Chandigarh Weather Update: ਚੰਡੀਗੜ੍ਹ 'ਚ ਸ਼ੁੱਕਰਵਾਰ ਨੂੰ 1 ਘੰਟੇ 'ਚ ਮਹਿਜ਼ 72 ਮਿਲੀਮੀਟਰ ਮੀਂਹ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਮਹੀਨੇ ਦੀ ਸ਼ੁਰੂਆਤ ਵਿੱਚ ਸਭ ਤੋਂ ਜਿਆਦਾ ਬਾਰਿਸ਼  ਪਈ ਹੈ। ਇਸ ਤੋਂ ਬਾਅਦ ਤਾਪਮਾਨ 'ਚ ਕਰੀਬ 4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਮੀਂਹ ਪੈਣ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਚੰਡੀਗੜ੍ਹ ਪੁਲਿਸ ਨੇ ਕੁਝ ਥਾਵਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। 


COMMERCIAL BREAK
SCROLL TO CONTINUE READING

ਚੰਡੀਗੜ੍ਹ ਦੇ ਸੈਕਟਰ 7-8, 18-19 ਚੌਕ, ਸੈਕਟਰ 29-30 ਲਾਈਟ ਪੁਆਇੰਟ, ਪਿਕਾਡਲੀ ਚੌਕ, ਸੈਕਟਰ 40-40, 54-55 ਚੌਕ, ਸੈਕਟਰ 38-38 ਵੈਸਟ ਲਾਈਟ ਆਦਿ ’ਤੇ ਹਲਕੀ ਪਾਣੀ ਭਰਨ ਕਾਰਨ ਆਵਾਜਾਈ ਘੱਟ ਗਈ ਹੈ। ਇਸੇ ਲਈ ਚੰਡੀਗੜ੍ਹ ਪੁਲਿਸ ਨੇ ਕੋਈ ਹੋਰ ਰਸਤਾ ਅਪਣਾਉਣ ਦੀ ਸਲਾਹ ਦਿੱਤੀ ਹੈ।


ਮੌਸਮ ਵਿਭਾਗ ਚੰਡੀਗੜ੍ਹ (Chandigarh Weather Update) ਅਨੁਸਾਰ ਅਗਲੇ 3 ਦਿਨਾਂ ਤੱਕ ਸ਼ਹਿਰ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਇਸ ਮੀਂਹ ਦੇ ਨਾਲ ਤੇਜ਼ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ: Chandigarh Weather Update: ਚੰਡੀਗੜ੍ਹ ਵਿੱਚ ਰਿਕਾਰਡ ਤੋੜ ਬਾਰਿਸ਼; ਪਾਣੀ ਵਿੱਚ ਡੁੱਬੇ ਕਈ ਇਲਾਕੇ


ਇਸ ਸਾਲ ਜੁਲਾਈ ਦਾ ਮਹੀਨਾ ਚੰਡੀਗੜ੍ਹ ਲਈ ਆਫ਼ਤ (Chandigarh Weather Update)  ਵਾਲਾ ਨਿਕਲਿਆ ਕਿਉਂਕਿ ਇਸ ਸਾਲ ਬਾਰਸ਼ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। (Chandigarh rain record)ਚੰਡੀਗੜ੍ਹ 'ਚ ਇੰਨਾ ਮੀਂਹ ਪਿਆ ਕਿ ਕਈ ਸੜਕਾਂ ਟੁੱਟ ਗਈਆਂ ਅਤੇ ਕਈ ਥਾਵਾਂ 'ਤੇ ਅਜਿਹੇ ਨਜ਼ਾਰਾ ਦੇਖਣ ਨੂੰ ਮਿਲਿਆ ਜੋ ਚੰਡੀਗੜ੍ਹ ਨੇ ਅੱਜ ਤੱਕ ਕਦੇ ਨਹੀਂ ਦੇਖਿਆ। ਚੰਡੀਗੜ੍ਹ 'ਚ ਇਸ ਸਾਲ ਮਾਨਸੂਨ ਨੇ ਤਬਾਹੀ ਮਚਾਈ ਹੈ। ਇਸ ਕਾਰਨ ਲੋਕਾਂ ਨੂੰ ਕਈ ਦਿਨਾਂ ਤੱਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਲੰਬਾ ਟਰੈਫਿਕ ਜਾਮ ਦੇਖਣ ਨੂੰ ਮਿਲਿਆ ਅਤੇ ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਕਈ ਸੜਕਾਂ ਟੁੱਟ ਗਈਆਂ।


ਚੰਡੀਗੜ੍ਹ ਸ਼ਹਿਰ ਵਿੱਚ ਪਿਛਲੇ ਦਿਨਾਂ ਵਿੱਚ ਅੱਖਾਂ ਦੇ ਫਲੂ ਦੇ ਕਈ ਮਰੀਜ਼ ਦੇਖਣ ਨੂੰ ਮਿਲੇ ਹਨ। ਬਾਰਿਸ਼ ਤੋਂ ਬਾਅਦ ਅਜਿਹੀਆਂ ਮੌਸਮੀ ਬਿਮਾਰੀਆਂ ਦਾ ਹੋਣਾ ਸੁਭਾਵਿਕ ਹੈ। ਪਰ ਹੁਣ ਸ਼ਹਿਰ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੀ ਵਧ ਗਈ ਹੈ। ਸ਼ਹਿਰ ਵਿੱਚ ਹੁਣ ਤੱਕ ਡੇਂਗੂ ਦੇ 10 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਕੱਲੇ ਜੁਲਾਈ ਮਹੀਨੇ ਵਿਚ ਡੇਂਗੂ ਦੇ ਸੱਤ ਮਰੀਜ਼ ਪਾਏ ਗਏ ਹਨ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮੱਛਰਾਂ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Sidhu Moosewala case: ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਮੁਲਜ਼ਮ ਸਚਿਨ ਬਿਸ਼ਨੋਈ ਨੇ ਕੀਤਾ ਵੱਡਾ ਖੁਲਾਸਾ