Punjab Amritsar News: 8 ਸਾਲਾ ਬੱਚੀ ਦੇ ਲਾਪਤਾ ਹੋਣ ਕਰਕੇ ਪਿੰਡ ਵਿੱਚ ਸਨਸਨੀ ਫੈਲ ਗਈ ਹੈ। ਪੁਲਿਸ ਦੀ ਟੀਮ ਇਸ ਬਾਰੇ ਜਾਂਚ ਕਰ ਰਹੀ ਹੈ ਜਿਸ ਨਾਲ ਲੜਕੀ ਨੂੰ ਜਲਦੀ ਲੱਭ ਲਿਆ ਜਾਵੇਗਾ। ਪੁਲਿਸ ਦੀ ਟੀਮ ਨੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਲਿਆ।
Trending Photos
Punjab Amritsar News: ਪੰਜਾਬ ਵਿੱਚ ਅਕਸਰ ਬੱਚਿਆਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ। ਅੱਜ ਤਾਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ 8 ਸਾਲਾ ਬੱਚੀ ਦੀ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 8 ਸਾਲਾ ਬੱਚੀ ਦੇ ਲਾਪਤਾ (Amritsar Girl missing) ਹੋਣ ਕਰਕੇ ਪਿੰਡ ਵਿੱਚ ਸਨਸਨੀ ਫੈਲ ਗਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਲੜਕੀ ਘਰ ਦੇ ਬਾਹਰ ਖੇਡਣ ਗਈ ਸੀ ਅਤੇ ਇਸ ਤੋਂ ਬਾਅਦ ਉਹ ਗਾਇਬ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲਿਸ ਦੀ ਟੀਮ ਨੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਲਿਆ ਅਤੇ ਲੜਕੀ ਦੀ (Amritsar Girl missing)ਭਾਲ ਕੀਤੀ ਜਾ ਰਹੀ ਹੈ। ਪੁਲਿਸ ਦੀ ਟੀਮ ਇਸ ਬਾਰੇ ਜਾਂਚ ਕਰ ਰਹੀ ਹੈ ਜਿਸ ਨਾਲ ਲੜਕੀ ਨੂੰ ਜਲਦੀ ਲੱਭ ਲਿਆ ਜਾਵੇਗਾ।
ਇਹ ਵੀ ਪੜ੍ਹੋ: Mouni Roy Latest News: ਪਾਸਪੋਰਟ ਭੁੱਲ ਗਈ ਅਦਾਕਾਰ ਮੌਨੀ ਰਾਏ; ਨਹੀਂ ਮਿਲੀ ਅਭਿਨੇਤਰੀ ਨੂੰ ਅੰਦਰ ਐਂਟਰੀ, ਵੇਖੋ ਵੀਡੀਓ
ਲਾਪਤਾ ਹੋਈ ਬੱਚੀ ਬਾਰੇ ਜਾਣਕਾਰੀ ਦਿੰਦਿਆ ਪੰਚਾਇਤੀ ਮੈਂਬਰ ਨੇ ਕਿਹਾ ਕਿ ਕੱਲ੍ਹ 3 ਵਜੇ ਦੇ ਕਰੀਬ ਬੱਚੀ (Amritsar Girl missing) ਲਾਪਤਾ ਹੋ ਗਈ ਸੀ। ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਅਸੀਂ ਪੁਲਿਸ ਦੀ ਮਦਦ ਨਾਲ ਬੱਚੀ ਦੀ ਭਾਲ ਕਰ ਰਹੇ ਹਾਂ। ਇਸ ਦੌਰਾਨ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ ਤਾਂ ਜੋ ਬੱਚੀ ਬਾਰੇ ਪਤਾ ਲੱਗ ਸਕੇ।
ਅਕਸਰ ਪਿੰਡ ਦੇ ਬੱਚੇ ਤਾਂ (Amritsar Girl missing) ਰੋਜ਼ਾਨਾ ਖੋਡਦੇ ਹਨ ਪਰ ਜੇਕਰ ਅਜਿਹੀਆਂ ਹੀ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਮਾਤਾ ਪਿਤਾ ਨੂੰ ਕਾਫ਼ੀ ਮੁਸ਼ਕਲ ਆ ਸਕਦੀ ਹੈ।
ਜੇਕਰ ਕੋਈ ਵੀ ਬੰਦਾ, ਮੰਗਣ ਵਾਲਾ ਬਾਬਾ ਜਾਂ ਕੋਈ ਹੋਰ ਅਣਜਾਣ ਵਿਅਕਤੀ ਬਾਹਰੋਂ ਆਉਂਦਾ ਹੈ ਤਾਂ ਪੁਲਿਸ ਨੂੰ ਚਾਹੀਦਾ ਹੈ ਕਿ ਉਸ ਉੱਤੇ ਰੋਕ ਲਗਾ ਦਿੱਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।