Batala Murder News: ਪੁਰਾਣੀ ਰੰਜਿਸ਼ ਦੇ ਚੱਲਦਿਆਂ ਦਿਨ ਦਿਹਾੜੇ ਕੁਝ ਨੌਜਵਾਨਾਂ ਨੇ ਮਾਤਾ-ਪਿਤਾ ਦੇ ਇਕਲੌਤੇ 18 ਸਾਲਾ ਪੁੱਤਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ।
Trending Photos
Batala Murder News: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਪਿੰਡ ਲੌਂਗੋਵਾਲ ਖੁਰਦ ਦੇ ਇੱਕ ਨੌਜਵਾਨ ਦੀ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਪੁਰਾਣੀ ਰੰਜਿਸ਼ ਦੇ ਚੱਲਦਿਆਂ ਦਿਨ ਦਿਹਾੜੇ ਕੁਝ ਨੌਜਵਾਨਾਂ ਨੇ ਮਾਤਾ-ਪਿਤਾ ਦੇ ਇਕਲੌਤੇ 18 ਸਾਲਾ ਪੁੱਤਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਲੋਕ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਸ਼ਨੀਵਾਰ ਰਾਤ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ 18 ਸਾਲਾ ਆਰੀਅਨ ਵਜੋਂ ਹੋਈ ਹੈ।
ਦਰਅਸਲ ਬਟਾਲਾ ਦੇ ਨਜ਼ਦੀਕ ਪਿੰਡ ਲੌਂਗਵਾਲ ਦੇ ਰਹਿਣ ਵਾਲੇ 18 ਸਾਲ ਦੇ ਨੌਜਵਾਨ ਆਰੀਅਨ ਨੂੰ ਉਸਦੇ ਪਿੰਡ ਦੇ ਲੋਕਾਂ ਨੇ ਬੇਹੱਦ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਬਟਾਲਾ ਵਿੱਚ ਲਿਆਂਦਾ ਸੀ ਜਦਕਿ ਨੌਜਵਾਨ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਬਟਾਲਾ ਹਸਪਤਾਲ ਪ੍ਰਸ਼ਾਸ਼ਨ ਵੱਲੋਂ ਉਸ ਨੂੰ ਅੰਮ੍ਰਿਤਸਰ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਉਥੇ ਹੀ ਪੁੱਤ ਦੀ ਇਹ ਹਾਲਤ ਦੇਖ ਹਸਪਤਾਲ ਵਿੱਚ ਮਾਂ ਦਾ ਰੋ -ਰੋ ਬੁਰਾ ਹਾਲ ਸੀ ਅਤੇ ਮਾਂ ਦਾ ਕਹਿਣਾ ਸੀ ਕਿ ਉਸਦੇ ਪੁੱਤ ਦਾ ਇਹ ਹਾਲ ਕੁਝ ਨੌਜਵਾਨਾਂ ਨੇ ਕੀਤਾ ਹੈ ਜੋ ਪਿੰਡ ਤੋਂ ਬਾਹਰ ਦੇ ਹਨ ਅਤੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਉਥੇ ਹੀ ਜ਼ਖ਼ਮੀ ਨੌਜਵਾਨ ਦੀ ਮਾਂ ਅਤੇ ਭੈਣ ਦਾ ਕਹਿਣਾ ਸੀ ਕਿ ਕੁਝ ਨੌਜਵਾਨ ਹਨ ਜੋ ਪਹਿਲਾਂ ਵੀ ਅਰੈਣਨੂੰ ਧਮਕੀਆਂ ਦੇਂਦੇ ਸਨ ਅਤੇ ਰੰਜਿਸ਼ ਇਹ ਰੱਖਦੇ ਸਨ ਕਿ ਉਹਨਾਂ ਦੇ ਬੇਟੇ ਦੀ ਪਿੰਡ ਦੀ ਇੱਕ ਲੜਕੀ ਨਾਲ ਪਹਿਲਾ ਦੋਸਤੀ ਸੀ ਜੋਕਿ ਹੁਣ ਉਹਨਾਂ ਦਾ ਪੁੱਤ ਪਿੱਛੇ ਹੱਟ ਗਿਆ ਸੀ ਲੇਕਿਨ ਉਸਦਾ ਪਰਿਵਾਰ ਅਤੇ ਉਹਨਾਂ ਦੇ ਸਾਥੀ ਕੁਝ ਲੋਕਾਂ ਨੇ ਰਾਤ ਵੀ ਝਗੜਾ ਕੀਤਾ ਅਤੇ ਅੱਜ ਜਦ ਉਹਨਾਂ ਦਾ ਬੇਟਾ ਘਰ ਤੋਂ ਬਾਹਰ ਗਿਆ ਤਾਂ ਉਸ ਉੱਤੇ ਹਮਲਾ ਕਰ ਉਸਦੀ ਅੱਜ ਇਹ ਹਾਲਤ ਕਰ ਦਿੱਤੀ ਕਿ ਉਹ ਗੰਭੀਰ ਜ਼ਖ਼ਮੀ ਹੈ ਅਤੇ ਉਹਨਾਂ ਦੱਸਿਆ ਕਿ ਹੁਣ ਵੀ ਉਹਨਾਂ ਨੂੰ ਫੋਨ ਉੱਤੇ ਧਮਕੀਆਂ ਆ ਰਹੀਆਂ ਹਨ।
ਉਧਰ ਪਿੰਡ ਦੀ ਸਰਪੰਚ ਕੰਵਲਜੀਤ ਕੌਰ ਦਾ ਕਹਿਣਾ ਸੀ ਕਿ ਉਹਨਾਂ ਦੇ ਪਿੰਡ ਵਿੱਚ ਬਾਹਰ ਤੋਂ ਆ ਕੇ ਇਸ ਨੌਜਵਾਨ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਅਕਸਰ ਨਸ਼ੇ ਦੇ ਆਦੀ ਨੌਜਵਾਨ ਉਹਨਾਂ ਦੇ ਪਿੰਡ ਵਿੱਚ ਘੁੰਮਦੇ ਹਨ ਅਤੇ ਉਹਨਾਂ ਕਿਹਾ ਕਿ ਪੁਲਿਸ ਹਮਲਾ ਕਰਨ ਵਾਲਿਆਂ ਖਿਲਾਫ਼ ਕੜੀ ਕਾਰਵਾਈ ਕਰੇ।
ਸਿਵਲ ਹਸਪਤਾਲ ਬਟਾਲਾ ਦੀ ਡਿਊਟੀ ਮੈਡੀਕਲ ਅਧਕਾਰੀ ਡਾਕਟਰ ਨੇ ਦੱਸਿਆ ਕਿ ਆਰੀਅਣ ਜਦ ਹਸਪਤਾਲ ਪਹੁੰਚਿਆ ਸੀ ਤਾਂ ਉਹ ਬੇਹੋਸ਼ ਸੀ ਅਤੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਵਾਰ ਸੀ ਜਦਕਿ ਹਾਲਤ ਨਾਜ਼ੁਕ ਅਤੇ ਗੰਭੀਰ ਹੋਣ ਦੇ ਚਲਦੇ ਉਸਨੂੰ ਅੰਮ੍ਰਿਤਸਰ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਉੱਥੇ ਹੀ ਅੰਮ੍ਰਿਤਸਰ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ।
(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)