Sukhwinder Sukhi(ਰੋਹਿਤ ਬਾਂਸਲ): ਬੰਗਾ ਤੋਂ ਵਿਧਾਇਕ ਅਤੇ 'ਆਪ' 'ਚ ਸ਼ਾਮਲ ਹੋਏ ਡਾਕਟਰ ਸੁਖਵਿੰਦਰ ਸੁੱਖੀ ਨੂੰ ਐਚਸੀ ਅਰੋੜਾ ਨੇ ਪਬਲਿਕ ਡਿਮਾਂਡ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿੱਚ ਐਚਸੀ ਅਰੋੜਾ ਨੂੰ ਦੋ ਹਫਤਿਆਂ ਦੇ ਅੰਦਰ ਅਸਤੀਫਾ ਦੇਣ ਦੇ ਲਈ ਕਿਹਾ ਗਿਆ ਹੈ। ਉਨ੍ਹਾਂ ਇਸ ਨੋਟਿਸ ਵਿੱਚ ਲਿਖਿਆ ਹੈ ਕਿ ਤੁਹਾਨੂੰ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੁਣਿਆ ਸੀ ਪਰ ਹੁਣ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਕਰਕੇ ਪਾਰਟੀ ਬਦਲਣ ਦਾ ਕਾਨੂੰਨ ਤੁਹਾਡੇ ਉੱਪਰ ਲਾਗੂ ਹੋ ਰਿਹਾ। ਜਿਸ ਕਰਕੇ ਤੁਸੀਂ ਆਪਣਾ ਅਸਤੀਫਾ ਦਿਓ। 


COMMERCIAL BREAK
SCROLL TO CONTINUE READING


ਦੱਸਦਈਏ ਕਿ  ਜਦੋਂ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਪਾਰਟੀ ਦਾ ਸਾਥ ਛੱਡਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਮਦੀ ਪਾਰਟੀ ਦਾ ਪੱਲਾ ਫੜ ਲਿਆ ਸੀ। ਮੁੱਖ ਮੰਤਰੀ ਵੱਲੋਂ ਡਾਕਟਰ ਸੁਖਵਿੰਦਰ ਸੁੱਖੀ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਸੀ।


ਦੱਸਣ ਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਵਿਧਾਇਕ ਚੁਣੇ ਗਏ ਸਨ ਜਿਨਾਂ ਵਿੱਚੋਂ ਇੱਕ ਡਾਕਟਰ ਸੁਖਵਿੰਦਰ ਸੁੱਖੀ ਸਨ ਜੋ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਹੁਣ ਅਕਾਲੀ ਦਲ ਕੋਲ ਬਿਕਰਮ ਸਿੰਘ ਮਜੀਠੀਆ ਦੇ ਧਰਮ ਪਤਨੀ ਗਨੀਵ ਕੌਰ ਮਜੀਠੀਆ ਅਤੇ ਮਨਪ੍ਰੀਤ ਸਿੰਘ ਇਆਲੀ ਦੋ ਵਿਧਾਇਕ ਰਹਿ ਗਏ ਹਨ ਤੇ ਇਹਨਾਂ ਵਿੱਚੋਂ ਵੀ ਮਨਪ੍ਰੀਤ ਇਯਾਲੀ ਨਾਰਾਜ਼ ਚੱਲ ਰਹੇ ਹਨ।