Terrorist attack: ਜੰਮੂ-ਕਸ਼ਮੀਰ ਦੇ ਰਾਜੌਰੀ `ਚ ਵੱਡਾ ਅੱਤਵਾਦੀ ਹਮਲਾ, 3 ਦੀ ਮੌਤ, 7 ਜ਼ਖਮੀ
Jammu Kashmir Terror Attack news: ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਇੱਕ ਪਿੰਡ ਵਿੱਚ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ `ਚ 8 ਲੋਕ ਜ਼ਖਮੀ ਹੋਏ ਹਨ ਜਦਕਿ 3 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।
Jammu Kashmir Terror Attack news: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜੌਰੀ ਜ਼ਿਲ੍ਹੇ 'ਚ 50 ਮੀਟਰ ਦੇ ਦਾਇਰੇ 'ਚ 3 ਵੱਖ-ਵੱਖ ਘਰਾਂ 'ਚ ਗੋਲੀਬਾਰੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਸ ਹਮਲੇ 'ਚ ਇੱਥੇ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਪੁਲਿਸ ਮੁਤਾਬਕ ਇਹ ਗੋਲੀਬਾਰੀ 2 ਹਥਿਆਰਬੰਦ ਅੱਤਵਾਦੀਆਂ ਨੇ ਕੀਤੀ ਸੀ। ਫਿਲਹਾਲ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਗੋਲੀਬਾਰੀ ਕਰਨ ਵਾਲੇ ਅੱਤਵਾਦੀਆਂ (Jammu Kashmir Terror Attack) ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਹਮਲਾ ਅੱਪਰ ਡੰਗਰੀ ਪਿੰਡ 'ਚ (Jammu Kashmir Terror Attack) ਹੋਇਆ। ਇੱਥੇ ਅੱਤਵਾਦੀਆਂ ਨੇ ਕਰੀਬ 50 ਮੀਟਰ ਦੀ ਦੂਰੀ 'ਤੇ ਤਿੰਨ ਵੱਖ-ਵੱਖ ਘਰਾਂ ਨੂੰ ਨਿਸ਼ਾਨਾ ਬਣਾਇਆ ਹੈ। ਗੋਲੀਬਾਰੀ 'ਚ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਉੱਥੇ 8 ਲੋਕ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਕਰਮੀਆਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਗੋਲੀਬਾਰੀ ਇੱਕ SUV ਤੋਂ ਕੀਤੀ ਗਈ ਹੈ। ਪੁਲਸ ਅਤੇ ਫੌਜ ਮੌਕੇ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੁੜ ਪਵੇਗੀ ਸੰਘਣੀ ਧੁੰਦ, ਰਾਤ ਨੂੰ ਵਧੇਗੀ ਠੰਡ, ਆਰੇਂਜ ਅਲਰਟ ਜਾਰੀ
ਜ਼ਖ਼ਮੀਆਂ ਦਾ ਜੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕ ਗੰਭੀਰ ਜ਼ਖਮੀ ਹਨ ਅਤੇ ਉਨ੍ਹਾਂ ਦੇ ਸਰੀਰ 'ਚ ਕਈ ਗੋਲੀਆਂ ਲੱਗੀਆਂ ਹਨ। ਇਸ ਹਾਦਸੇ ਤੋਂ ਬਾਅਦ ਜੰਮੂ-ਕਸ਼ਮੀਰ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਕਿਹਾ, “ਜਾਣਕਾਰੀ ਦੇ ਅਨੁਸਾਰ, 2 ਅੱਤਵਾਦੀ ਆਏ ਅਤੇ ਅੱਪਰ ਡੰਗਰੀ ਖੇਤਰ ਵਿੱਚ 3 ਘਰਾਂ ਨੂੰ (Jammu Kashmir Terror Attack)ਨਿਸ਼ਾਨਾ ਬਣਾਇਆ। 3 ਦੇ ਮਾਰੇ ਜਾਣ ਦੀ ਸੂਚਨਾ ਹੈ।
ਸਰਚ ਆਪਰੇਸ਼ਨ ਜਾਰੀ ਹੈ। ਪੁਲਿਸ, ਸੀਆਰਪੀਐਫ, ਸੈਨਾ ਦੇ ਜਵਾਨਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਤੋਂ ਜਲਦ 2 ਅੱਤਵਾਦੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ। ਜਾਣਕਾਰੀ ਮੁਤਾਬਕ ਇਹ ਗੋਲੀਬਾਰੀ ਰਾਜੌਰੀ ਤੋਂ ਕਰੀਬ 7 ਕਿਲੋਮੀਟਰ ਦੂਰ ਡੰਗਰੀ ਪਿੰਡ 'ਚ ਹੋਈ। ਇਸ ਮਾਮਲੇ 'ਚ ਰਾਜੌਰੀ ਦੇ ਮੈਡੀਕਲ ਸੁਪਰਡੈਂਟ ਡਾਕਟਰ ਮਹਿਮੂਦ ਨੇ ਦੱਸਿਆ ਕਿ ਜ਼ਖਮੀਆਂ ਦੇ ਸਰੀਰ 'ਤੇ ਗੋਲੀਆਂ ਦੇ ਕਈ ਨਿਸ਼ਾਨ ਹਨ।