋਏ 3 ਵਿਕਟਾਂ ਹਾਸਲ ਕੀਤੀਆਂ।


ਮੀਂਹ ਨੇ ਵਿਗਾੜਿਆ ਵੈਸਟਇੰਡੀਜ਼ ਦੇ ਖੇਡ


ਵੈਸਟਇੰਡੀਜ਼ ਨੇ 136 ਦੌੜਾਂ ਦੇ ਟੀਚੇ ਦਾ ਬਚਾਅ ਕਰਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਪਰ ਮੀਂਹ ਨੇ ਟੀਮ ਦੀ ਖੇਡ ਖਰਾਬ ਕਰ ਦਿੱਤਾ। ਆਂਦਰੇ ਰਸਲ ਨੇ ਸਿਰਫ 15 ਦੇ ਸਕੋਰ 'ਤੇ ਆਪਣੇ ਇਕ ਹੀ ਓਵਰ 'ਚ ਦੋ ਮਹਾਨ ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ ਸੀ। ਪਰ ਫਿਰ ਤੇਜ਼ ਮੀਂਹ ਪਿਆ ਅਤੇ ਵੈਸਟਇੰਡੀਜ਼ ਨੇ ਆਪਣੀ ਲੈਅ ਗੁਆ ਦਿੱਤੀ। ਕੁਝ ਸਮੇਂ ਬਾਅਦ ਜਦੋਂ ਮੈਚ ਸ਼ੁਰੂ ਹੋਇਆ ਤਾਂ ਟੀਚਾ ਸਿਰਫ਼ 123 ਦੌੜਾਂ ਦਾ ਸੀ ਅਤੇ ਮੈਚ ਵਿੱਚ 3 ਓਵਰ ਘੱਟ ਸਨ। ਜਿਸ ਤੋਂ ਬਾਅਦ ਅਫਰੀਕਾ ਨੇ ਮੈਚ 'ਤੇ ਕਬਜ਼ਾ ਕਰ ਲਿਆ।


ਸਟੱਬਸ ਅਤੇ ਰਬਾਡਾ ਦਾ ਮਹੱਤਵਪੂਰਨ ਯੋਗਦਾਨ


ਦੱਖਣੀ ਅਫਰੀਕਾ ਦੇ ਤਜਰਬੇਕਾਰ ਖਿਡਾਰੀ ਫਲਾਪ ਸਾਬਤ ਹੋਏ, ਭਾਵੇਂ ਉਹ ਹੇਨਰਿਕ ਕਲਾਸੇਨ ਹੋਵੇ ਜਾਂ ਕਵਿੰਟਨ ਡੀ ਕਾਕ। ਕਪਤਾਨ ਮਾਰਕਰਮ ਅਤੇ ਡੇਵਿਡ ਮਿਲਰ ਵੀ ਉਮੀਦਾਂ 'ਤੇ ਖਰੇ ਨਹੀਂ ਉਤਰੇ। ਟ੍ਰਿਸਟਨ ਸਟੱਬਸ ਨੇ ਆਮ ਸੋਚ ਸਮਝ ਦੇ ਨਾਲ ਵਿਕੇਟ ਦਾ ਇੱਕ ਸਿਰਾ ਸੰਭਾਲਕੇ ਰੱਖਿਆ। ਸਟੱਬਸ ਨੇ 29 ਦੌੜਾਂ ਦੀ ਪਾਰੀ ਖੇਡ ਕੇ ਮੈਚ 'ਚ ਅਫਰੀਕਾ ਪਾਸੇ ਲਿਆਉਣ ਵਿੱਚ ਅਹਿਮ ਯੋਗਦਾਨ ਪਾਇਆ। ਜਦੋਂ ਟੀਮ ਨੂੰ 7 ਗੇਂਦਾਂ 'ਚ 9 ਦੌੜਾਂ ਦੀ ਲੋੜ ਸੀ ਤਾਂ ਰਬਾਡਾ ਨੇ ਚੌਕਾ ਲਗਾ ਕੇ ਮੈਚ ਆਪਣੇ ਪਾਸੇ ਖਿੱਚ ਲਿਆ। ਇਸ ਤੋਂ ਬਾਅਦ ਮਾਰਕੋ ਜੈਨਸਨ ਨੇ ਆਖਰੀ ਓਵਰ ਦੀ ਪਹਿਲੀ ਗੇਂਦ 'ਚ ਸ਼ਾਨਦਾਰ ਛੱਕਾ ਜੜ ਕੇ ਮੈਚ ਅਫਰੀਕਾ ਦੀ ਝੋਲੀ 'ਚ ਪਾ ਦਿੱਤਾ।


ਦੱਖਣੀ ਅਫਰੀਕਾ ਦੀ ਵਧੀਆ ਗੇਂਦਬਾਜ਼ੀ


ਅਫਰੀਕੀ ਗੇਂਦਬਾਜ਼ਾਂ 'ਚੋਂ ਤਬਰੇਜ਼ ਸ਼ਮਸੀ ਨੇ ਆਪਣੀ ਜਾਦੂਈ ਗੇਂਦਬਾਜ਼ੀ ਦੇ ਨਾਲ 3 ਕੀਮਤੀ ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਾਰਕੋ ਜੈਨਸਨ, ਏਡੇਨ ਮਾਰਕਰਮ ਅਤੇ ਕੇਸ਼ਵ ਮਹਾਰਾਜ ਨੇ 1-1 ਵਿਕਟ ਲਿਆ। ਦੱਖਣੀ ਅਫਰੀਕਾ ਗਰੁੱਪ-2 ਵਿੱਚ ਪਹਿਲੇ ਸਥਾਨ ’ਤੇ ਰਿਹਾ ਹੈ। ਹੁਣ ਇਸ ਟੀਮ ਨੂੰ 26 ਜੂਨ ਨੂੰ ਸੈਮੀਫਾਈਨਲ ਮੈਚ ਖੇਡੇਗੀ।