Kisan Protest: ਬਠਿੰਡਾ `ਚ ਚੋਣ ਪ੍ਰਚਾਰ ਲਈ ਪਹੁੰਚੇ ਸੁਖਬੀਰ ਸਿੰਘ ਬਾਦਲ ਖਿਲਾਫ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ
ਪੰਜਾਬ ਵਿੱਚ ਕਿਸਾਨ ਲਗਾਤਾਰ ਬੀਜੇਪੀ ਆਗੂ ਦਾ ਵਿਰੋਧ ਕਰ ਰਹੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਪਹਿਲਾਂ ਵਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਬਠਿੰਡਾ ਦੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ।
Kisan Protest: ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿਖੇ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਮੌਕੇ ਪੁਲਿਸ ਮੁਲਜ਼ਮਾਂ ਅਤੇ ਕਿਸਾਨਾਂ ਵਿਚਾਲੇ ਧੱਕਾ ਮੁੱਕੀ ਵੀ ਹੋਈ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਦੋਂ ਅਕਾਲੀ ਦਲ ਸੱਤਾ ਵਿੱਚੋਂ ਬਾਹਰ ਹੁੰਦਾ ਹੈ ਤਾਂਹੀਂ ਪੰਜਾਬ ਦੇ ਮੁੱਦੇ ਇਨ੍ਹਾਂ ਨੂੰ ਕਿਉਂ ਯਾਦ ਆਉਂਦੇ ਹਨ। ਭਾਜਪਾ ਨਾਲ ਯਾਰੀ ਨਿਭਾਉਣ ਸਮੇਂ ਅਕਾਲੀ ਦਲ ਨੂੰ ਪੰਜਾਬ ਕਿਉਂ ਨਹੀਂ ਯਾਦ ਆਉਂਦਾ, ਪੰਜਾਬ ਦੇ ਮੁੱਦੇ ਕਿਉਂ ਨਹੀਂ ਯਾਦ ਆਉਦੇ, ਬੰਦੀ ਸਿੰਘਾ ਦੇ ਮੁੱਦੇ ਕਿਉਂ ਨਹੀਂ ਯਾਦ ਆਉਦੇ। ਲੰਬੇ ਸਮੇਂ ਇਨ੍ਹਾਂ ਨੇ ਸੱਤਾ ਦਾ ਸੁੱਖ ਲਿਆ ਹੈ, ਹੁਣ ਇਨ੍ਹਾਂ ਲੋਕਾਂ ਨੂੰ ਪੰਜਾਬ ਯਾਦ ਆ ਗਿਆ।
ਇਹ ਵੀ ਪੜ੍ਹੋ: Muktsar Sahib: ਬਰਨਾਲਾ ਘਟਨਾ ਦੇ ਵਿਰੋਧ 'ਚ ਇਮੀਗ੍ਰੇਸ਼ਨ ਸੈਂਟਰ ਕੀਤੇ ਬੰਦ, ਕਿਸਾਨਾਂ ਖਿਲਾਫ ਕੱਢਿਆ ਰੋਸ ਮਾਰਚ
ਪੰਜਾਬ ਵਿੱਚ ਕਿਸਾਨ ਲਗਾਤਾਰ ਬੀਜੇਪੀ ਆਗੂ ਦਾ ਵਿਰੋਧ ਕਰ ਰਹੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਪਹਿਲਾਂ ਵਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਬਠਿੰਡਾ ਦੇ ਵਿਧਾਨ ਸਭਾ ਹਲਕਾ ਮੌੜ ਮੰਡੀ ਦੇ ਅੰਦਰ ਦੇ ਪਿੰਡ ਦਿੱਖ ਵਿਖੇ ਚੋਣ ਪ੍ਰਚਾਰ ਲਈ ਪਹੁੰਚੀ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਮੌਕ ਕਿਸਾਨਾਂ ਅਤੇ ਪੁਲਿਸ ਧੱਕਾ ਮੁੱਕੀ ਵੀ ਹੋਈ। ਪੁਲਿਸ ਪ੍ਰਸ਼ਾਸਨ ਵੱਲੋਂ ਜ਼ਬਰਦਸਤੀ ਅੱਗੇ ਵੱਧ ਰਹੇ ਕਿਸਾਨਾਂ ਨੂੰ ਪੁਲਿਸ ਨੇ ਭਾਰੀ ਫੋਰਸ ਦੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਕਰਕੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਧੱਕਾ ਮੁੱਕੀ ਹੋਈ।
ਇਹ ਵੀ ਪੜ੍ਹੋ: Amritsar News: ਸੁਨੀਲ ਜਾਖੜ ਦੇ ਇਲਜ਼ਾਮਾਂ 'ਤੇ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਦਾ ਪਲਟਵਾਰ