Mandi Earthquake News: ਹਿਮਾਚਲ ਪ੍ਰਦੇਸ਼ ਦਾ ਮੰਡੀ ਜ਼ਿਲ੍ਹਾ ਭੂਚਾਲ ਦੇ ਝਟਕਿਆ ਨਾਲ ਕੰਬਿਆ
Mandi Earthquake News: ਐਤਵਾਰ ਨੂੰ ਸਵੇਰੇ ਹਿਮਾਚਲ ਪ੍ਰਦੇਸ਼ ਦਾ ਮੰਡੀ ਜ਼ਿਲ੍ਹਾ ਭੂਚਾਲ ਦਾ ਝਟਕਿਆ ਨਾਲ ਕੰਬ ਉਠਿਆ। ਭਾਰਤੀ ਮੌਸਮ ਵਿਭਾਗ (IMD) ਨੇ ਦੱਸਿਆ ਕਿ ਐਤਵਾਰ ਸਵੇਰੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ `ਚ 2.8 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
Mandi Earthquake News: ਐਤਵਾਰ ਨੂੰ ਸਵੇਰੇ ਹਿਮਾਚਲ ਪ੍ਰਦੇਸ਼ ਦਾ ਮੰਡੀ ਜ਼ਿਲ੍ਹਾ ਭੂਚਾਲ ਦਾ ਝਟਕਿਆ ਨਾਲ ਕੰਬ ਉਠਿਆ। ਭਾਰਤੀ ਮੌਸਮ ਵਿਭਾਗ (IMD) ਨੇ ਦੱਸਿਆ ਕਿ ਐਤਵਾਰ ਸਵੇਰੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ 2.8 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਆਈਐਮਡੀ ਨੇ ਕਿਹਾ ਕਿ ਸਵੇਰੇ 4:52 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਭੂਚਾਲ 4 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।
ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। IMD ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ ਨੂੰ ਹਿਮਾਚਲ ਦੇ ਚੰਬਾ ਜ਼ਿਲ੍ਹੇ 'ਚ 2.1 ਤੀਬਰਤਾ ਦਾ ਭੂਚਾਲ ਆਇਆ ਸੀ। ਆਈਐਮਡੀ ਨੇ ਕਿਹਾ ਕਿ ਭੂਚਾਲ ਦੇ ਝਟਕੇ ਰਾਤ 9.15 ਵਜੇ ਦੇ ਕਰੀਬ ਮਹਿਸੂਸ ਕੀਤੇ ਗਏ ਅਤੇ ਭੂਚਾਲ 5 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।
ਤੁਹਾਨੂੰ ਦੱਸ ਦੇਈਏ ਕਿ ਭੂਚਾਲ ਦੇ ਨਜ਼ਰੀਏ ਤੋਂ ਹਿਮਾਚਲ ਭੂਚਾਲ ਦੇ ਖੇਤਰ ਚਾਰ ਅਤੇ ਪੰਜ ਜ਼ੋਨ ਵਿੱਚ ਆਉਂਦਾ ਹੈ। ਭੂਚਾਲ ਦੇ ਨਜ਼ਰੀਏ ਤੋਂ ਕਾਂਗੜਾ, ਚੰਬਾ, ਲਾਹੌਲ, ਕੁੱਲੂ ਅਤੇ ਮੰਡੀ ਸਭ ਤੋਂ ਸੰਵੇਦਨਸ਼ੀਲ ਖੇਤਰ ਹਨ। ਕਾਂਗੜਾ ਵਿੱਚ 4 ਅਪ੍ਰੈਲ 1905 ਦੀ ਸਵੇਰ ਨੂੰ ਆਏ 7.8 ਤੀਬਰਤਾ ਦੇ ਭੂਚਾਲ ਵਿੱਚ 20 ਹਜ਼ਾਰ ਤੋਂ ਵੱਧ ਜਾਨਾਂ ਗਈਆਂ ਸਨ। ਭੂਚਾਲ ਕਾਰਨ ਕਰੀਬ ਇੱਕ ਲੱਖ ਇਮਾਰਤਾਂ ਤਬਾਹ ਹੋ ਗਈਆਂ ਸਨ, ਜਦਕਿ 53 ਹਜ਼ਾਰ ਤੋਂ ਵੱਧ ਪਸ਼ੂ ਵੀ ਭੂਚਾਲ ਦਾ ਸ਼ਿਕਾਰ ਹੋ ਗਏ ਸਨ।
ਇਹ ਵੀ ਪੜ੍ਹੋ : Parineeti Chopra and Raghav Chadha Wedding: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਅੱਜ, ਜਾਣੋ ਵਿਆਹ ਦਾ ਪੂਰਾ ਸ਼ੈਡਿਊਲ
ਭੂਚਾਲ ਕਿਵੇਂ ਆਉਂਦਾ ਹੈ?
ਭੁਚਾਲਾਂ ਦਾ ਮੁੱਖ ਕਾਰਨ ਧਰਤੀ ਦੇ ਅੰਦਰ ਪਲੇਟਾਂ ਦਾ ਟਕਰਾਉਣਾ ਹੈ। ਧਰਤੀ ਦੇ ਅੰਦਰ ਸੱਤ ਪਲੇਟਾਂ ਹਨ ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਜਦੋਂ ਇਹ ਪਲੇਟਾਂ ਕਿਸੇ ਥਾਂ 'ਤੇ ਟਕਰਾ ਜਾਂਦੀਆਂ ਹਨ, ਤਾਂ ਉੱਥੇ ਇੱਕ ਫਾਲਟ ਲਾਈਨ ਜ਼ੋਨ ਬਣ ਜਾਂਦਾ ਹੈ ਅਤੇ ਸਤ੍ਹਾ ਦੇ ਕੋਨੇ ਝੁਕ ਜਾਂਦੇ ਹਨ। ਸਤ੍ਹਾ ਦੇ ਕੋਨਿਆਂ ਦੇ ਝੁਕਣ ਕਾਰਨ, ਉੱਥੇ ਦਬਾਅ ਬਣਦਾ ਹੈ ਅਤੇ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਪਲੇਟਾਂ ਦੇ ਟੁੱਟਣ ਨਾਲ ਅੰਦਰਲੀ ਊਰਜਾ ਬਾਹਰ ਨਿਕਲਣ ਦਾ ਰਸਤਾ ਲੱਭ ਲੈਂਦੀ ਹੈ, ਜਿਸ ਕਾਰਨ ਧਰਤੀ ਹਿੱਲ ਜਾਂਦੀ ਹੈ ਅਤੇ ਅਸੀਂ ਇਸ ਨੂੰ ਭੂਚਾਲ ਸਮਝਦੇ ਹਾਂ।
ਇਹ ਵੀ ਪੜ੍ਹੋ : Asian Games 2023 Updates: ਭਾਰਤ ਨੇ ਏਸ਼ੀਆਈ ਖੇਡਾਂ 'ਚ ਕੀਤੀ ਸ਼ਾਨਦਾਰ ਸ਼ੁਰੂਆਤ, ਜਿੱਤੇ 5 ਤਗਮੇ