India-Canada News: ਕੈਨੇਡਾ-ਭਾਰਤ ਤਲਖ਼ੀਆਂ ਵਿਚਾਲੇ ਰਵਨੀਤ ਬਿੱਟੂ ਦਾ ਬਿਆਨ, "...ਭੁਗਤਣਾ ਪੰਜਾਬ ਦੇ ਲੋਕਾਂ ਨੂੰ ਪੈਂਦਾ ਹੈ"
Advertisement
Article Detail0/zeephh/zeephh1887157

India-Canada News: ਕੈਨੇਡਾ-ਭਾਰਤ ਤਲਖ਼ੀਆਂ ਵਿਚਾਲੇ ਰਵਨੀਤ ਬਿੱਟੂ ਦਾ ਬਿਆਨ, "...ਭੁਗਤਣਾ ਪੰਜਾਬ ਦੇ ਲੋਕਾਂ ਨੂੰ ਪੈਂਦਾ ਹੈ"

ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਨੂੰ ਲੈ ਕੇ ਕਾਂਗਰਸ ਲੀਡਰ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਹੀ ਧਮਕੀਆਂ ਭਰੇ ਫੋਨ ਆਉਂਦੇ ਹਨ ਅਤੇ ਫਿਰੋਤੀ ਮੰਗੀ ਜਾਂਦੀ ਹੈ ਅਤੇ ਨਾਲ ਹੀ ਗੈਂਗਸਟਰ ਭਾਰਤੀਆਂ ਦਾ ਪੈਸਾ ਵਰਤਦੇ ਹਨ ਪਰ ਭੁਗਤਣਾ ਪੰਜਾਬ ਦੇ ਲੋਕਾਂ ਨੂੰ ਪੈਂਦਾ ਹੈ।&nb

India-Canada News: ਕੈਨੇਡਾ-ਭਾਰਤ ਤਲਖ਼ੀਆਂ ਵਿਚਾਲੇ ਰਵਨੀਤ ਬਿੱਟੂ ਦਾ ਬਿਆਨ, "...ਭੁਗਤਣਾ ਪੰਜਾਬ ਦੇ ਲੋਕਾਂ ਨੂੰ ਪੈਂਦਾ ਹੈ"

Ravneet Bittu on India-Canada News: ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਨੂੰ ਲੈ ਕੇ ਕਾਂਗਰਸ ਲੀਡਰ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਹੀ ਧਮਕੀਆਂ ਭਰੇ ਫੋਨ ਆਉਂਦੇ ਹਨ ਅਤੇ ਫਿਰੋਤੀ ਮੰਗੀ ਜਾਂਦੀ ਹੈ ਅਤੇ ਨਾਲ ਹੀ ਗੈਂਗਸਟਰ ਭਾਰਤੀਆਂ ਦਾ ਪੈਸਾ ਵਰਤਦੇ ਹਨ ਪਰ ਭੁਗਤਣਾ ਪੰਜਾਬ ਦੇ ਲੋਕਾਂ ਨੂੰ ਪੈਂਦਾ ਹੈ। 

ਦੱਸ ਦਈਏ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਵਧ ਰਹੀ ਤਲਖੀ ਨੂੰ ਲੈ ਕੇ ਲਗਾਤਾਰ ਦੋਵੇਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਵਿੱਚ ਖਟਾਸ ਦੇਖਣ ਨੂੰ ਮਿਲ ਰਹੀ ਹੈ। ਇਸ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਲੁਧਿਆਣਾ ਨੇ ਭਾਰਤ ਨਾਲ ਖੜਦੇ ਹੋਏ ਆਪਣਾ ਸਟੈਂਡ ਸਪਸ਼ਟ ਕੀਤਾ ਅਤੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਜਿਹੇ ਲੋਕਾਂ ਪ੍ਰਤੀ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ। 

ਦੱਸਣਯੋਗ ਹੈ ਕਿ ਕੈਨੇਡਾ ਵਿੱਚ ਵੱਡੀ ਗਿਣਤੀ 'ਚ ਭਾਰਤੀ ਵਸਦੇ ਹਨ ਅਤੇ ਵੱਡੀ ਗਿਣਤੀ 'ਚ ਪੰਜਾਬੀ ਸ਼ਾਮਿਲ ਹਨ ਜਿਸ ਦੇ ਨਾਲ ਪੰਜਾਬ ਨੂੰ ਵੱਡਾ ਫ਼ਰਕ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗੈਂਗਸਟਰਾਂ ਤੋਂ ਧਮਕੀਆਂ ਜਾਂ ਫਿਰੋਤੀਆਂ ਦੇ ਲਈ ਜਿੰਨੇ ਫੋਨ ਆਉਂਦੇ ਹਨ ਉਹ ਕੈਨੇਡਾ ਦੇ ਨੰਬਰਾਂ ਤੋਂ ਆਉਂਦੇ ਹਨ ਅਤੇ ਪੰਜਾਬ ਤੋਂ ਕੈਨੇਡਾ ਫਿਰੌਤੀਆਂ ਦਾ ਪੈਸਾ ਜਾ ਰਿਹਾ ਹੈ। 

ਉਹਨਾਂ ਕਿਹਾ ਕਿ ਕੈਨੇਡਾ ਵਸਦੇ ਗੈਂਗਸਟਰ ਇਹ ਪੈਸਾ ਜਦੋਂ ਸਾਡੇ ਪੰਜਾਬੀਆਂ ਦੀਆਂ ਦੁਕਾਨਾਂ 'ਤੇ ਖਰਚਦੇ ਹਨ ਜਾਂ ਫਿਰ ਪੰਜਾਬੀਆਂ ਤੋਂ ਪ੍ਰਾਪਰਟੀ ਦੀ ਖਰੀਦਦਾਰੀ ਕਰਦੇ ਹਨ ਤਾਂ ਪੈਸਾ ਉਹਨਾਂ ਦੇ ਅਕਾਊਂਟ ਵਿੱਚ ਜਾਂਦਾ ਹੈ ਪਰ ਜੇਕਰ ਉਹ ਪੰਜਾਬੀ ਆਪਣੇ ਪੰਜਾਬ ਵਿੱਚ ਵਸਦੇ ਰਿਸ਼ਤੇਦਾਰ ਨੂੰ ਕਿਸੇ ਰੂਪ ਵਿੱਚ ਪੈਸਾ ਭੇਜਦੇ ਹਨ ਤਾਂ ਉਸਦੇ ਘਰ ਐਨਅਈਏ ਦੀ ਰੇਡ ਵੱਜਦੀ ਹੈ। 

ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਅਤੇ ਉਸ ਦੇ ਸੰਬੰਧ ਵਿੱਚ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲਬਾਤ ਕਰਨਗੇ ਅਤੇ ਦੱਸਣਗੇ ਕਿ ਪੰਜਾਬ ਦੇ ਲੋਕਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: India-Canada News: ਕੈਨੇਡਾ ਅਤੇ ਭਾਰਤ ਦੀ ਮੌਜੂਦਾ ਸਥਿਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ 'ਚ ਪਾਕਿਸਤਾਨ ਸਥਿਤ ISI, ਕੀ ਹੈ ISI ਦਾ ਆਪ੍ਰੇਸ਼ਨ-ਕੇ?

Trending news