Mohali News: ਕੁੰਬੜਾ ਕਤਲ ਕਾਂਡ ਵਿੱਚ ਜ਼ਖਮੀ ਦੂਸਰੇ ਨੌਜਵਾਨ ਨੇ ਤੋੜਿਆ ਦਮ, ਪੁਲਿਸ ਨੇ ਕੁੰਬੜਾ ਵਿੱਚ ਵਧਾਈ ਸਖਤੀ
Mohali News: ਕੁੰਬੜਾ ਕਤਲ ਕਾਂਡ ਵਿੱਚ ਦੂਸਰੇ ਜਖਮੀ ਵਿਅਕਤੀ ਨੇ ਤੋੜਿਆ ਦਮ, ਪੁਲਿਸ ਨੇ ਕੁੰਬੜਾ ਵਿੱਚ ਵਧਾਈ ਸਖਤੀ
Mohali News: ਕੁੰਬੜਾ ਵਿੱਚ ਪ੍ਰਵਾਸੀਆਂ ਨੇ ਦੋ ਪੰਜਾਬੀ ਨੌਜਵਾਨਾਂ ਉੱਤੇ ਮਾਮੂਲੀ ਗੱਲ ਨੂੰ ਲੈ ਕੇ ਕਾਤਿਲਾਨਾ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਦਮਨਪ੍ਰੀਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ, ਜਦੋਂਕਿ ਦਿਲਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। ਅੱਜ ਜਾਣਕਾਰੀ ਸਹਾਮਣੇ ਆਈ ਹੈ ਕਿ ਦਿਲਪ੍ਰੀਤ ਸਿੰਘ ਨੇ ਵੀ ਪੀ.ਜੀ.ਆਈ. ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਦਿਲਪ੍ਰੀਤ ਸਿੰਘ ਦੀ ਲਾਸ਼ ਦਾ ਸ਼ੁੱਕਰਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਦਮਨਪ੍ਰੀਤ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪੁਲੀਸ ਵਲੋਂ ਇਸ ਕਤਲ ਮਾਮਲੇ ਵਿੱਚ ਪੰਜ ਮੁਲਜਮਾਂ ਨੂੰ ਪਹਿਲਾਂ ਗ੍ਰਿਫਤਾਰ ਕੀਤੀ ਜਾ ਚੁੱਕਿਆ ਹੈ। ਜਿਹਨਾਂ ਵਿੱਚੋਂ ਇੱਕ ਨਾਬਾਲਿਗ ਹੈ ।
ਦੱਸਦਈਏ ਕਿ 13 ਨਵੰਬਰ ਨੂੰ ਪਿੰਡ ਕੁੰਬੜਾ ਵਿਖੇ ਨੌਜਵਾਨਾਂ ਦੀ ਪਾਰਕਿੰਗ ਨੂੰ ਲੈਕੇ ਸ਼ੁਰੂ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਲੜਾਈ ਗੰਭੀਰ ਬਣ ਗਈ ਸੀ, ਜਿਸ ਵਿੱਚ ਇੱਕ ਦਮਨ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦਾ ਦੋਸਤ ਦਿਲਪ੍ਰੀਤ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਨਸਾਫ ਦੀ ਮੰਗ ਕਰਦੇ ਹੋਏ ਪਰਿਵਾਰ ਨੇ ਕਤਲ ਦੀ ਰਾਤ ਤੋਂ ਹੀ ਦਮਨ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਮੋਹਾਲੀ ਏਅਰਪੋਰਟ ਰੋਡ ਉੱਤੇ ਲਾਸ਼ ਰੱਖ ਕੇ ਜਾਮ ਲਗਾਇਆ ਹੋਇਆ ਸੀ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਤੱਕ ਜਾਮ ਨਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਵੀ ਇਸ ਧਰਨੇ ਵਿੱਚ ਸ਼ਾਮਿਲ ਹੋਏ। ਪੁਲਿਸ ਵੱਲੋਂ ਜਦੋਂ ਇਸ ਵਾਰਦਾਤ ਵਿੱਚ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਪੀੜਤ ਪਰਿਵਾਰ ਤੇ ਪਿੰਡ ਵਾਲਿਆਂ ਨੇ ਏਅਰਪੋਰਟ ਉਤੇ ਲਾਏ ਜਾਮ ਨੂੰ ਖੋਲ੍ਹ ਦਿੱਤਾ ਸੀ।