PM Modi Nomination: ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ PM ਨਰਿੰਦਰ ਮੋਦੀ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ
Varanasi Lok Sabha Seat: ਵਾਰਾਣਸੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਭਰਨ ਤੋਂ ਇਕ ਦਿਨ ਪਹਿਲਾਂ (13 ਮਈ) ਪੀਐਮ ਮੋਦੀ ਕਾਸ਼ੀ ਵਿੱਚ ਛੇ ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ। ਮੰਗਲਵਾਰ (14 ਮਈ) ਨੂੰ ਨਾਮਜ਼ਦਗੀ ਭਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਗੰਗਾ `ਚ ਇਸ਼ਨਾਨ ਵੀ ਕੀਤਾ ।
PM Modi Nomination from Varanasi Lok Sabha: ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਲਈ ਸੱਤਵੇਂ ਪੜਾਅ ਲਈ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ। 7 ਮਈ ਤੋਂ 10 ਮਈ ਤੱਕ 143 ਉਮੀਦਵਾਰਾਂ ਵੱਲੋਂ 163 ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਮੰਗਲਵਾਰ ਨੂੰ ਵਾਰਾਣਸੀ ਲੋਕ ਸਭਾ ਸੀਟ ਤੋਂ ਤੀਜੀ ਵਾਰ ਨਾਮਜ਼ਦਗੀ ਪੱਤਰ ਦਾਖਲ ਕੀਤਾ।
ਵਾਰਾਣਸੀ ਲੋਕ ਸਭਾ ਸੀਟ ਤੋਂ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਗੰਗਾ ਸਪਤਮੀ ਦੇ ਮੌਕੇ 'ਤੇ ਦਸ਼ਾਸ਼ਵਮੇਧ ਘਾਟ 'ਤੇ ਮਾਂ ਗੰਗਾ ਦੀ ਪੂਜਾ ਕਰਨ ਤੋਂ ਬਾਅਦ ਪੀਐਮ ਮੋਦੀ ਕਰੂਜ਼ 'ਤੇ ਸਵਾਰ ਹੋ ਕੇ ਨਮੋ ਘਾਟ ਪਹੁੰਚੇ। ਉਥੋਂ ਸੜਕ ਰਾਹੀਂ ਕਾਲ ਭੈਰਵ ਮੰਦਰ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਗੰਗਾ ਸਪਤਮੀ ਦੇ ਨਾਲ ਪੁਸ਼ਯ ਨਛੱਤਰ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤਾ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਦੇ ਦਸਸਵਮੇਧ ਘਾਟ 'ਤੇ ਇਕ ਕਰੂਜ਼ ਜਹਾਜ਼ 'ਤੇ ਸਵਾਰ ਹੋਏ। ਪ੍ਧਾਨ ਮੰਤਰੀ ਦੀ ਨਾਮਜ਼ਦਗੀ ਵਿੱਚ ਹਿੱਸਾ ਲੈਣ ਲਈ ਕਾਸ਼ੀ ਵਿੱਚ ਸਾਬਕਾ ਸੈਨਿਕਾਂ ਦਾ ਇਕੱਠ ਹੈ। ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ-ਵਿਧਾਇਕ ਨਾਮਜ਼ਦਗੀ ਵਿਚ ਹਿੱਸਾ ਲੈਣਗੇ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਗੰਗਾ ਮਾਤਾ ਨੂੰ ਮੱਥਾ ਟੇਕਣ ਤੋਂ ਬਾਅਦ ਇਸ਼ਨਾਨ ਕੀਤਾ
ਨਾਮਜ਼ਦਗੀ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੰਗਲਵਾਰ ਸਵੇਰੇ ਲਗਭਗ 9 ਵਜੇ ਪ੍ਰਧਾਨ ਮੰਤਰੀ ਦਸ਼ਾਸ਼ਵਮੇਧ ਘਾਟ 'ਤੇ ਮਾਂ ਗੰਗਾ ਨੂੰ ਮੱਥਾ ਟੇਕਿਆ। ਇਥੇ ਇਸ਼ਨਾਨ ਵੀ ਕਰਨਗੇ। ਕਰੂਜ਼ ਰਾਹੀਂ ਨਮੋ ਘਾਟ ਤੱਕ ਜਾਣ ਦਾ ਵੀ ਪ੍ਰਸਤਾਵ ਹੈ। ਫਿਰ ਉਹ ਕਾਲ ਭੈਰਵ ਮੰਦਿਰ ਗਏ ।