India vs Australia T20: ਭਾਰਤ ਤੇ ਆਸਟ੍ਰੇਲੀਆ `ਚ ਟੀ-20 ਲੜੀ ਦਾ ਤੀਜਾ ਮੈਚ ਅੱਜ; ਗੁਹਾਟੀ `ਚ ਦੌੜਾਂ ਦੀ `ਬਾਰਿਸ਼` ਹੋਣ ਦੀ ਸੰਭਾਵਨਾ
India vs Australia T20: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਮੰਗਲਵਾਰ (28 ਨਵੰਬਰ) ਨੂੰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ `ਚ ਖੇਡਣਗੀਆਂ।
India vs Australia T20: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਮੰਗਲਵਾਰ (28 ਨਵੰਬਰ) ਨੂੰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਣਗੀਆਂ। ਭਾਰਤੀ ਟੀਮ ਦੋ ਮੈਚ ਜਿੱਤ ਕੇ ਸੀਰੀਜ਼ ਵਿੱਚ 2-0 ਨਾਲ ਅੱਗੇ ਹੈ। ਉਸ ਦੀਆਂ ਨਜ਼ਰਾਂ ਤੀਜਾ ਮੈਚ ਜਿੱਤ ਕੇ ਸੀਰੀਜ਼ ਵਿੱਚ ਅਜੇਤੂ ਬੜ੍ਹਤ ਹਾਸਲ ਕਰਨ 'ਤੇ ਹੋਣਗੀਆਂ। ਸੂਰਿਆਕੁਮਾਰ ਯਾਦਵ ਦੀ ਕਪਤਾਨੀ 'ਚ ਟੀਮ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਸ ਦੀਆਂ ਨਜ਼ਰਾਂ ਇੱਕ ਵਾਰ ਫਿਰ ਕੰਗਾਰੂਆਂ ਨੂੰ ਹਰਾਉਣ 'ਤੇ ਹਨ।
Accuweather ਅਨੁਸਾਰ 28 ਨਵੰਬਰ ਨੂੰ ਗੁਹਾਟੀ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਅਸਮਾਨ ਦੇ ਬੱਦਲਾਂ ਨਾਲ ਢਕੇ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਉਸ ਸਮੇਂ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਖੇਡ ਖਤਮ ਹੋਣ ਤੋਂ ਬਾਅਦ ਰਾਤ 10:30 ਵਜੇ ਦੇ ਆਸ-ਪਾਸ ਤਾਪਮਾਨ 19 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ। ਅਜਿਹੇ 'ਚ ਦਰਸ਼ਕ ਇਕ ਹੋਰ ਰੋਮਾਂਚਕ ਮੈਚ ਦੇਖ ਸਕਦੇ ਹਨ।
ਗੁਹਾਟੀ ਦੀ ਪਿੱਚ ਤੋਂ ਬੱਲੇਬਾਜ਼ਾਂ ਦੀ ਮਦਦ ਦੀ ਉਮੀਦ ਹੈ। ਅਜਿਹੇ 'ਚ ਇਸ ਮੈਚ 'ਚ ਵੀ ਦੌੜਾਂ ਦੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਇਸ ਮੈਦਾਨ 'ਤੇ ਬਹੁਤ ਸਾਰੇ ਚੌਕੇ ਤੇ ਛੱਕੇ ਲੱਗੇ ਹਨ। ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਆਖਰੀ ਟੀ-20 ਵਿੱਚ ਇੱਥੇ 400 ਤੋਂ ਵੱਧ ਦੌੜਾਂ ਬਣਾਈਆਂ ਗਈਆਂ ਸਨ। ਪ੍ਰਸ਼ੰਸਕਾਂ ਨੂੰ ਇੱਕ ਹੋਰ ਵਿਸਫੋਟਕ ਮੈਚ ਦੇਖਣ ਨੂੰ ਮਿਲ ਸਕਦਾ ਹੈ।
ਭਾਰਤੀ ਟੀਮ ਇਸ ਮੈਦਾਨ 'ਤੇ ਹੁਣ ਤੱਕ ਤਿੰਨ ਟੀ-20 ਮੈਚ ਖੇਡ ਚੁੱਕੀ ਹੈ। 2017 'ਚ ਆਸਟ੍ਰੇਲੀਆ ਖਿਲਾਫ਼ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਇੰਡੀਆ ਛੇ ਸਾਲ ਬਾਅਦ ਬਦਲਾ ਲੈਣਾ ਚਾਹੇਗੀ। ਜਦੋਂ ਕਿ 2022 ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 16 ਦੌੜਾਂ ਨਾਲ ਹਰਾਇਆ ਸੀ। 2020 'ਚ ਸ਼੍ਰੀਲੰਕਾ ਖਿਲਾਫ਼ ਮੈਚ ਖੇਡਿਆ ਜਾਣਾ ਸੀ ਪਰ ਟਾਸ ਤੋਂ ਬਾਅਦ ਮੀਂਹ ਕਾਰਨ ਮੈਚ ਨਹੀਂ ਖੇਡਿਆ ਜਾ ਸਕਿਆ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ:
ਭਾਰਤ: ਯਸ਼ਸਵੀ ਜੈਸਵਾਲ, ਰਿਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਤਿਲਕ ਵਰਮਾ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ, ਪ੍ਰਸੀਦ ਕ੍ਰਿਸ਼ਨ, ਅਵੇਸ਼ ਖਾਨ, ਜਿਤੇਸ਼ ਸ਼ਰਮਾ, ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ।
ਆਸਟ੍ਰੇਲੀਆ: ਸਟੀਵ ਸਮਿਥ, ਮੈਥਿਊ ਸ਼ਾਰਟ, ਜੋਸ਼ ਇੰਗਲਿਸ਼, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (wk/c), ਸੀਨ ਐਬੋਟ, ਨਾਥਨ ਐਲਿਸ, ਐਡਮ ਜ਼ੈਂਪਾ, ਤਨਵੀਰ ਸੰਘਾ, ਕੇਨ ਰਿਚਰਡਸਨ, ਜੇਸਨ ਬੇਹਰਨਡੋਰਫ, ਟ੍ਰੈਵਿਸ ਹੈੱਡ, ਆਰੋਨ ਹਾਰਡੀ।
ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ ਕਰਾਫਟ ਮੇਲੇ 'ਚ ਖਾਣ-ਪੀਣ ਤੋਂ ਇਲਾਵਾ ਇਨਾਮ ਦਾ ਵੀ ਮੌਕਾ