Viral Video: ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ; ਅਪਾਹਜ ਕੁੜੀ ਨੇ ਡਾਂਸ ਨਾਲ ਜਿੱਤਿਆ ਲੋਕਾਂ ਦਾ ਦਿਲ
Viral Video of Handicapped girl Juli Kar: ਉਸ ਨੇ ਹੋਰ ਅਪਾਹਜ ਵਿਅਕਤੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਅਸੀਂ ਵਿਸ਼ੇਸ਼ ਹਾਂ, ਕਦੇ ਹਾਰ ਨਾ ਮੰਨੋ।
Viral Video of Handicapped girl Juli Kar: ਸੋਸ਼ਲ ਮੀਡਿਆ 'ਤੇ ਅਕਸਰ ਹੀ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਕਸਰ ਲੋਕ ਆਪਣਾ ਟੈਲੇਂਟ ਦਿਖਾਉਣ ਲਈ ਸੋਸ਼ਲ ਮੀਡਿਆ ਦੀ ਸਹਾਇਤਾ ਲੈਂਦੇ ਹਨ। ਹੁਣ ਇੱਕ ਅਜਿਹੀ (Juli Kar dance video) ਲੜਕੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ।
ਇਹ ਵੀਡੀਓ ਕਿਸੇ ਹੋਰ ਦੀ ਨਹੀਂ ਬਲਕਿ ਸੋਸ਼ਲ ਮੀਡਿਆ ਪ੍ਰਭਾਵਕ 'ਜੂਲੀ ਕਾਰ' (Juli Kar) ਦੀ ਹੈ। ਜੂਲੀ ਕਾਰ ਜਮਾਂਦਰੂ 70% ਅਪਾਹਜ ਹੈ ਪਰ ਅਪਾਹਜ ਹੋਣ ਦੇ ਬਾਵਜੂਦ ਉਹ ਡਾਂਸ ਕਰਦੀ ਹੈ। ਉਸ ਦੀਆਂ ਵੀਡੀਓਜ਼ ਦੇਖ ਕੇ ਲੋਕ ਬਹੁਤ ਪ੍ਰਭਾਵਿਤ ਹੋ ਰਹੇ ਹਨ। ਲੋਕ ਉਸ ਦੀਆਂ ਵੀਡੀਓਜ਼ ਉੱਤੇ ਕੰਮੈਂਟ ਕਰਕੇ ਉਸ ਦਾ ਉਤਸ਼ਾਹ ਵਧਾਉਂਦੇ ਹਨ। ਲੋਕ ਉਸ ਦੀਆਂ ਵੀਡੀਓਜ਼ ਨੂੰ ਬਹੁਤ ਪਸੰਦ ਕਰਦੇ ਹਨ।
ਜੇਕਰ ਜੂਲੀ ਕਾਰ (Juli Kar dance video) ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਉਸਦੀ ਮਾਂ ਦਾ ਕਤਲ ਹੋਇਆ ਸੀ ਤੇ ਇਸ ਤੋਂ ਬਾਅਦ ਵਿੱਚ ਉਸ ਦੇ ਪਿਤਾ ਨੇ ਉਸ ਨੂੰ ਛੱਡ ਦਿੱਤਾ ਸੀ ਪਰ ਫਿਰ ਵੀ ਜੂਲੀ ਕਾਰ ਨੇ ਹਿੰਮਤ ਨਹੀਂ ਛੱਡੀ। ਉਸ ਨੇ ਦਲੇਰੀ ਦਾ ਪ੍ਰਤੀਕ ਬਣ ਕੇ ਦਿਖਾਇਆ। ਉਸਨੇ ਕਾਲਜ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਉਸਨੇ 2016 ਵਿੱਚ ਆਪਣਾ ਡਾਂਸ ਕਰੀਅਰ ਸ਼ੁਰੂ ਕੀਤਾ ਅਤੇ ਕਲਿੰਗਾ ਚੈਨਲ ਦੇ ਝੂਮ 2017 ਸਮੇਤ ਕਈ ਰਿਐਲਿਟੀ ਸ਼ੋਅ ਜਿੱਤੇ ਹਨ।
ਇਹ ਵੀ ਪੜ੍ਹੋ: Tomato Price News: ਟਮਾਟਰਾਂ ਦੇ ਭਾਅ ਨੇ ਆਮ ਲੋਕਾਂ ਦੇ ਚਿਹਰੇ ਕੀਤੇ 'ਲਾਲ'
ਉਹ ਹੁਣ ਓਲੀਵੁੱਡ (Ollywood- Cinema of Odisha) ਵਿੱਚ ਫਿਲਮਾਂ ਕਰ ਰਹੀ ਹੈ। ਉਸ ਨੂੰ ਦਿਵਿਆ ਸ਼ਕਤੀ ਸੱਭਿਆਚਾਰਕ ਪ੍ਰੋਗਰਾਮ ਲਈ (Divya Shakti Cultural Program) 2019 'ਚ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੁਆਰਾ ਸਨਮਾਨਿਤ ਕੀਤਾ ਗਿਆ ਸੀ। ਉਸਨੇ ਆਪਣੇ ਡਾਂਸ ਪ੍ਰਦਰਸ਼ਨ ਲਈ ਆਗਰਾ, ਰਾਜਸਥਾਨ ਅਤੇ ਕੋਲਮ ਕੋਲਕਾਤਾ ਵਿੱਚ ਪੁਰਸਕਾਰ ਪ੍ਰਾਪਤ ਕੀਤੇ ਹਨ। ਉਸ ਨੇ ਹੋਰ ਅਪਾਹਜ ਵਿਅਕਤੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਅਸੀਂ ਵਿਸ਼ੇਸ਼ ਹਾਂ, ਕਦੇ ਹਾਰ ਨਾ ਮੰਨੋ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ 'ਚ 8 ਸਾਲਾ ਬੱਚੀ ਹੋਈ ਲਾਪਤਾ!