Medicine Rate Reduced: ਭਾਰਤ ਸਰਕਾਰ ਨੇ ਲੋਕਾਂ ਨੂੰ ਵੱਡੀ ਦਿੱਤੀ ਹੈ। ਦਰਅਸਲ ਭਾਰਤ ਸਰਕਾਰ ਨੇ ਕੁਝ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ 41 ਦਵਾਈਆਂ ਅਤੇ 6 ਫਾਰਮੂਲੇ ਦੀਆਂ ਕੀਮਤਾਂ ਤੈਅ ਕੀਤੀਆਂ ਹਨ। ਇਸ ਤੋਂ ਬਾਅਦ ਸ਼ੂਗਰ, ਦਰਦ, ਦਿਲ, ਲੀਵਰ, ਐਂਟੀਸਾਈਡ, ਇਨਫੈਕਸ਼ਨ, ਐਲਰਜੀ, ਮਲਟੀਵਿਟਾਮਿਨ, ਐਂਟੀਬਾਇਓਟਿਕਸ ਦੀਆਂ ਕੀਮਤਾਂ ਤੈਅ ਕੀਤੀਆਂ ਗਈਆਂ ਹਨ, ਜਿਸ ਨਾਲ 41 ਦਵਾਈਆਂ ਸਸਤੀਆਂ ਹੋਣਗੀਆਂ।


COMMERCIAL BREAK
SCROLL TO CONTINUE READING

ਐਨਪੀਪੀਏ ਦੀ ਮੀਟਿੰਗ ਵਿੱਚ ਲਿਆ ਗਿਆ ਫੈਸਲਾ
ਇਹ ਫੈਸਲਾ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਆਫ ਇੰਡੀਆ ਯਾਨੀ NPPA ਦੀ 143ਵੀਂ ਮੀਟਿੰਗ ਵਿੱਚ ਲਿਆ ਗਿਆ ਹੈ ਅਤੇ ਇਸ ਲਈ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।


ਇਹ ਵੀ ਪੜ੍ਹੋ: First Set Of Caa: CAA ਦੇ ਤਹਿਤ, ਕੇਂਦਰ ਸਰਕਾਰ ਨੇ 14 ਲੋਕਾਂ ਨੂੰ ਦਿੱਤੀ ਭਾਰਤੀ ਨਾਗਰਿਕਤਾ