Trending Photos
Gurdaspur News: 1947 ਦੀ ਵੰਡ ਵੇਲੇ ਵੱਡੀ ਗਿਣਤੀ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਘਰਾਂ ਜੇ ਉਜਾੜੇ ਹੋਏ। ਇਸ ਦਰਦ ਨੂੰ ਲੈ ਜੀਣ ਵਾਲੇ ਲੋਕ ਦੱਸਦੇ ਹਨ ਕਿਹੜੇ ਹਾਲਾਤ ਵਿੱਚ ਉਨ੍ਹਾਂ ਨੂੰ ਆਪਣੇ ਪਿੰਡ ਤੇ ਜਨਮ ਸਥਾਨ ਛੱਡ ਕੇ ਭਾਰਤ ਤੋਂ ਪਾਕਿਸਤਾਨ ਜਾਂ ਪਾਕਿਸਤਾਨ ਤੋਂ ਭਾਰਤ ਆਉਣਾ ਪਿਆ।
ਕਈ ਬਜ਼ੁਰਗ ਅੱਜ ਵੀ ਆਪਣੇ ਜੱਦੀ ਪਿੰਡਾਂ ਜਾਂ ਜਨਮ ਸਥਾਨਾਂ ਦੀਆਂ ਬਰੂਹਾਂ ਨੂੰ ਦੇਖਣ ਤਰਸ ਰਹੇ ਹਨ। ਪਾਕਿਸਤਾਨ ਤੋਂ ਇੱਕ ਬਜ਼ੁਰਗ 77 ਸਾਲ ਬਾਅਦ ਆਪਣੇ ਜਨਮ ਸਥਾਨ ਗੁਰਦਾਸਪੁਰ ਦੇ ਪਿੰਡ ਮਚਰਾਏ ਪੁੱਜੇ ਜਿੱਥੇ ਨੂੰ ਅੱਜ ਵੀ ਇਥੇ ਅਪਣਤ ਮਹਿਸੂਸ ਹੋਈ।
ਮਚਰਾਏ ਪਿੰਡ ਵਿੱਚ ਅੱਜ ਜਸ਼ਨ ਵਰਗਾ ਮਾਹੌਲ ਬਣਿਆ ਹੋਇਆ ਸੀ। ਇਸ ਦੀ ਵਜ੍ਹਾ ਇਹ ਸੀ ਪਿੰਡ ਵਿੱਚ ਪਾਕਿਸਤਾਨ ਤੋਂ ਇੱਕ ਬਜ਼ੁਰਗ ਖੁਰਸ਼ੀਦ ਅਹਿਮਦ ਆਏ ਹੋਏ ਸਨ। ਖਾਸ ਗੱਲ ਹੈ ਕਿ ਖੁਰਸ਼ੀਦ ਦੀ ਉਮਰ 90 ਸਾਲ ਤੋਂ ਬਾਅਦ ਅਤੇ ਜਦ ਦੇਸ਼ ਆਜ਼ਾਦ ਹੋਇਆ ਤਾਂ ਉਹ ਛੋਟੇ ਸਨ। ਉਹ ਮਚਰਾਏ ਪਿੰਡ ਵਿੱਚ ਜੀਵਨ ਬਤੀਤ ਕਰ ਰਹੇ ਸਨ। ਭਾਰਤ-ਪਾਕਿਸਤਾਨ ਦੇ ਬਟਵਾਰੇ ਦੌਰਾਨ ਇਸ ਪਿੰਡ ਵਿੱਚ ਵੱਸਦੇ ਮੁਸਲਿਮ ਭਾਈਚਾਰੇ ਦੇ ਸਾਰੇ ਲੋਕ ਪਾਕਿਸਤਾਨ ਵਿੱਚ ਜਾ ਵੱਸੇ ਸਨ।
ਖੁਰਸ਼ੀਦ ਦੱਸਦੇ ਹਨ ਕਿ ਚਾਹੇ ਉਹ ਉਥੇ ਪਾਕਿਸਤਾਨ ਵਿੱਚ ਰਹਿੰਦੇ ਸਨ ਪਰ ਮਨ ਵਿੱਚ ਇਹੀ ਚਾਹਤ ਸੀ ਕਿ ਕਦੇ ਤਾਂ ਉਹ ਆਪਣੇ ਪਿੰਡ ਜਾਣਗੇ ਜਿਥੇ ਉਨ੍ਹਾਂ ਦਾ ਜਨਮ ਹੋਇਆ ਤੇ ਬਚਪਨ ਬੀਤਿਆ ਸੀ। ਅੱਜ ਜਦ ਉਹ ਮਚਰਾਏ ਪਿੰਡ ਪੁੱਜੇ ਤਾਂ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦਾ ਹਜ ਹੋਇਆ ਹੈ ਅਤੇ ਪਿੰਡ ਵਾਸੀਆਂ ਤੋਂ ਬੇਹੱਦ ਪਿਆਰ ਮਿਲਿਆ।
ਉਨ੍ਹਾਂ ਨੇ ਕਿਹਾ ਕਿ ਪਿੰਡ ਵਿੱਚ ਘਰ ਚਾਹੇ ਬਣ ਗਏ ਪਰ ਲੋਕ ਪਹਿਲਾਂ ਵਰਗੇ ਹਨ। ਉਧਰ ਇਸ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਜੋ ਕੁਝ ਸਾਲਾਂ ਤੋਂ ਕੈਨੇਡਾ ਰਹਿ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਖੁਰਸ਼ੀਦ ਉਨ੍ਹਾਂ ਦੇ ਭਰਾ ਨੂੰ ਪਾਕਿਸਤਾਨ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਮਿਲੇ ਸਨ।
ਉਨ੍ਹਾਂ ਨੇ ਪਿੰਡ ਆਉਣ ਦੀ ਇੱਛਾ ਜਤਾਈ ਸੀ ਅਤੇ ਇਥੇ ਉਨ੍ਹਾਂ ਦੇ ਪਰਿਵਾਰ ਨੇ ਖੁਰਸ਼ੀਦ ਦੇ ਪਰਿਵਾਰ ਨਾਲ ਸੰਪਰਕ ਬਣਾਈ ਰੱਖਿਆ ਅਤੇ ਹੁਣ ਉਹ ਇਥੇ ਉਨ੍ਹਾਂ ਦੇ ਘਰ ਆਏ ਹਨ ਅਤੇ ਉਨ੍ਹਾਂ ਨੂੰ ਲੱਗ ਰਿਹਾ ਜਿਸ ਉਹ ਉਨ੍ਹਾਂ ਦਾ ਪਰਿਵਾਰ ਹੀ ਹੋਵੇ।