Live Budget 2024 Highlights: ਇਨਕਮ ਟੈਕਸ ਸਲੈਬ `ਚ ਨਹੀਂ ਹੋਇਆ ਕੋਈ ਬਦਲਾਅ, ਵਿੱਤ ਮੰਤਰੀ ਨੇ ਗਿਣਾਈਆਂ ਪ੍ਰਾਪਤੀਆਂ

ਰਵਿੰਦਰ ਸਿੰਘ Feb 01, 2024, 13:52 PM IST

Budget Announcement 2024 in Punjabi: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਪਣਾ ਅੰਤ੍ਰਿਮ ਬਜਟ ਪੇਸ਼ ਕੀਤਾ। ਲੋਕ ਸਭਾ ਚੋਣਾਂ ਨਜ਼ਦੀਕ ਹੋਣ ਕਾਰਨ ਇਸ ਵਾਰ ਆਮ ਲੋਕਾਂ ਨੂੰ ਇਸ ਬਜਟ ਤੋਂ ਕਾਫੀ ਉਮੀਦਾਂ ਸਨ।

New Budget 2024 in Punjabi: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ (1 ਫਰਵਰੀ) ਲਗਾਤਾਰ ਛੇਵਾਂ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਅਸੀਂ ਅੰਤ੍ਰਿਮ ਬਜਟ ਦੀ ਪਰੰਪਰਾ ਨੂੰ ਜਾਰੀ ਰੱਖਿਆ ਹੈ। ਅਸਲ ਵਿੱਚ ਅੰਤ੍ਰਿਮ ਬਜਟ ਵਿੱਚ ਕੋਈ ਵੱਡੇ ਐਲਾਨ ਨਹੀਂ ਕੀਤੇ ਗਏ ਹਨ। ਵਿੱਤ ਮੰਤਰੀ ਨੇ ਭਾਸ਼ਣ ਦੌਰਾਨ ਸਰਕਾਰ ਦੀ ਪ੍ਰਾਪਤੀਆਂ ਗਿਣਾਈਆਂ ਹਨ।


ਹਾਲਾਂਕਿ ਉਹ ਲਗਾਤਾਰ ਪੰਜ ਪੂਰੇ ਬਜਟ ਅਤੇ ਇੱਕ ਅੰਤ੍ਰਿਮ ਬਜਟ ਪੇਸ਼ ਕਰਕੇ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਕਲੱਬ ਵਿੱਚ ਸ਼ਾਮਲ ਹੋਏ। ਸੀਤਾਰਮਨ ਪਹਿਲੀ ਮਹਿਲਾ ਵਿੱਤ ਮੰਤਰੀ ਹੈ, ਜਿਸ ਨੇ ਜੁਲਾਈ 2019 ਤੋਂ ਹੁਣ ਤੱਕ ਪੰਜ ਪੂਰੇ ਬਜਟ ਪੇਸ਼ ਕੀਤੇ ਹਨ। ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ ਸਭ ਤੋਂ ਵੱਧ 10 ਵਾਰ ਬਜਟ ਪੇਸ਼ ਕੀਤੇ ਸਨ।


ਬਜਟ ਦਾ ਪੂਰਾ ਸ਼ਡਿਊਲ


  • ਵਿੱਤ ਮੰਤਰੀ ਸਭ ਤੋਂ ਪਹਿਲਾਂ ਵੀਰਵਾਰ ਸਵੇਰੇ 8.15 ਵਜੇ ਬਜਟ 2024 ਦੀ ਤਿਆਰੀ ਕਰ ਰਹੀ ਆਪਣੀ ਟੀਮ ਨਾਲ ਇੱਕ ਫੋਟੋ ਸੈਸ਼ਨ ਵਿੱਚ ਹਿੱਸਾ ਲੈਣਗੇ।

  • ਸਵੇਰੇ 8.45 ਵਜੇ ਵਿੱਤ ਮੰਤਰੀ ਮਹਾਮਹਿਮ ਰਾਸ਼ਟਰਪਤੀ ਨੂੰ ਮਿਲਣਗੇ ਅਤੇ ਬਜਟ ਦੀ ਪ੍ਰਵਾਨਗੀ ਲੈਣਗੇ।

  • ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀਰਵਾਰ ਨੂੰ ਸਵੇਰੇ 9.15 ਵਜੇ ਸੰਸਦ ਪਹੁੰਚਣਗੇ।

  • ਸਵੇਰੇ 10 ਵਜੇ ਕੈਬਨਿਟ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਬਜਟ ਨੂੰ ਮਨਜ਼ੂਰੀ ਦਿੱਤੀ ਜਾਵੇਗੀ।

  • ਵਿੱਤ ਮੰਤਰੀ ਸਵੇਰੇ 11 ਵਜੇ ਸੰਸਦ 'ਚ ਸਾਲ 2024 ਦਾ ਅੰਤ੍ਰਿਮ ਬਜਟ ਪੇਸ਼ ਕਰਨਗੇ। ਇਸ ਸਾਲ ਆਮ ਚੋਣਾਂ ਹੋਣੀਆਂ ਹਨ। ਆਮ ਚੋਣਾਂ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਵੀਂ ਸਰਕਾਰ ਸੰਭਾਵਤ ਤੌਰ 'ਤੇ ਜੁਲਾਈ ਦੇ ਮਹੀਨੇ ਪੂਰਾ ਬਜਟ ਪੇਸ਼ ਕਰੇਗੀ।

  • ਵਿੱਤ ਮੰਤਰੀ ਸੀਤਾਰਮਨ ਦੁਆਰਾ ਬਜਟ 2024 ਦੇ ਐਲਾਨ ਤੋਂ ਬਾਅਦ, ਇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਲੋਕਾਂ ਦੇ ਦੇਖਣ ਲਈ https://www.indiabudget.gov.in 'ਤੇ ਆਨਲਾਈਨ ਅਪਲੋਡ ਕੀਤੇ ਜਾਣਗੇ।


Highlights Budget 2024 in Punjabi:

नवीनतम अद्यतन

  • ਕਾਰਪੋਰੇਟ ਟੈਕਸ ਘਟਾ ਕੇ 22 ਫ਼ੀਸਦੀ ਕੀਤਾ
    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕਾਰਪੋਰੇਟ ਟੈਕਸ ਘਟਾ ਕੇ 22 ਫ਼ੀਸਦੀ ਕਰ ਦਿੱਤਾ ਗਿਆ ਹੈ।

  • 10 ਸਾਲਾਂ 'ਚ ਟੈਕਸ ਕੁਲੈਕਸ਼ਨ ਤਿੰਨ ਗੁਣਾ ਵਧੀ ਹੈ
    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਵਿੱਤੀ ਘਾਟਾ 5.1 ਫੀਸਦੀ ਰਹਿਣ ਦਾ ਅਨੁਮਾਨ ਹੈ। ਖਰਚਾ 44.90 ਕਰੋੜ ਰੁਪਏ ਹੈ ਅਤੇ ਅਨੁਮਾਨਿਤ ਮਾਲੀਆ 30 ਲੱਖ ਕਰੋੜ ਰੁਪਏ ਹੈ। ਇਨਕਮ ਟੈਕਸ ਕੁਲੈਕਸ਼ਨ 10 ਸਾਲਾਂ 'ਚ ਤਿੰਨ ਗੁਣਾ ਵਧੀ ਹੈ। ਮੈਂ ਟੈਕਸ ਦੀ ਦਰ ਘਟਾ ਦਿੱਤੀ ਹੈ। 7 ਲੱਖ ਰੁਪਏ ਦੀ ਆਮਦਨ ਵਾਲੇ ਲੋਕਾਂ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ। 2025-2026 ਤੱਕ ਘਾਟਾ ਹੋਰ ਘਟਾਇਆ ਜਾਵੇਗਾ।

  • 'ਦੇਸ਼ ਦੀਆਂ ਏਅਰਲਾਈਨ ਕੰਪਨੀਆਂ ਖਰੀਦ ਰਹੀਆਂ ਹਨ ਇੱਕ ਹਜ਼ਾਰ ਨਵੇਂ ਜਹਾਜ਼'
    ਦੇਸ਼ ਵਿੱਚ ਹਵਾਬਾਜ਼ੀ ਖੇਤਰ ਲਈ ਇਹ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ 'ਹੁਣ ਦੇਸ਼ ਵਿੱਚ 149 ਹਵਾਈ ਅੱਡੇ ਹਨ। 'ਉਡਾਨ' ਤਹਿਤ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਦੇਸ਼ ਦੀਆਂ ਹਵਾਬਾਜ਼ੀ ਕੰਪਨੀਆਂ ਇੱਕ ਹਜ਼ਾਰ ਨਵੇਂ ਜਹਾਜ਼ ਖਰੀਦ ਰਹੀਆਂ ਹਨ।

  • ਆਯੂਸ਼ਮਾਨ ਦੇ ਦਾਇਰੇ ਨੂੰ ਵਧਾਇਆ ਜਾਵੇਗਾ
    ਵਿੱਤ ਮੰਤਰੀ ਨੇ ਕਿਹਾ ਕਿ ਆਯੂਸ਼ਮਾਨ ਦਾ ਦਾਇਰੇ ਨੂੰ ਵਧਾਇਆ ਜਾਵੇਗਾ। ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਲਾਹਾ ਮਿਲੇਗਾ।

     

  • 'ਰੇਲਵੇ ਲਈ ਕੀਤੇ ਗਏ ਸਨ ਇਹ ਐਲਾਨ'
    ਊਰਜਾ, ਖਣਿਜ ਅਤੇ ਸੀਮਿੰਟ ਲਈ ਤਿੰਨ ਰੇਲਵੇ ਕੋਰੀਡੋਰ ਬਣਾਏ ਜਾਣਗੇ। ਇਨ੍ਹਾਂ ਦੀ ਪਛਾਣ ਪ੍ਰਧਾਨ ਮੰਤਰੀ ਗਤੀ ਸ਼ਕਤੀ ਦੇ ਤਹਿਤ ਕੀਤੀ ਗਈ ਹੈ। ਇਸ ਨਾਲ ਲਾਗਤ ਘਟੇਗੀ ਅਤੇ ਵਸਤੂਆਂ ਦੀ ਆਵਾਜਾਈ ਸੌਖੀ ਹੋਵੇਗੀ। ਵੰਦੇ ਭਾਰਤ ਦੇ ਮਾਪਦੰਡਾਂ ਅਨੁਸਾਰ 40 ਹਜ਼ਾਰ ਜਨਰਲ ਬੋਗੀਆਂ ਵਿਕਸਤ ਕੀਤੀਆਂ ਜਾਣਗੀਆਂ ਤਾਂ ਜੋ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਵਿੱਚ ਵਾਧਾ ਕੀਤਾ ਜਾ ਸਕੇ।

  • 1 ਕਰੋੜ ਔਰਤਾਂ ਨੂੰ ਲੱਖਪਤੀ ਦੀਦੀ ਬਣਾਇਆ
    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਲੱਖਪਤੀ ਦੀਦੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਤਨਖਾਹ 2 ਕਰੋੜ ਤੋਂ ਵਧਾ ਕੇ 3 ਕਰੋੜ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ। 9 ਕਰੋੜ ਔਰਤਾਂ ਦੇ ਜੀਵਨ ਵਿੱਚ ਬਦਲਾਅ ਆਇਆ ਹੈ। ਲੱਖਪਤੀ ਦੀਦੀ ਨਾਲ ਆਤਮ-ਨਿਰਭਰਤਾ ਆਈ ਹੈ। ਆਂਗਣਵਾੜੀ ਪ੍ਰੋਗਰਾਮਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਹੁਣ ਤੱਕ ਇੱਕ ਕਰੋੜ ਔਰਤਾਂ ਨੂੰ ਲੱਖਪਤੀ ਦੀਦੀ ਬਣਾਇਆ ਗਿਆ ਹੈ।

     

  • ਆਯੂਸ਼ਮਾਨ ਦੇ ਦਾਇਰੇ ਨੂੰ ਵਧਾਇਆ ਜਾਵੇਗਾ
    ਵਿੱਤ ਮੰਤਰੀ ਨੇ ਕਿਹਾ ਕਿ ਆਯੂਸ਼ਮਾਨ ਦਾ ਦਾਇਰੇ ਨੂੰ ਵਧਾਇਆ ਜਾਵੇਗਾ। ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਲਾਹਾ ਮਿਲੇਗਾ।

  • ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦੋ ਕਰੋੜ ਹੋਰ ਘਰ ਬਣਾਏ ਜਾਣਗੇ

    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਦੇਸ਼ ਦੀ ਅਰਥਵਿਵਸਥਾ ਸਹੀ ਦਿਸ਼ਾ 'ਚ ਹੈ। ਸਾਡੀ ਸਰਕਾਰ ਦਾ ਧਿਆਨ ਪਾਰਦਰਸ਼ੀ ਸ਼ਾਸਨ 'ਤੇ ਹੈ। ਵਿੱਤ ਮੰਤਰੀ ਨੇ 20 ਮਿੰਟ ਤੱਕ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਗਿਣਤੀ ਕੀਤੀ ਅਤੇ ਭਾਰਤ ਦੇ ਵਿਕਾਸ ਦੀ ਗਤੀ ਬਾਰੇ ਚਰਚਾ ਕੀਤੀ। ਨਿਰਮਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਗਲੇ 5 ਸਾਲਾਂ ਵਿੱਚ ਪੇਂਡੂ ਖੇਤਰਾਂ ਵਿੱਚ ਦੋ ਕਰੋੜ ਹੋਰ ਘਰ ਬਣਾਏ ਜਾਣਗੇ।

  • ਆਪਣੇ ਘਰ ਦਾ ਸੁਪਨਾ ਹੋਵੇਗਾ ਪੂਰਾ

    ਕਿਰਾਏ ਉਤੇ ਰਹਿ ਰਹੇ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿਹਾ ਸਰਕਾਰ ਲੋਕਾਂ ਦੇ ਆਸ਼ਿਆਨਾ ਦਾ ਸੁਪਨਾ ਪੂਰਾ ਕਰੇਗੀ।

  • 10 ਸਾਲਾਂ 'ਚ ਔਰਤਾਂ ਨੂੰ ਦਿੱਤੇ 30 ਕਰੋੜ ਮੁਦਰਾ ਯੋਜਨਾ ਦਾ ਕਰਜ਼ਾ
    ਸੰਸਦ 'ਚ ਅੰਤਰਿਮ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, 'ਪਿਛਲੇ 10 ਸਾਲਾਂ 'ਚ ਮਹਿਲਾ ਉੱਦਮੀਆਂ ਨੂੰ 30 ਕਰੋੜ ਮੁਦਰਾ ਯੋਜਨਾ ਕਰਜ਼ੇ ਦਿੱਤੇ ਗਏ ਹਨ... ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੇਂਡੂ ਖੇਤਰਾਂ 'ਚ ਔਰਤਾਂ ਨੂੰ 70 ਫ਼ੀਸਦੀ ਘਰ ਦਿੱਤੇ ਗਏ ਹਨ।

  • ਦੇਸ਼ ਤਰੱਕੀ ਵੱਲ ਵਧ ਰਿਹੈ

    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੁਲਕ ਤੇਜ਼ੀ ਨਾਲ ਤਰੱਕ ਵੱਲ ਵਧ ਰਿਹਾ ਹੈ।

  • ਅਰਥਵਿਸਥਾ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
    ਪਿਛਲੇ 10 ਸਾਲਾਂ ਵਿੱਚ ਅਰਥਵਿਵਸਥਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। 11.8 ਕਰੋੜ ਕਿਸਾਨਾਂ ਨੂੰ ਪੀਐਮ ਕਿਸਾਨ ਯੋਜਨਾ ਤਹਿਤ ਲਾਭ ਮਿਲਿਆ 

  • ਮੁਸ਼ਕਲ ਸਮੇਂ ਵਿੱਚ ਜੀ-20 ਸੰਮੇਲਨ ਆਯੋਜਿਤ ਕਰਵਾਇਆ

    ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਸੀਂ ਮੁਸ਼ਕਲ ਸਮੇਂ ਵਿੱਚ ਜੀ-20 ਸੰਮੇਲਨ ਦੀ ਅਗਵਾਈ ਕੀਤੀ। ਇਸ ਨਾਲ ਪੂਰੇ ਵਿਸ਼ਵ ਵਿੱਚ ਭਾਰਤ ਦਾ ਮਾਣ ਵਧਿਆ ਹੈ।

  • ਅੰਨਦਾਤੇ ਉਪਰ ਧਿਆਨ ਕੇਂਦਰਿਤ ਕੀਤਾ
    ਵਿੱਤ ਮੰਤਰੀ ਨੇ ਕਿਹਾ, 'ਪਿਛਲੇ 10 ਸਾਲਾਂ 'ਚ ਅਸੀਂ ਸਭ ਲਈ ਮਕਾਨ, ਹਰ ਘਰ ਲਈ ਪਾਣੀ, ਸਾਰਿਆਂ ਲਈ ਬੈਂਕ ਖਾਤੇ ਵਰਗੇ ਕੰਮ ਰਿਕਾਰਡ ਸਮੇਂ 'ਚ ਪੂਰੇ ਕੀਤੇ ਹਨ। 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਗਿਆ। ਕਿਸਾਨਾਂ ਦੀ ਉਪਜ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿੱਤਾ ਗਿਆ। ਸਰੋਤਾਂ ਦੀ ਵੰਡ ਪਾਰਦਰਸ਼ਤਾ ਨਾਲ ਕੀਤੀ ਗਈ ਹੈ। ਅਸੀਂ ਅਸਮਾਨਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਮਾਜਿਕ ਤਬਦੀਲੀ ਲਿਆਂਦੀ ਜਾ ਸਕੇ। ਪ੍ਰਧਾਨ ਮੰਤਰੀ ਅਨੁਸਾਰ ਗਰੀਬ, ਔਰਤਾਂ, ਨੌਜਵਾਨ ਅਤੇ ਕਿਸਾਨ, ਇਹ ਚਾਰ ਜਾਤੀਆਂ ਹਨ ਜਿਨ੍ਹਾਂ 'ਤੇ ਸਾਡਾ ਧਿਆਨ ਹੈ। ਉਨ੍ਹਾਂ ਦੀਆਂ ਲੋੜਾਂ, ਉਨ੍ਹਾਂ ਦੀਆਂ ਇੱਛਾਵਾਂ ਸਾਡੇ ਲਈ ਮਹੱਤਵਪੂਰਨ ਹਨ।

  • 'ਗਰੀਬਾਂ ਦੀ ਭਲਾਈ, ਦੇਸ਼ ਦੀ ਭਲਾਈ'
    'ਗਰੀਬਾਂ ਦੀ ਭਲਾਈ, ਦੇਸ਼ ਦੀ ਭਲਾਈ, ਅਸੀਂ ਇਸ ਮੰਤਰ ਨਾਲ ਕੰਮ ਕਰ ਰਹੇ ਹਾਂ। 'ਸਬਕਾ ਸਾਥ' ਦੇ ਉਦੇਸ਼ ਨਾਲ ਅਸੀਂ 25 ਕਰੋੜ ਲੋਕਾਂ ਨੂੰ ਵੱਖ-ਵੱਖ ਰੂਪਾਂ ਦੀ ਗਰੀਬੀ ਤੋਂ ਬਾਹਰ ਕੱਢਿਆ ਹੈ। ਅਸੀਂ 2047 ਤੱਕ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਲਈ ਕੰਮ ਕਰ ਰਹੇ ਹਾਂ।

  • ਵਿਕਾਸ ਦੇ ਨਾਲ-ਨਾਲ ਭ੍ਰਿਸ਼ਟਾਚਾਰ ਵੀ ਕੀਤਾ ਖ਼ਤਮ
    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਹਰ ਘਰ ਨੂੰ ਪਾਣੀ, ਸਭ ਨੂੰ ਬਿਜਲੀ, ਗੈਸ, ਵਿੱਤੀ ਸੇਵਾਵਾਂ ਅਤੇ ਬੈਂਕ ਖਾਤੇ ਖੋਲ੍ਹਣ ਲਈ ਕੰਮ ਕੀਤਾ ਗਿਆ ਹੈ। ਭੋਜਨ ਸੰਬੰਧੀ ਚਿੰਤਾਵਾਂ ਦਾ ਹੱਲ ਕੀਤਾ ਗਿਆ ਹੈ। 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਮੁਹੱਈਆ ਕਰਵਾਇਆ ਗਿਆ ਹੈ। ਬੁਨਿਆਦੀ ਲੋੜਾਂ ਪੂਰੀਆਂ ਹੋ ਗਈਆਂ ਹਨ, ਜਿਸ ਕਾਰਨ ਪੇਂਡੂ ਖੇਤਰਾਂ ਦੇ ਲੋਕਾਂ ਦੀ ਆਮਦਨ ਵਧੀ ਹੈ। ਭਾਰਤ 2047 ਤੱਕ ਇੱਕ ਵਿਕਸਤ ਦੇਸ਼ ਬਣ ਜਾਵੇਗਾ। ਅਸੀਂ ਲੋਕਾਂ ਦੇ ਸਸ਼ਕਤੀਕਰਨ ਲਈ ਕੰਮ ਕਰ ਰਹੇ ਹਾਂ। ਅਸੀਂ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨੂੰ ਖਤਮ ਕੀਤਾ ਹੈ।

     

  • ਸਰਕਾਰ ਸਬਕਾ ਸਾਥ, ਸਬਕਾ ਵਿਕਾਸ ਨਾਲ ਕੰਮ ਕਰੇਗੀ
    'ਦੇਸ਼ ਨੂੰ ਨਵਾਂ ਮਕਸਦ ਅਤੇ ਨਵੀਂ ਉਮੀਦ ਮਿਲੀ ਹੈ। ਜਨਤਾ ਨੇ ਫਿਰ ਤੋਂ ਸਰਕਾਰ ਨੂੰ ਭਾਰੀ ਫਤਵੇ ਨਾਲ ਚੁਣਿਆ ਹੈ। ਅਸੀਂ ਦੋਹਰੀ ਚੁਣੌਤੀਆਂ ਨੂੰ ਸਵੀਕਾਰ ਕੀਤਾ ਅਤੇ ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਦੇ ਮੰਤਰ ਨਾਲ ਕੰਮ ਕੀਤਾ। ਅਸੀਂ ਸਮਾਜਿਕ ਅਤੇ ਭੂਗੋਲਿਕ ਸ਼ਮੂਲੀਅਤ ਨਾਲ ਕੰਮ ਕੀਤਾ। 'ਸਬਕਾ ਪ੍ਰਯਾਸ' ਦੇ ਮੰਤਰ ਨਾਲ ਅਸੀਂ ਕੋਰੋਨਾ ਯੁੱਗ ਦਾ ਸਾਹਮਣਾ ਕੀਤਾ ਤੇ ਅਮਰ ਕਾਲ ਵਿੱਚ ਪ੍ਰਵੇਸ਼ ਕੀਤਾ। ਨਤੀਜੇ ਵਜੋਂ ਨੌਜਵਾਨਾਂ ਨੂੰ ਹੁਣ ਵੱਡੀਆਂ ਆਸਾਂ ਅਤੇ ਉਮੀਦਾਂ ਹਨ।

     

  • ਵਿੱਤ ਮੰਤਰੀ ਨੇ ਬਜਟ ਭਾਸ਼ਣ ਕੀਤਾ ਸ਼ੁਰੂ 
    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ।

  • ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਨਿਰਮਲਾ ਸੀਤਾਰਮਨ ਦਾ ਮੂੰਹ ਮਿੱਠਾ ਕਰਵਾਇਆ 
    ਅੰਤ੍ਰਿਮ ਬਜਟ 2024-25 ਪੇਸ਼ ਕਰਨ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਮੰਤਰੀਆਂ ਪੰਕਜ ਚੌਧਰੀ ਅਤੇ ਭਗਵਤ ਕਿਸ਼ਨ ਰਾਓ ਕਰਾੜ ਤੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇੱਥੇ ਰਾਸ਼ਟਰਪਤੀ ਨੇ ਵਿੱਤ ਮੰਤਰੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।

  • ਥੋੜ੍ਹੇ ਸਮੇਂ ਵਿੱਚ ਬਜਟ ਉਪਰ ਲੱਗੇਗੀ ਮੋਹਰ
    ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਪਹੁੰਚ ਚੁੱਕੀ ਹੈ। ਕੁਝ ਸਮੇਂ 'ਚ ਬਜਟ 'ਤੇ ਮੋਦੀ ਸਰਕਾਰ ਦੀ ਮਨਜ਼ੂਰੀ ਦੀ ਮੋਹਰ ਲੱਗ ਜਾਵੇਗੀ। ਫਿਲਹਾਲ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ 'ਚ ਕੈਬਨਿਟ ਦੀ ਬੈਠਕ ਚੱਲ ਰਹੀ ਹੈ। ਕਰੀਬ ਇੱਕ ਘੰਟੇ ਬਾਅਦ ਯਾਨੀ ਸਵੇਰੇ 11 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਬਜਟ ਭਾਸ਼ਣ ਦੇਣਗੇ।

  • 'ਇਹ ਅੰਤ੍ਰਿਮ ਬਜਟ ਹੈ ਅਤੇ ਇਸ ਦੀਆਂ ਕੁਝ ਸੀਮਾਵਾਂ'
    ਆਈਐਮਸੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਸਮੀਰ ਸੋਮਈਆ ਨੇ ਕਿਹਾ, 'ਇਹ ਅੰਤ੍ਰਿਮ ਬਜਟ ਹੈ ਅਤੇ ਇਸ ਦੀਆਂ ਕੁਝ ਸੀਮਾਵਾਂ ਹਨ ਪਰ ਇਹ ਸਰਕਾਰ ਦੀਆਂ ਤਰਜੀਹਾਂ ਬਾਰੇ ਵਿਚਾਰ ਦੇਵੇਗਾ। ਸਾਡੇ ਕੋਲ ਨੌਜਵਾਨ ਆਬਾਦੀ ਹੈ ਤੇ ਸਾਨੂੰ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਦੀ ਲੋੜ ਹੈ। ਰੱਖਿਆ, ਪੁਲਾੜ ਅਤੇ ਖੇਤੀ ਖੇਤਰਾਂ ਵਿੱਚ ਸਟਾਰਟਅੱਪ ਬਣਾਉਣ ਦੀ ਲੋੜ ਹੈ ਤਾਂ ਜੋ ਦੇਸ਼ ਦੀ ਆਰਥਿਕਤਾ 6.5 ਫੀਸਦੀ ਜਾਂ ਇਸ ਤੋਂ ਵੀ ਤੇਜ਼ ਰਫਤਾਰ ਨਾਲ ਵਿਕਾਸ ਕਰ ਸਕੇ।

  • ਬਜਟ ਦੀਆਂ ਕਾਪੀਆਂ ਸੰਸਦ ਭਵਨ ਪਹੁੰਚੀਆਂ
    ਬਜਟ ਦੀਆਂ ਕਾਪੀਆਂ ਸੰਸਦ ਭਵਨ ਪਹੁੰਚ ਗਈਆਂ ਹਨ। ਫਿਲਹਾਲ ਕਾਪੀਆਂ ਨੂੰ ਗੱਡੀ 'ਚੋਂ ਬਾਹਰ ਕੱਢਿਆ ਜਾ ਰਿਹਾ ਹੈ।

     

  • ਬਜਟ ਮਨਜ਼ੂਰੀ ਲਈ ਕੈਬਨਿਟ ਮੀਟਿੰਗ ਸ਼ੁਰੂ
    ਕੈਬਨਿਟ ਮੀਟਿੰਗ ਸ਼ੁਰੂ ਹੋ ਗਈ ਹੈ। ਅੰਤਰਿਮ ਬਜਟ ਨੂੰ ਕੈਬਨਿਟ ਮੀਟਿੰਗ ਵਿੱਚ ਹੀ ਮਨਜ਼ੂਰੀ ਦੇ ਦਿੱਤੀ ਜਾਵੇਗੀ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਹਨ।

  • ਬਜਟ ਟੈਬਲੇਟ ਨਾਲ ਵਿੱਤ ਮੰਤਰੀ ਦੀ ਸਾਹਮਣੇ ਆਈ ਤਸਵੀਰ

    ਵਿੱਤਰ ਮੰਤਰੀ ਨਿਰਮਲਾ ਸੀਤਾਰਮਨ ਦੀ ਬਜਟ ਟੈਬਲੇਟ ਨਾਲ ਤਸਵੀਰ ਸਾਹਮਣੇ ਆ ਰਹੀ ਹੈ। ਵਿੱਤ ਮੰਤਰੀ ਨੇ ਬਜਟ ਤਿਆਰ ਕਰਨ ਵਾਲੀ ਟੀਮ ਨਾਲ ਸਲਾਹ-ਮਸ਼ਵਰਾ ਵੀ ਕੀਤਾ ਹੈ।

     

  • 'ਭਾਰਤੀ ਅਰਥ-ਵਿਵਸਥਾ - ਇੱਕ ਸਮੀਖਿਆ' ਸਿਰਲੇਖ ਵਾਲੀ ਰਿਪੋਰਟ ਜਾਰੀ ਕੀਤੀ
    ਕੇਂਦਰ ਨੇ ਪਿਛਲੇ 10 ਸਾਲਾਂ 'ਚ ਭਾਰਤ ਦੀ ਯਾਤਰਾ 'ਤੇ 'ਭਾਰਤੀ ਅਰਥਵਿਵਸਥਾ-ਇੱਕ ਸਮੀਖਿਆ' ਸਿਰਲੇਖ ਵਾਲੀ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਵਿੱਚ ਆਉਣ ਵਾਲੇ ਸਾਲਾਂ ਵਿੱਚ ਆਰਥਿਕਤਾ ਦੇ ਨਜ਼ਰੀਏ ਦੀ ਇੱਕ ਝਲਕ ਵੀ ਸਾਂਝੀ ਕੀਤੀ ਗਈ ਹੈ। ਇਹ ਰਿਪੋਰਟ ਮੁੱਖ ਆਰਥਿਕ ਸਲਾਹਕਾਰ (ਸੀਈਏ) ਵੀ ਅਨੰਤ ਨਾਗੇਸਵਰਨ ਦੇ ਦਫਤਰ ਦੁਆਰਾ ਤਿਆਰ ਕੀਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ “ਇਹ ਆਰਥਿਕ ਮਾਮਲਿਆਂ ਦੇ ਵਿਭਾਗ ਦੁਆਰਾ ਤਿਆਰ ਕੀਤਾ ਗਿਆ ਭਾਰਤ ਦਾ ਆਰਥਿਕ ਸਰਵੇਖਣ ਨਹੀਂ ਹੈ। ਇਹ ਆਮ ਚੋਣਾਂ ਤੋਂ ਬਾਅਦ ਪੂਰੇ ਬਜਟ ਤੋਂ ਪਹਿਲਾਂ ਆਵੇਗਾ। ਇਹ ਸਮੀਖਿਆ ਭਾਰਤੀ ਅਰਥਵਿਵਸਥਾ ਦੀ ਸਥਿਤੀ ਅਤੇ ਪਿਛਲੇ ਦਸ ਸਾਲਾਂ ਦੇ ਇਸ ਦੇ ਸਫ਼ਰ ਦਾ ਜਾਇਜ਼ਾ ਲੈਂਦੀ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਅਰਥਵਿਵਸਥਾ ਦੇ ਦ੍ਰਿਸ਼ਟੀਕੋਣ ਦੀ ਇੱਕ ਸੰਖੇਪ ਜਾਣਕਾਰੀ ਪੇਸ਼ ਕਰਦੀ ਹੈ।

  • ਵਿੱਤ ਮੰਤਰੀ ਸੰਸਦ ਭਵਨ ਪਹੁੰਚੇ
    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਭਵਨ ਪਹੁੰਚ ਚੁੱਕੀ ਹੈ ਅਤੇ ਜਲਦੀ ਹੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਹਿੱਸਾ ਲਵੇਗੀ।

     

  • ਕੇਂਦਰੀ ਕੈਬਨਿਟ ਬਜਟ ਨੂੰ ਮਨਜ਼ੂਰੀ ਦੇਵੇਗੀ
    ਅੱਜ ਸਵੇਰੇ ਲਗਭਗ 8.15 ਵਜੇ, ਵਿੱਤ ਮੰਤਰੀ ਬਜਟ 2024 ਦੀ ਤਿਆਰੀ ਕਰ ਰਹੀ ਆਪਣੀ ਟੀਮ ਨਾਲ ਸਭ ਤੋਂ ਪਹਿਲਾਂ ਇੱਕ ਫੋਟੋ ਸੈਸ਼ਨ ਵਿੱਚ ਹਿੱਸਾ ਲੈਣਗੇ। ਸਵੇਰੇ 8.45 ਵਜੇ ਵਿੱਤ ਮੰਤਰੀ ਮਹਾਮਹਿਮ ਰਾਸ਼ਟਰਪਤੀ ਨੂੰ ਮਿਲਣਗੇ ਅਤੇ ਬਜਟ ਦੀ ਪ੍ਰਵਾਨਗੀ ਲੈਣਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀਰਵਾਰ ਨੂੰ ਸਵੇਰੇ 9.15 ਵਜੇ ਸੰਸਦ ਪਹੁੰਚਣਗੇ। ਸਵੇਰੇ 10 ਵਜੇ ਕੈਬਨਿਟ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਬਜਟ ਨੂੰ ਮਨਜ਼ੂਰੀ ਦਿੱਤੀ ਜਾਵੇਗੀ।

  • ਮੋਬਾਈਲ ਦੀਆਂ ਕੀਮਤਾਂ ਵਿੱਚ ਕਮੀ ਦੀ ਸੰਭਾਵਨਾ
    ਅੰਤ੍ਰਿਮ ਬਜਟ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਸਰਕਾਰ ਨੇ ਮੋਬਾਈਲ ਫੋਨ ਬਣਾਉਣ ਵਿੱਚ ਵਰਤੋਂ ਹੋਣ ਵਾਲੇ ਉਪਕਰਨਾਂ ਉਤੇ ਕਸਟਮ ਡਿਊਟੀ ਵਿੱਚ ਪੰਜ ਫ਼ੀਸਦੀ ਕਟੌਤੀ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਮੋਬਾਈਲ ਦੀ ਲਾਗਤ ਤਿੰਨ ਤੋਂ ਪੰਜ ਫ਼ੀਸਦੀ ਤੱਕ ਘੱਟ ਹੋਣ ਦਾ ਅਨੁਮਾਨ ਹੈ। ਇਸ ਨਾਲ ਮੋਬਾਈਲ ਦੀ ਕੀਮਤਾਂ ਵਿੱਚ ਵੀ ਕਮੀ ਆਉਣ ਦੇ ਆਸਾਰ ਹਨ।

  • 2019 ਦੇ ਅੰਤ੍ਰਿਮ ਬਜਟ ਵਿੱਚ ਕੀਤੇ ਸਨ ਵੱਡੇ-ਵੱਡੇ ਐਲਾਨ
    ਜੇਕਰ ਇਸ ਨੂੰ ਅੰਤ੍ਰਿਮ ਬਜਟ ਕਿਹਾ ਜਾਵੇ ਤਾਂ ਸਰਕਾਰ ਇਸ ਨੂੰ ਚੋਣ ਬਜਟ ਬਣਾਉਣ ਦਾ ਮੌਕਾ ਸ਼ਾਇਦ ਹੀ ਛੱਡੇ। ਇਸ ਭਰੋਸੇ ਦਾ ਕਾਰਨ 2019 ਦੇ ਅੰਤ੍ਰਿਮ ਬਜਟ ਵਿੱਚ ਕੀਤਾ ਗਿਆ ਐਲਾਨ ਹੈ, ਜਿਸ ਵਿੱਚ ਸਰਕਾਰ ਨੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਐਲਾਨ ਕੀਤਾ ਸੀ ਅਤੇ ਹਰ ਸਾਲ 6,000 ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਸੀ।

ZEENEWS TRENDING STORIES

By continuing to use the site, you agree to the use of cookies. You can find out more by Tapping this link