Khalistan Slogans at Delhi Metro Stations News: ਭਾਰਤ ਦੀ ਰਾਜਧਾਨੀ ਦਿੱਲੀ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਵੀਰਵਾਰ ਨੂੰ 27 ਅਗਸਤ ਨੂੰ ਦਿੱਲੀ ਦੇ 5 ਤੋਂ ਵੱਧ ਮੈਟਰੋ ਸਟੇਸ਼ਨਾਂ 'ਤੇ ਖਾਲਿਸਤਾਨ ਪੱਖੀ ਗਰੈਫਿਟੀ ਅਤੇ ਨਾਅਰੇ ਲਗਾਉਣ ਦੇ ਸਬੰਧ ਵਿੱਚ ਪੰਜਾਬ ਦੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।  


COMMERCIAL BREAK
SCROLL TO CONTINUE READING

ਇਸ ਦੌਰਾਨ ਦਿੱਲੀ ਪੁਲਿਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਐਤਵਾਰ ਨੂੰ ਦੱਸਿਆ ਗਿਆ ਸੀ ਕਿ ਭਾਰਤ ਦੀ ਪ੍ਰਧਾਨਗੀ ਹੇਠ ਅਗਲੇ ਮਹੀਨੇ ਦਿੱਲੀ ਵਿੱਚ ਹੋਣ ਵਾਲੇ ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ ਦੇ ਕਈ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਗਰੈਫਿਟੀ ਅਤੇ ਨਾਅਰੇ ਪਾਏ ਜਾਣ ਤੋਂ ਬਾਅਦ ਇੱਕ ਮਾਮਲਾ ਦਰਜ ਕੀਤਾ ਗਿਆ ਸੀ।


ਦਿੱਲੀ ਪੁਲਿਸ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਇਹ ਮਾਮਲਾ ਧਾਰਾ 153 ਏ, ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 505 ਅਤੇ ਬਦਨਾਮੀ ਐਕਟ ਦੇ ਤਹਿਤ ਦਰਜ ਕੀਤਾ ਗਿਆ ਸੀ।


ਉਨ੍ਹਾਂ ਕਿਹਾ ਸੀ ਕਿ ਨੰਗਲੋਈ ਪੁਲਿਸ ਥਾਣੇ ਤੋਂ ਨਾਅਰਿਆਂ ਬਾਰੇ ਜਾਣਕਾਰੀ ਮਿਲੀ ਸੀ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਇਸ ਦੌਰਾਨ ਪੁਲਿਸ ਕਮਿਸ਼ਨਰ (ਮੈਟਰੋ) ਜੀ ਰਾਮ ਗੋਪਾਲ ਨਾਇਕ ਵੱਲੋਂ ਏਐਨਆਈ ਨੂੰ ਦੱਸਿਆ ਗਿਆ ਸੀ ਕਿ ਧਾਰਾ 153 ਏ, 505, ਅਤੇ ਡੈਫੇਸਮੈਂਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


ਕੀ ਹੈ ਧਾਰਾ 153A ਅਤੇ 505?


ਦੱਸ ਦਈਏ ਕਿ ਧਾਰਾ 153A ਧਰਮ, ਜਾਤ, ਭਾਸ਼ਾ ਜਾਂ ਸਥਾਨ ਦੇ ਮਤਭੇਦ ਦੇ ਆਧਾਰ 'ਤੇ ਲੋਕਾਂ ਵਿਚਕਾਰ ਦੁਸ਼ਮਣੀ ਨੂੰ ਵਧਾਵਾ ਜਾਂ ਡਰ ਪੈਦਾ ਕਰਕੇ ਜਨਤਕ ਸ਼ਾਂਤੀ ਜਾਂ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲੇ ਬਿਆਨਾਂ, ਭਾਸ਼ਣਾਂ ਜਾਂ ਕਾਰਵਾਈਆਂ ਨੂੰ ਅਪਰਾਧ ਅਤੇ ਸਜ਼ਾ ਦਿੰਦੀ ਹੈ। 


ਧਾਰਾ 505 ਬਿਆਨਾਂ, ਰਿਪੋਰਟਾਂ ਜਾਂ ਅਫਵਾਹਾਂ ਨੂੰ ਅਪਰਾਧ ਬਣਾਉਂਦਾ ਹੈ ਜੋ ਹਥਿਆਰਬੰਦ ਬਲਾਂ ਦੇ ਮੈਂਬਰਾਂ ਜਾਂ ਪੁਲਿਸ ਅਧਿਕਾਰੀ ਨੂੰ ਆਪਣੀ ਡਿਊਟੀ ਨਿਭਾਉਣ ਵਿੱਚ ਵਿਘਨ ਪਾਉਂਦੇ ਹਨ। 


ਮੈਟਰੋ ਸਟੇਸ਼ਨਾਂ ਦੀਆਂ ਕੰਧਾਂ 'ਤੇ ਲਿਖਿਆ ਸੀ “ਦਿੱਲੀ ਬਣੇਗਾ ਖਾਲਿਸਤਾਨ”! 


ਦਿੱਲੀ ਪੁਲਿਸ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ ਉੱਤੇ “ਦਿੱਲੀ ਬਣੇਗਾ ਖਾਲਿਸਤਾਨ” ਅਤੇ “ਖਾਲਿਸਤਾਨ ਜ਼ਿੰਦਾਬਾਦ” ਦੇ ਨਾਅਰੇ ਲਿਖੇ ਹੋਏ ਦਿਖਾਈ ਦੇ ਰਹੇ ਹਨ। ਇਸ ਖ਼ਬਰ ਉਸ ਦੌਰਾਨ ਆਈ ਹੈ ਜਦੋਂ ਦਿੱਲੀ ਵੱਲੋਂ ਹਾਲ ਹੀ ਵਿੱਚ G20 ਸੰਮੇਲਨ ਦੀ ਮੇਜ਼ਬਾਨੀ ਕੀਤੀ ਜਾਣੀ ਹੈ।


ਇਹ ਵੀ ਪੜ੍ਹੋ: Breaking News: ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਪੰਚਾਇਤ ਭੰਗ ਕਰਨ ਦਾ ਫੈਸਲਾ ਲਿਆ ਵਾਪਿਸ 


(For more news apart from Khalistan Slogans at Delhi Metro Stations News, stay tuned to Zee PHH)