Faridkot News(ਨਰੇਸ਼ ਸੇਠੀ): ਪੰਜਾਬ 'ਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਕਾਗਜ਼ ਭਰਨ ਦੀ ਆਖਰੀ ਤਰੀਖ 4 ਅਕਤੂਬਰ ਹੈ ਅਤੇ 27 ਸਿੰਤਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਪ੍ਰੰਤੂ ਅੱਜ ਵੀ ਉਮੀਦਵਾਰਾਂ ਨੂੰ ਵੋਟਰ ਲਿਸਟਾਂ ਲੈਣ ਲਈ BDPO ਦਫਤਰ 'ਚ ਖੱਜਲ ਹੋਣਾ ਪੈ ਰਿਹਾ ਹੈ ਅਤੇ ਵੱਡੀ ਭੀੜ ਦਫਤਰ ਦੇ ਬਾਹਰ ਦੇਖਣ ਨੂੰ ਮਿਲ ਰਹੀ ਹੈ।


COMMERCIAL BREAK
SCROLL TO CONTINUE READING

ਇਸ ਮੌਕੇ ਕਾਂਗਰਸ ਪਾਰਟੀ ਨਾਲ ਸਬੰਧਤ ਉਮੀਦਵਾਰ ਨੇ ਦੋਸ਼ ਲਗਾਏ ਕਿ ਉਨ੍ਹਾਂ ਨੂੰ ਜੋ ਵੋਟਰ ਲਿਸਟ ਜਾਰੀ ਕੀਤੀ ਗਈ ਸੀ ਉਸਦੇ ਕੁੱਝ ਪੰਨੇ ਗਾਇਬ ਹਨ ਅਤੇ ਉਨ੍ਹਾਂ ਵੱਲੋਂ ਸ਼ਿਕਾਇਤ ਕਰਨ 'ਤੇ ਮੁੜ ਉਹ ਪੰਨੇ ਕੱਢ ਕੇ ਦਿੱਤੇ ਗਏ। ਜਿਸ 'ਚ ਦੇਖਣ ਨੂੰ ਮਿਲਿਆ ਕਿ ਪਿੰਡ ਦੇ ਇੱਕੋ ਘਰ ਦੇ ਵੋਟਰਾਂ ਨੂੰ ਦੋ-ਦੋ ਵਾਰਡਾਂ 'ਚ ਵੰਡ ਦਿੱਤਾ ਗਿਆ ਹੈ। ਜਿਸ 'ਚ ਖੁੱਦ ਉਨ੍ਹਾਂ ਦੇ ਘਰ ਦੇ ਇੱਕ ਮੈਂਬਰ ਦੀ ਵੋਟ ਤਿੰਨ ਨੰਬਰ ਵਾਰਡ 'ਚ ਹੈ ਜਦਕਿ ਦੂਜੀ ਵੋਟ ਚਾਰ ਨੰਬਰ ਵਾਰਡ 'ਚ ਹੈ ਜਦਕਿ ਉਨ੍ਹਾਂ ਦਾ ਘਰ ਚਾਰ ਨੰਬਰ ਵਾਰਡ ਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਮਾਲਕੀ ਜਗ੍ਹਾਂ 'ਤੇ ਰਹਿਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਵੋਟ ਜਾਣਬੁੱਝ ਕੇ ਲਾਲ ਲਕੀਰ ਅੰਦਰ ਕਰ ਦਿੱਤੀ ਗਈ। 


ਉਨ੍ਹਾਂ ਕਿਹਾ ਕਿ ਵੋਟਰ ਲਿਸਟਾਂ 'ਚ ਤਰੁੱਟੀਆਂ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨੂੰ ਅਤੇ ਡਾਇਰੈਕਟਰ ਪੰਚਾਇਤ ਨੂੰ ਕੀਤੀ ਗਈ ਸੀ। ਜਿਸ ਤੋਂ ਬਾਅਦ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਇਹ ਤਰੁੱਟੀਆਂ ਦੂਰ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਜਿਨ੍ਹਾਂ ਨੂੰ ਸੁਧਾਰ ਤਾਂ ਦਿੱਤਾ ਗਿਆ ਪਰ ਹੁਣ ਮੁੜ ਤੋਂ ਓਹੀ ਪੁਰਾਣੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੌਜੂਦਾ ਪਾਰਟੀ ਦੇ ਉਮੀਦਵਾਰਾਂ ਨੂੰ ਲਾਭ ਪਹੁੰਚਾਉਣ ਲਈ ਇਹ ਧਾਂਧਲੀ ਕੀਤੀ ਜਾ ਰਹੀ ਹੈ। ਜਿਸ ਖਿਲਾਫ ਉਹ ਅਦਾਲਤ 'ਚ ਪਟੀਸ਼ਨ ਦਾਖਲ ਕਰਨ ਜਾ ਰਹੇ ਹਨ>


ਇੱਕ ਹੋਰ ਉਮੀਦਵਾਰ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਪੰਚਾਇਤ ਸੈਕਟਰੀ ਵੱਲੋਂ ਚੁੱਲ੍ਹਾ ਟੈਕਸ ਦੀ ਰਸੀਦ 'ਆਪ' ਉਮੀਦਵਾਰਾਂ ਦੇ ਘਰਾਂ 'ਚ ਪੋਹਚਾਈ ਜਾ ਰਹੀ ਹੈ ਪਰ ਅਸੀਂ ਸਵੇਰ ਤੋਂ ਉਸਦੀ ਉਡੀਕ ਕਰ ਰਹੇ ਹਾਂ ਪਰ ਸਾਨੂੰ ਹਾਲੇ ਤੱਕ ਲਾਰੇ ਲਗਾਏ ਜਾ ਰਹੇ ਹਨ ਅਤੇ ਉਡੀਕ ਕਰਵਾਈ ਜਾ ਰਹੀ ਹੈ।


BDPO ਸਰਬਜੀਤ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਲਿਸਟਾਂ ਵੀ ਵੰਡੀਆ ਜਾ ਰਹੀਆਂ ਹਨ ਅਤੇ ਜੋ ਕਾਗਜ਼ੀ ਕਾਰਵਾਈ ਪੂਰੀ ਕਰ ਕੇ ਆ ਰਿਹਾ ਉਸ ਨੂੰ NOC ਵੀ ਜਾਰੀ ਕੀਤੀ ਜਾ ਰਹੀ ਹੈ।