Khalistan leader Karanvir Singh Red Corder Notice news: ਅੰਤਰਰਾਸ਼ਟਰੀ ਅਪਰਾਧਿਕ ਪੁਲਿਸ ਸੰਗਠਨ, ਜਿਸ ਨੂੰ ਆਮ ਤੌਰ 'ਤੇ ਇੰਟਰਪੋਲ ਵਜੋਂ ਜਾਣਿਆ ਜਾਂਦਾ ਹੈ, ਨੇ ਬੀਤੇ ਦਿਨੀਂ ਅੱਤਵਾਦੀ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰ ਕਰਨਵੀਰ ਸਿੰਘ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇੰਟਰਪੋਲ ਵੱਲੋਂ ਖਾਲਿਸਤਾਨੀ ਨੇਤਾ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਆਪਣੀ ਵੈੱਬਸਾਈਟ ਨੂੰ ਅਪਡੇਟ ਕੀਤਾ ਹੈ।


COMMERCIAL BREAK
SCROLL TO CONTINUE READING

ਇਸ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਮੰਨਿਆ ਜਾਂਦਾ ਹੈ ਕਿ ਕਰਨਵੀਰ ਸਿੰਘ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ ਅਤੇ ਖਾਲਿਸਤਾਨ ਸਮਰਥਕ ਅੱਤਵਾਦੀ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਹੈ। ਇੰਟਰਪੋਲ ਪੋਰਟਲ ਦੇ ਅਨੁਸਾਰ, 38 ਸਾਲਾ ਕਰਨਵੀਰ ਸਿੰਘ ਦੀਆਂ ਜੜ੍ਹਾਂ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਤੋਂ ਜੁੜੀਆਂ ਹੋਈਆਂ ਹਨ।


ਇਸ ਤੋਂ ਇਲਾਵਾ, ਇੰਟਰਪੋਲ ਦਾ ਇਹ ਵੀ ਕਹਿਣਾ ਹੈ ਕਿ ਕਰਨਵੀਰ ਸਿੰਘ ਭਾਰਤ ਨੂੰ ਅਪਰਾਧਿਕ ਸਾਜ਼ਿਸ਼, ਕਤਲ, ਆਰਮਜ਼ ਐਕਟ ਅਤੇ ਵਿਸਫੋਟਕ ਪਦਾਰਥ ਐਕਟ ਨਾਲ ਸਬੰਧਤ ਅਪਰਾਧਾਂ, ਅੱਤਵਾਦੀ ਕਾਰਵਾਈਆਂ ਲਈ ਫੰਡ ਇਕੱਠਾ ਕਰਨ, ਸਾਜ਼ਿਸ਼ ਰਚਣ ਅਤੇ ਅੱਤਵਾਦੀ ਗਿਰੋਹ ਜਾਂ ਸੰਗਠਨ ਦਾ ਮੈਂਬਰ ਹੋਣ ਲਈ ਲੋੜੀਂਦਾ ਹੈ।


ਦੱਸ ਦਈਏ ਕਿ ਰੈੱਡ ਕਾਰਨਰ ਨੋਟਿਸ ਦੇ ਮੁਤਾਬਕ ਇੰਟਰਪੋਲ ਦੇ ਮੈਂਬਰ ਦੇਸ਼ਾਂ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਕਿਸੇ ਵਿਅਕਤੀ ਨੂੰ ਉਦੋਂ ਤੱਕ ਲੱਭਣ ਅਤੇ ਅਸਥਾਈ ਤੌਰ 'ਤੇ ਨਜ਼ਰਬੰਦ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਜਦੋਂ ਤੱਕ ਹਵਾਲਗੀ, ਸਮਰਪਣ ਜਾਂ ਕੋਈ ਅਜਿਹੀ ਕਾਨੂੰਨੀ ਪ੍ਰਕਿਰਿਆ ਨਹੀਂ ਹੋ ਸਕਦੀ।


ਇਸ ਤੋਂ ਪਹਿਲਾਂ ਇੰਟਰਪੋਲ ਵੱਲੋ ਵਿਦੇਸ਼ 'ਚ ਰਹਿਣ ਵਾਲੇ ਗੈਂਗਸਟਰ ਹਿਮਾਂਸ਼ੂ ਉਰਫ ਭਾਊ ਖਿਲਾਫ ਸਾਰੇ ਮੈਂਬਰ ਦੇਸ਼ਾਂ ਨੂੰ ਰੈੱਡ ਨੋਟਿਸ ਜਾਰੀ ਕੀਤਾ ਗਿਆ ਸੀ। ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤ ਦਾ ਹੱਥ ਹੋਣ ਦੇ ਦਾਅਵੇ ਦੇ ਮੱਦੇਨਜ਼ਰ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਦੌਰਾਨ ਲੋੜੀਂਦੇ ਖਾਲਿਸਤਾਨੀ ਸਮਰਥਕ ਨੇਤਾ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਆਇਆ ਹੈ।


ਹਾਲਾਂਕਿ ਭਾਰਤ ਸਰਕਾਰ ਵੱਲੋਂ ਇਨ੍ਹਾਂ ਦੋਸ਼ਾਂ ਨੂੰ 'ਬੇਹੂਦਾ' ਅਤੇ 'ਪ੍ਰੇਰਿਤ' ਕਰਾਰ ਦਿੱਤਾ ਗਿਆ ਸੀ ਅਤੇ ਨਾਲ ਹੀ ਖਾਰਜ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਤੋਂ ਵਾਰ-ਵਾਰ ਇਲਜ਼ਾਮਾਂ ਬਾਰੇ ਪੁੱਛਗਿੱਛ ਕੀਤੀ ਗਈ ਪਰ ਉਹ ਇਹ ਦੁਹਰਾਉਣ 'ਤੇ ਅੜੇ ਰਹੇ ਕਿ ਨਿੱਝਰ ਦੀ ਮੌਤ ਨਾਲ ਭਾਰਤ ਨੂੰ ਜੋੜਨ ਦੇ "ਭਰੋਸੇਯੋਗ ਕਾਰਨ" ਸਨ।


ਇਹ ਵੀ ਪੜ੍ਹੋ: India-Canada News: ਕੈਨੇਡਾ-ਭਾਰਤ ਤਲਖ਼ੀਆਂ ਵਿਚਾਲੇ ਰਵਨੀਤ ਬਿੱਟੂ ਦਾ ਬਿਆਨ, "...ਭੁਗਤਣਾ ਪੰਜਾਬ ਦੇ ਲੋਕਾਂ ਨੂੰ ਪੈਂਦਾ ਹੈ"