Ropar Accident News: ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਵਾਪਸ ਆਉਂਦੇ ਸਮੇਂ ਛੋਟਾ ਹਾਥੀ ਪਲਟਿਆ; 20 ਸ਼ਰਧਾਲੂ ਜ਼ਖ਼ਮੀ
Ropar Accident News: ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਵਾਪਸ ਆ ਰਹੇ ਸ਼ਰਧਾਲੂਆਂ ਨੇ ਸ੍ਰੀ ਅਨੰਦਪੁਰ ਸਾਹਿਬ-ਰੋਪੜ ਮਾਰਗ ਉਤੇ ਪਿੰਡ ਘਨੌਲੀ ਦੇ ਨਜ਼ਦੀਕ ਵੱਡਾ ਹਾਦਸਾ ਵਾਪਰ ਗਿਆ। ਟੈਂਪੂ ਪਲਟਣ ਕਾਰਨ ਲਗਭਗ 20 ਸ਼ਰਧਾਲੂ ਜ਼ਖ਼ਮੀ ਹੋ ਗਏ ਹਨ।
Ropar Accident News: ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਵਾਪਸ ਆ ਰਹੇ ਸ਼ਰਧਾਲੂਆਂ ਨੇ ਸ੍ਰੀ ਅਨੰਦਪੁਰ ਸਾਹਿਬ-ਰੋਪੜ ਮਾਰਗ ਉਤੇ ਪਿੰਡ ਘਨੌਲੀ ਦੇ ਨਜ਼ਦੀਕ ਵੱਡਾ ਹਾਦਸਾ ਵਾਪਰ ਗਿਆ। ਸ਼ਰਧਾਲੂਆਂ ਨਾਲ ਭਰਿਆ ਛੋਟੇ ਹਾਥੀ ਦੇ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਟੈਂਪੂ ਸੜਕ ਦੇ ਵਿਚਾਲੇ ਪਲਟ ਗਿਆ। ਸ੍ਰੀ ਅਨੰਦਪੁਰ ਸਾਹਿਬ -ਰੋਪੜ ਮਾਰਗ ਉਤੇ ਪਿੰਡ ਘਨੌਲੀ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਰਾਹਤ ਕਾਰਜ ਆਰੰਭ ਦਿੱਤੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਜ਼ਖਮੀ ਹੋਏ ਸਾਰੇ ਲੋਕ ਛੋਟੇ ਹਾਥੀ ਵਿੱਚ ਸਵਾਰ ਹੋ ਕੇ ਮਾਤਾ ਨੈਣਾ ਤੋਂ ਮੱਥਾ ਟੇਕ ਕੇ ਵਾਪਸ ਲੁਧਿਆਣਾ ਜਾ ਰਹੇ ਸਨ ਕਿ ਕੌਮੀ ਮਾਰਗ ਉਤੇ ਪਿੰਡ ਘਨੌਲੀ ਨਜ਼ਦੀਕ ਚਾਲਕ ਨੂੰ ਨੀਂਦ ਆ ਗਈ ਜਿਸ ਦੇ ਚੱਲਦਿਆਂ ਛੋਟਾ ਹਾਥੀ ਸੜਕ ਵਿਚਾਲੇ ਪਲਟ ਗਿਆ। ਇਸ ਹਾਦਸੇ ਵਿੱਚ ਲਗਭਗ 20 ਸ਼ਰਧਾਲੂ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ ਤੇ ਇਨ੍ਹਾਂ ਸਾਰਿਆਂ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਇੱਕ ਬੱਚੇ ਸਮੇਤ ਦੋ ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Mansa News: ਮੂਸਾ ਪਿੰਡ 'ਚ ਭਾਰੀ ਮੀਂਹ ਨਾਲ ਮਕਾਨ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ, ਪਤੀ ਗੰਭੀਰ ਜ਼ਖ਼ਮੀ
ਇਸ ਹਾਦਸੇ ਦੌਰਾਨ ਦੋ ਲੋਕ ਸੁਰੱਖਿਅਤ ਬਚੇ ਸਨ ਤੇ ਜਦੋਂ ਇਹ ਦੋਵੇਂ ਲੋਕ ਜ਼ਖ਼ਮੀਆਂ ਨੂੰ ਹਸਪਤਾਲ ਭੇਜਣ ਤੋਂ ਬਾਅਦ ਪੈਦਲ ਆ ਰਹੇ ਸਨ ਤਾਂ ਇੱਕ ਅਣਪਛਾਤੇ ਵਾਹਨ ਨੇ ਇਨ੍ਹਾਂ ਨੂੰ ਵੀ ਫੇਟ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਹੋਏ ਸਾਰੇ ਲੋਕ ਲੁਧਿਆਣਾ ਦੇ ਫੋਕਲ ਪੁਆਇੰਟ ਦੇ ਵਾਸੀ ਦੱਸੇ ਜਾ ਰਹੇ ਹਨ ਤੇ ਇਹ ਸਾਰੇ ਪਰਵਾਸੀ ਹਨ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਬਿਲੇਗੌਰ ਹੈ ਕਿ 21 ਜੁਲਾਈ ਨੂੰ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਸਰਹਿੰਦ ਨਹਿਰ ਕੰਢੇ ਪਿੰਡ ਜਲਾਹ ਮਾਜਰਾ ਵਿੱਚ ਵਾਪਰੇ ਸੜਕ ਹਾਦਸੇ ’ਚ ਇੱਕ ਔਰਤ ਓਮਾ ਦੇਵੀ ਵਾਸੀ ਹੀਰੋ ਨਗਰ, ਲੁਹਾਰਾ ਜ਼ਿਲਾ ਲੁਧਿਆਣਾ ਦੀ ਮੌਤ ਹੋ ਗਈ ਸੀ ਜਦਕਿ ਉਸ ਦੀ ਭਾਣਜੀ ਅੰਮ੍ਰਿਤਾ ਜ਼ਖ਼ਮੀ ਹੋ ਗਈ ਸੀ।
ਇਹ ਵੀ ਪੜ੍ਹੋ : Batala Murder News: ਪੁਰਾਣੀ ਰੰਜਿਸ਼ ਨੂੰ ਲੈ ਕੇ 18 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ