Hardeep Singh Nijjar Case: ਭਾਰਤ ਨੇ ਨਿੱਝਰ ਮਾਮਲੇ `ਚ `ਸੀਕ੍ਰੇਟ ਮੈਮੋ` ਦੀ ਰਿਪੋਰਟ ਦਾ ਕੀਤਾ ਖੰਡਨ
Hardeep Singh Nijjar Case: ਭਾਰਤ ਨੇ ਇਕ ਮੀਡੀਆ ਰਿਪੋਰਟ ਨੂੰ `ਜਾਅਲੀ` ਅਤੇ `ਪੂਰੀ ਤਰ੍ਹਾਂ ਨਾਲ ਮਨਘੜਤ` ਕਰਾਰ ਦਿੱਤਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਨਵੀਂ ਦਿੱਲੀ ਨੇ ਅਪ੍ਰੈਲ ਵਿਚ ਹਰਦੀਪ ਸਿੰਘ ਨਿੱਝਰ ਸਮੇਤ ਕੁਝ ਸਿੱਖ ਵੱਖਵਾਦੀਆਂ ਵਿਰੁੱਧ `ਸਖ਼ਤ` ਕਾਰਵਾਈ ਕਰਨ ਲਈ `ਗੁਪਤ ਮੈਮੋ` ਜਾਰੀ ਕੀਤਾ ਸੀ।
Hardeep Singh Nijjar Case: ਭਾਰਤ ਨੇ ਇਕ ਮੀਡੀਆ ਰਿਪੋਰਟ ਨੂੰ 'ਜਾਅਲੀ' ਅਤੇ 'ਪੂਰੀ ਤਰ੍ਹਾਂ ਨਾਲ ਮਨਘੜਤ' ਕਰਾਰ ਦਿੱਤਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਨਵੀਂ ਦਿੱਲੀ ਨੇ ਅਪ੍ਰੈਲ ਵਿਚ ਹਰਦੀਪ ਸਿੰਘ ਨਿੱਝਰ ਸਮੇਤ ਕੁਝ ਸਿੱਖ ਵੱਖਵਾਦੀਆਂ ਵਿਰੁੱਧ 'ਸਖ਼ਤ' ਕਾਰਵਾਈ ਕਰਨ ਲਈ 'ਗੁਪਤ ਮੈਮੋ' ਜਾਰੀ ਕੀਤਾ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਖਬਰ ਭਾਰਤ ਖਿਲਾਫ 'ਲਗਾਤਾਰ ਪ੍ਰਚਾਰ ਮੁਹਿੰਮ' ਦਾ ਹਿੱਸਾ ਹੈ। ਜਿਸ ਸੰਸਥਾ ਨੇ ਇਹ ਖਬਰ ਦਿੱਤੀ ਹੈ, ਉਹ ਪਾਕਿਸਤਾਨੀ ਖੁਫੀਆ ਏਜੰਸੀ ਦੇ 'ਫਰਜ਼ੀ ਬਿਆਨ' ਦਾ ਪ੍ਰਚਾਰ ਕਰਨ ਲਈ ਜਾਣਿਆ ਜਾਂਦਾ ਹੈ।
ਇਹ ਖਬਰ ਆਨਲਾਈਨ ਅਮਰੀਕੀ ਮੀਡੀਆ ਆਉਟਲੇਟ 'ਦਿ ਇੰਟਰਸੈਪਟ' ਨੇ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, 'ਅਸੀਂ ਜ਼ੋਰ ਦੇ ਕੇ ਕਹਿੰਦੇ ਹਾਂ ਕਿ ਅਜਿਹੀਆਂ ਖਬਰਾਂ ਫਰਜ਼ੀ ਅਤੇ ਪੂਰੀ ਤਰ੍ਹਾਂ ਨਾਲ ਮਨਘੜਤ ਹਨ। ਅਜਿਹਾ ਕੋਈ ਮੀਮੋ ਨਹੀਂ ਹੈ।
ਦਰਅਸਲ, 18 ਜੂਨ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਧਰਤੀ 'ਤੇ ਖਾਲਿਸਤਾਨੀ ਕੱਟੜਪੰਥੀ ਨਿੱਝਰ ਦੀ ਹੱਤਿਆ 'ਚ ਭਾਰਤੀ ਏਜੰਟਾਂ ਦੀ 'ਸੰਭਾਵਿਤ' ਸ਼ਮੂਲੀਅਤ ਦਾ ਦੋਸ਼ ਲਗਾਇਆ ਸੀ। ਕੈਨੇਡਾ ਦੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਭਾਰਤ ਨੇ ਇਨ੍ਹਾਂ ਨੂੰ ‘ਬੇਹੁਦਾ’ ਕਰਾਰ ਦਿੰਦਿਆਂ ਸਖ਼ਤੀ ਨਾਲ ਰੱਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ : Punjab News: 'ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ' ਦਾ ਆਗਾਜ਼; 1076 'ਤੇ ਫੋਨ ਕਰਨ ਨਾਲ ਘਰ ਬੈਠੇ ਮਿਲਣਗੀਆਂ 43 ਸੇਵਾਵਾਂ
‘ਦਿ ਇੰਟਰਸੈਪਟ’ ਨੇ ਦਾਅਵਾ ਕੀਤਾ ਹੈ ਕਿ ਵਿਦੇਸ਼ ਮੰਤਰਾਲੇ ਵੱਲੋਂ ਅਪ੍ਰੈਲ ਵਿੱਚ ਜਾਰੀ ਕੀਤੇ ‘ਗੁਪਤ ਮੋਮੋ’ ਵਿੱਚ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਸਮੇਤ ਕਈ ਸਿੱਖ ਕੱਟੜਪੰਥੀਆਂ ਦੀ ਸੂਚੀ ਸੀ, ਜਿਨ੍ਹਾਂ ਦੀ ਭਾਰਤ ਦੀਆਂ ਖੁਫੀਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਵੀ ਖਟਾਸ ਆ ਗਈ ਸੀ।
ਇਹ ਵੀ ਪੜ੍ਹੋ : NGT News: ਹਵਾ ਪ੍ਰਦੂਸ਼ਣ ਨੂੰ ਲੈ ਕੇ ਐਨਜੀਟੀ ਦਾ ਖ਼ੁਲਾਸਾ; ਕਈ ਰਾਜਾਂ ਨੇ ਫੰਡ ਦਾ ਨਹੀਂ ਕੀਤਾ ਇਸਤੇਮਾਲ