Delhi Farmers Protest: ਕਿਸਾਨਾਂ ਦਾ ਦਿੱਲੀ ਵੱਲ ਕੂਚ, ਏਅਰਪੋਰਟ ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
Delhi Farmers Protest: ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਦੇ ਮੱਦੇਨਜ਼ਰ ਜਿੱਥੇ ਇੱਕ ਪਾਸੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਉੱਥੇ ਹੀ ਦੂਜੇ ਪਾਸੇ ਦਿੱਲੀ ਏਅਰਪੋਰਟ ਨੇ ਵੀ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
Delhi Farmers Protest: ਅੱਜ13 ਫਰਵਰੀ ਨੂੰ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਸ਼ੁਰੂ ਹੋ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ। ਦਿੱਲੀ ਹਵਾਈ ਅੱਡੇ ਦੇ ਬਿਆਨ ਵਿੱਚ ਕਿਹਾ ਗਿਆ ਹੈ, “ਕਿਰਪਾ ਕਰਕੇ ਧਿਆਨ ਦਿਓ ਕਿ 13.02.2024 ਤੋਂ ਸ਼ੁਰੂ ਹੋਣ ਵਾਲੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਅਨੁਮਾਨਿਤ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ, ਟ੍ਰੈਫਿਕ ਡਾਇਵਰਸ਼ਨ ਪ੍ਰਭਾਵੀ ਰਹੇਗਾ। ਵਪਾਰਕ ਵਾਹਨਾਂ ਲਈ, ਆਵਾਜਾਈ ਪਾਬੰਦੀਆਂ ਅਤੇ ਡਾਇਵਰਸ਼ਨ 12.02.2024 ਤੋਂ ਲਾਗੂ ਕੀਤੇ ਜਾਣਗੇ।
ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਦਿੱਲੀ ਟ੍ਰੈਫਿਕ ਪੁਲਿਸ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਲਈ ਦਿੱਲੀ ਏਅਰਪੋਰਟ ਨੇ ਵੀ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਕਿਸਾਨਾਂ ਦੇ ਮਾਰਚ ਬਾਰੇ ਦਿੱਲੀ ਏਅਰਪੋਰਟ ਨੇ ਕਿਹਾ ਹੈ ਕਿ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਅੱਜ ਤੋਂ ਸ਼ੁਰੂ ਹੋ ਰਹੇ ਕਿਸਾਨ ਅੰਦੋਲਨ ਕਾਰਨ ਆਵਾਜਾਈ ਪ੍ਰਭਾਵਿਤ ਹੋਵੇਗੀ।
ਇਹ ਵੀ ਪੜ੍ਹੋ: Farmers Protest : ਚੰਡੀਗੜ੍ਹ ਦੀਆਂ ਸਾਰੀਆਂ ਸਰਹੱਦਾਂ ਸੀਲ, ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
ਏਅਰਪੋਰਟ ਅਥਾਰਟੀ ਨੇ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਪੰਜਾਬ, ਹਰਿਆਣਾ ਅਤੇ ਯੂਪੀ ਦੇ ਕਿਸਾਨਾਂ ਦੇ ਦਿੱਲੀ ਮਾਰਚ ਦੇ ਮੱਦੇਨਜ਼ਰ ਏਅਰਪੋਰਟ ਜਾਣ ਵਾਲੇ ਯਾਤਰੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਯਾਤਰੀਆਂ ਨੂੰ ਏਅਰਪੋਰਟ ਟਰਮੀਨਲ 1 ਲਈ ਦਿੱਲੀ ਮੈਟਰੋ ਮੈਜੈਂਟਾ ਲਾਈਨ ਅਤੇ ਟਰਮੀਨਲ 3 ਲਈ ਏਅਰਪੋਰਟ ਮੈਟਰੋ ਦਾ ਸੁਵਿਧਾਜਨਕ ਆਵਾਜਾਈ ਵਿਕਲਪਾਂ ਵਜੋਂ ਲਾਭ ਲੈਣਾ ਚਾਹੀਦਾ ਹੈ।
ਦਿੱਲੀ ਏਅਰਪੋਰਟ ਪ੍ਰਸ਼ਾਸਨ ਦੇ ਅਨੁਸਾਰ, ਵਪਾਰਕ ਵਾਹਨਾਂ ਲਈ ਟ੍ਰੈਫਿਕ ਪਾਬੰਦੀਆਂ ਅਤੇ ਬਦਲਾਅ 12 ਫਰਵਰੀ ਤੋਂ ਲਾਗੂ ਹਨ। ਅਸੀਂ ਯਾਤਰੀਆਂ ਨੂੰ ਸੁਵਿਧਾਜਨਕ ਆਵਾਜਾਈ ਵਿਕਲਪਾਂ ਵਜੋਂ ਏਅਰਪੋਰਟ ਟਰਮੀਨਲ 1 ਲਈ ਮੈਜੈਂਟਾ ਲਾਈਨ ਅਤੇ ਟਰਮੀਨਲ 3 ਲਈ ਏਅਰਪੋਰਟ ਮੈਟਰੋ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਾਂ।
ਇਹ ਵੀ ਪੜ੍ਹੋ: Farmers Protest: ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਵੱਡਾ ਬਿਆਨ- 'ਅਸੀਂ ਅਗਲੀ ਗੱਲਬਾਤ ਰਾਹੀਂ ਲੱਭਾਂਗੇ ਹੱਲ'
ਦਿੱਲੀ ਟ੍ਰੈਫਿਕ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਕੇ ਜਗਦੀਸ਼ਨ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਵਿਚ ਦਾਖਲ ਹੋਣ ਤੋਂ ਰੋਕਣ ਲਈ ਕਈ ਰਸਤੇ ਬੰਦ ਕਰਨੇ ਪੈਣਗੇ ਜਿੱਥੇ ਵੀ ਲੋੜ ਪਈ, ਉਹ ਰਸਤੇ ਬੰਦ ਕਰ ਦਿੱਤੇ ਜਾਣਗੇ। ਦਿੱਲੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਸਰਹੱਦਾਂ ਨੂੰ ਰਾਤ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਹਾਲਾਤਾਂ ਦੇ ਆਧਾਰ 'ਤੇ ਸਿੰਘੂ ਬਾਰਡਰ, ਗਾਜ਼ੀਪੁਰ ਬਾਰਡਰ ਅਤੇ ਟਿੱਕਰੀ ਬਾਰਡਰ 'ਤੇ ਟਰੈਫਿਕ ਡਾਇਵਰਸ਼ਨ ਦੀ ਲੋੜ ਪੈ ਸਕਦੀ ਹੈ। ਆਮ ਲੋਕਾਂ ਨੂੰ ਸੋਸ਼ਲ ਮੀਡੀਆ ਆਦਿ ਪਲੇਟਫਾਰਮਾਂ ਰਾਹੀਂ ਡਾਇਵਰਸ਼ਨ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਜਾਵੇਗਾ।