Ludhiana News: ਲੁਧਿਆਣਾ ਤੋਂ ਦੋ ਸਾਧੂਆਂ ਦੇ ਨਾਲ ਕੁੱਝ ਲੋਕਾਂ ਦੇ ਵੱਲੋਂ ਕੁੱਟਮਾਰ ਦਾ ਵੀਡੀਓ ਸਹਾਮਣੇ ਆਇਆ ਹੈ। ਕੁੱਟਮਾਰ ਦਾ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਸਾਧੂ ਦੇ ਭੇਸ ‘ਚ ਦੋ ਵਿਅਕਤੀ ਨਜ਼ਰ ਆ ਰਹੇ ਹਨ। ਜਿਨ੍ਹਾਂ ਦੀ ਸਥਾਨਕ ਲੋਕ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ।


COMMERCIAL BREAK
SCROLL TO CONTINUE READING

ਕੁੱਟਮਾਰ ਕਰ ਰਹੇ ਲੋਕਾਂ ਦਾ ਇਲਜ਼ਾਮ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਇੱਕ ਦੁਕਾਨਦਾਰ ਤੋਂ 2100 ਰੁਪਏ ਦੀ ਠੱਗੀ ਮਾਰੀ ਹੈ। ਜਿਸ ਤੋਂ ਬਾਅਦ ਦੋਵੇਂ ਸਾਧੂ ਉਸ ਤੋਂ 5100 ਅਤੇ ਦੇਸੀ ਘਿਓ ਮੰਗਣ ਵੀ ਲੱਗ ਪਏ। ਜਦੋਂ ਦੁਕਾਨਦਾਰ ਨੇ ਇਹ ਸਭ ਕੁੱਝ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦੋਵੇਂ ਉਸ ਨਾਲ ਬਹਿਸ ਕਰ ਲੱਗ ਪਏ। ਜਦੋਂ ਉਸ ਨੇ ਆਪਣੀ ਦੁਕਾਨ 'ਤੇ ਕੰਮ ਕਰਨ ਵਾਲੇ ਮੁੰਡੇ ਨੂੰ ਬੁਲਾਇਆ ਤਾਂ ਉਹ ਦੋਵੇ ਮੌਕੇ ਤੋਂ ਫਰਾਰ ਹੋ ਗਏ। ਜਿਨ੍ਹਾਂ ਦਾ ਲੋਕਾਂ ਦੀ ਮਦਦ ਨਾਲ ਕੁੱਝ ਦੂਰੀ 'ਤੇ ਮੌਜੂਦ ਲੋਕਾਂ ਨੇ ਇਨ੍ਹਾਂ ਨੂੰ ਫੜ ਕੇ ਕੁੱਟਮਾਰ ਕੀਤੀ ਗਈ ਹੈ। ਜਿਸ ਤੋਂ ਬਾਅਦ ਸਾਧੂ ਫਿਰ ਲੋਕਾਂ ਦੀਆਂ ਮਿੰਨਤਾਂ ਕਰਦੇ ਰਹੇ ਇਕ ਵਾਰ ਮਾਫ ਕਰ ਦਿਉ।


ਇਹ ਵੀ ਪੜ੍ਹੋ: Punjab News: OTS-3 ਤਹਿਤ ਸਰਕਾਰ ਨੂੰ 141.58 ਕਰੋੜ ਰੁਪਏ ਦਾ ਮਾਲੀਆ ਹੋਇਆ ਇਕੱਠਾ ਅਤੇ 59,182 ਡੀਲਰਾਂ ਨੂੰ ਹੋਇਆ ਫਾਇਦਾ


ਸਥਾਨਕ ਲੋਕਾਂ ਨੇ ਇਲਜ਼ਾਮ ਲਾਇਆ ਕੇ ਇੰਨ੍ਹਾਂ ਵੱਲੋਂ ਅਜਿਹਾ ਪਹਿਨਾਵਾਂ ਪਾ ਕੇ ਲੋਕਾਂ ਨਾਲ ਲੁੱਟ-ਖਸੁਟ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਲੋਕਾਂ ਨੇ ਮਿਲਕੇ ਇਨ੍ਹਾਂ ਤੋਂ ਪੈਸੇ ਵਾਪਸ ਲੈ ਲਏ। ਹਾਲਾਂਕਿ ਇਸ ਮਾਮਲੇ ‘ਚ ਪੁਲਿਸ (Police) ਕੋਲ ਕਿਸੇ ਵੀ ਪੱਖ ਵਲੋਂ ਸ਼ਿਕਾਇਤ ਨਹੀਂ ਕੀਤੀ ਗਈ, ਪਰ ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲਿਆਂ ਨੇ ਇਹ ਜਰੂਰ ਕਿਹਾ ਕੇ ਇਨ੍ਹਾਂ ਵਲੋਂ ਅਜਿਹੇ ਪਹਿਰਾਵੇ ‘ਚ ਭੋਲੇ ਭਾਲੇ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ: Punjab News: ਪਟਿਆਲਾ ਦੇ ਘਲੌੜੀ ਵਿਖੇ 4.13 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਮੱਛੀ ਮੰਡੀ ਤਿਆਰ