AC in Indian Trucks: ਵਿਦੇਸ਼ਾਂ ਵਾਂਗ ਭਾਰਤ ਦੇ ਟਰੱਕਾਂ `ਚ ਏਸੀ ਕਿਉਂ ਨਹੀਂ ਲਗਾਉਂਦੀਆਂ ਕੰਪਨੀਆਂ; ਜਾਣੋ ਕਾਰਨ
Why Indian Trucks Have No AC: ਭਾਰਤ ਵਿੱਚ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਲੰਮਾ ਸਮਾਂ ਅਤੇ ਅੱਤ ਦੀ ਗਰਮੀ ਪੈਂਦੀ ਹੈ। ਇਸ ਦੇ ਬਾਵਜੂਦ ਭਾਰਤ ਵਿੱਚ ਟਰੱਕ ਨਿਰਮਾਣ ਕੰਪਨੀਆਂ ਵੱਲੋਂ ਏਸੀ ਵਾਲੇ ਟਰੱਕ ਨਹੀਂ ਬਣਾਏ ਜਾਂਦੇ। ਇਸ ਕਾਰਨ ਇਹ ਹੈ ਕਿ ਏਸੀ ਨੂੰ ਅੱਜ ਵੀ ਲਗਜ਼ਰੀ ਵਿਸ਼ੇਸ਼ਤਾ ਵਾਲਾ ਉਪਕਰਨ ਮੰਨਿਆ ਜਾਂਦਾਹੈ।
ਵਿਦੇਸ਼ ਵਿਚ ਅਕਸਰ ਦੇਖਿਆ ਗਿਆ ਹੈ ਕਿ ਟਰੱਕਾਂ 'ਚ ਕਈ ਸਹੂਲਤਾਂ ਹੁੰਦੀਆਂ ਹਨ। ਇਸ ਤਰ੍ਹਾਂ ਦੀਆਂ ਕਈ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਸ ਵਿਚ ਦੇਖਿਆ ਗਿਆ ਹੈ ਕਿ ਟਰੱਕ ਡਰਾਈਵਰ ਏਸੀ, ਟੀਵੀ ਅਤੇ ਫਰਿੱਜ ਵਰਗੀਆਂ ਕਈ ਸਹਲੂਤਾ ਦਾ ਆਨੰਦ ਮਾਣ ਰਿਹਾ ਹੁੰਦਾ ਹੈ। ਦੂਜੇ ਪਾਸੇ ਭਾਰਤ ਦੇ ਡਰਾਈਵਰਾਂ ਦੀ ਹਾਲਤ ਬਹੁਤ ਹੀ ਮਾੜੀ ਹੈ। ਭਾਰਤ ਵਿੱਚ ਟਰੱਕ ਡਰਾਈਵਰ ਲਈ ਕੋਈ ਅਜਿਹੀ ਸਹੂਲਤ ਨਹੀਂ ਹੈ। ਕੰਪਨੀਆਂ ਵੱਲੋਂ ਅਜਿਹਾ ਕਰਨ ਦੇ ਪਿੱਛੇ ਕੀ ਕਾਰਨ ਹਨ ਜਾਣੋ ਇਥੇ
ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵੀ ਇਸ ਅਹਿਮ ਮੁੱਦੇ 'ਤੇ ਚਿੰਤਾ ਪ੍ਰਗਟਾਈ ਸੀ। ਭਾਰਤ ਦੀਆਂ ਟਰੱਕ ਬਣਾਉਣ ਵਾਲੀ ਕੰਪਨੀਆਂ ਦੇ ਅਜਿਹਾ ਕਰਨ ਪਿੱਛੇ ਕਈ ਕਾਰਨ ਹਨ। ਆਓ ਜਾਣੀਏ ਭਾਰਤ ਦੀਆਂ ਕੰਪਨੀਆਂ ਕਿਉਂ ਨਹੀਂ ਦਿੰਦਿਆਂ ਅਜਿਹੀਆਂ ਸਹੂਲਤਾਂ।
ਟਰਾਂਸਪੋਰਟ ਕੰਪਨੀਆਂ ਆਵਾਜਾਈ ਵਿੱਚ ਡੀਜ਼ਲ ਦੀ ਕੀਮਤ ਨਾਲ ਹੀ ਵਸਤੂਆਂ ਦੀਆਂ ਕੀਮਤਾਂ ਨਿਰਧਾਰਤ ਕਰਦੀਆਂ ਹਨ। ਬਚਤ ਕਰਨ ਵਾਸਤੇ ਅਕਸਰ ਡੀਜ਼ਲ ਦੇ ਖਰਚੇ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਟਰੱਕ ਵਿੱਚ AC ਦੀ ਵਰਤੋਂ ਹੋਣ ਨਾਲ ਤੇਲ ਦੀ ਕੀਮਤ ਵਿੱਚ 3-4% ਦਾ ਫਰਕ ਪਵੇਗਾ ਜਿਸ ਕਰਕੇ AC ਵਾਲੇ ਟਰੱਕ ਘੱਟ ਵਿਕਣਗੇ।
ਟਰੱਕ ਚਲਾਉਣ ਦੀ ਲਾਗਤ ਦਾ 60% ਬਾਲਣ ਦਾ ਖਰਚਾ ਹੁੰਦਾ ਹੈ ਤੇ ਜੇਕਰ ਡਰਾਈਵਰ ਲੰਬੇ ਸਫਰ ਦੌਰਾਨ ਏਸੀ ਦੀ ਵਰਤੋਂ ਕਰਦੇ ਹਨ ਤਾਂ ਡੀਜ਼ਲ ਦੀ ਖਪਤ ਵਧੇਗੀ ਜਿਸ ਕਰਕੇ ਟਰਾਂਸਪੋਰਟ ਕੰਪਨੀਆਂ ਦਾ ਖਰਚਾ ਵਧੇਗਾ। AC ਵਾਲੇ ਕੁਝ ਟਰੱਕਾਂ ਦੇ ਮਾਡਲ ਬਾਜ਼ਾਰ ਵਿੱਚ ਉਪਲਬਧ ਹਨ ਪਰ ਇਨ੍ਹਾਂ ਦੀ ਵਿਕਰੀ ਬਹੁਤ ਘੱਟ ਹੈ।
ਏਸੀ ਟਰੱਕਾਂ ਦੀ ਵਿਕਰੀ ਘੱਟ ਹੋਣ ਇਕ ਕਾਰਨ ਇਹ ਵੀ ਹੈ ਕਿ ac ਵਾਲੇ ਟਰੱਕਾਂ ਦੀ ਕੀਮਤ ਆਮ ਟਰੱਕਾਂ ਨਾਲੋਂ ਜ਼ਿਆਦਾ ਹੁੰਦੀ ਹੈ। ਜੇਕਰ ਟਰੱਕ ਨਹੀਂ ਵਿਕਦੇ ਤਾਂ ਡੀਲਰਾਂ ਦਾ ਸਟਾਕ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਕੰਪਨੀਆਂ ਨੂੰ ਨੁਕਸਾਨ ਹੁੰਦਾ ਹੈ। ਮਾਰਕੀਟ ਵਿੱਚ ਮੰਗ ਦੀ ਕਮੀ ਦੇ ਕਾਰਨ, ਕੰਪਨੀਆਂ ਸਿਰਫ ਸੀਮਤ ਗਿਣਤੀ ਵਿੱਚ AC ਟਰੱਕ ਮਾਡਲਾਂ ਨੂੰ ਲਾਂਚ ਕਰਦੀਆਂ ਹਨ।