Amritsar News: ਸੁਨੀਲ ਜਾਖੜ ਦੇ ਇਲਜ਼ਾਮਾਂ 'ਤੇ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਦਾ ਪਲਟਵਾਰ
Advertisement
Article Detail0/zeephh/zeephh2250490

Amritsar News: ਸੁਨੀਲ ਜਾਖੜ ਦੇ ਇਲਜ਼ਾਮਾਂ 'ਤੇ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਦਾ ਪਲਟਵਾਰ

Amritsar News: ਕਿਸਾਨ ਆਗੂਆਂ 'ਤੇ ਕਰੋੜਾਂ ਰੁਪਏ ਲੈ ਕੇ ਧਰਨੇ ਦੇਣਦੇ ਇਲਜ਼ਾਮ ਲਾਏ ਜਾ ਰਹੇ ਹਨ, ਉਹ ਸਾਨੂੰ ਦੱਸਣ ਕੌਣ-ਕੌਣ ਅਜਿਹਾ ਕਰ ਰਹੇ ਹਨ। ਸਾਡੇ ਨਾਲ ਖੁੱਲ੍ਹੀ ਬਹਿਸ ਕਰੋ, ਪੂਰੇ ਦੇਸ਼ ਨੂੰ ਪਤਾ ਲੱਗ ਜਾਵੇ ਕਿ ਉਹ ਆਗੂ ਕੌਣ ਹੈ ਜੋ ਪੈਸੇ ਲੈ ਰਿਹਾ ਹੈ, ਭਾਜਪਾ ਕਿਸਾਨਾਂ 'ਤੇ ਝੂਠੇ ਦੋਸ਼ ਲਗਾ ਰਹੀ ਹੈ।

Amritsar News: ਸੁਨੀਲ ਜਾਖੜ ਦੇ ਇਲਜ਼ਾਮਾਂ 'ਤੇ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਦਾ ਪਲਟਵਾਰ

Amritsar News: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਮੋਦੀ ਜੀ ਦਾ ਏਜੰਡਾ ਅੱਜ ਫੇਲ ਹੋ ਰਿਹਾ ਹੈ। ਜਿਸ ਵਿੱਚ ਕਿਸਾਨਾਂ ਦੀ ਵੱਡੀ ਭੂਮਿਕਾ ਹੈ, ਲੋਕ ਅਤੇ ਕਿਸਾਨ ਮਜ਼ਦੂਰ ਮੋਦੀ ਸਾਬ੍ਹ ਤੋਂ ਖੁਸ਼ ਨਹੀਂ ਹਨ, ਅਸੀਂ ਖੁੱਲ੍ਹੀ ਬਹਿਸ ਲਈ ਤਿਆਰ ਹਾਂ। ਪੂਰੇ ਦੇਸ਼ ਦੇਖੇ ਕਿ ਕਿਸਾਨਾਂ ਨੂੰ ਫਸਲ ਵੇਚ ਕੇ ਕਿੰਨਾ ਪੈਸਾ ਬਚਦਾ ਹੈ।

ਪੰਧੇਰ ਨੇ ਕਿਹਾ ਕਿ ਮਜੀਠਾ ਦੇ ਕੱਥੂ ਨੰਗਲ ਵਿੱਚ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਅੱਜ ਪ੍ਰੋਗਰਾਮ ਕਰ ਰਹੇ ਹਾਂ, ਅਸੀਂ ਉੱਥੇ ਜਾ ਕੇ ਉਨ੍ਹਾਂ ਨੂੰ ਸਵਾਲ ਪੁੱਛਾਂਗੇ, ਅਸੀਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ, ਅਸੀਂ ਸ਼ਾਂਤ ਢੰਗ ਨਾਲ ਆਪਣੇ ਸਵਾਲਾਂ ਦੇ ਜਵਾਬ ਮੰਗਾਂਗੇ।

ਕਿਸਾਨ ਆਗੂਆਂ 'ਤੇ ਕਰੋੜਾਂ ਰੁਪਏ ਲੈ ਕੇ ਧਰਨੇ ਦੇਣਦੇ ਇਲਜ਼ਾਮ ਲਾਏ ਜਾ ਰਹੇ ਹਨ, ਉਹ ਸਾਨੂੰ ਦੱਸਣ ਕੌਣ-ਕੌਣ ਅਜਿਹਾ ਕਰ ਰਹੇ ਹਨ। ਸਾਡੇ ਨਾਲ ਖੁੱਲ੍ਹੀ ਬਹਿਸ ਕਰੋ, ਪੂਰੇ ਦੇਸ਼ ਨੂੰ ਪਤਾ ਲੱਗ ਜਾਵੇ ਕਿ ਉਹ ਆਗੂ ਕੌਣ ਹੈ ਜੋ ਪੈਸੇ ਲੈ ਰਿਹਾ ਹੈ, ਭਾਜਪਾ ਕਿਸਾਨਾਂ 'ਤੇ ਝੂਠੇ ਦੋਸ਼ ਲਗਾ ਰਹੀ ਹੈ।

ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਬੀਜੇਪੀ ਆਗੂ ਸੁਨੀਲ ਜਾਖੜ ਕਹਿ ਰਹੇ ਹਨ ਕਿ ਕਿਸਾਨ ਪੈਸੇ ਦੀ ਖਾਤਰ ਬਾਰਡਰ 'ਤੇ ਬੈਠੇ ਹਨ, ਜਾਖੜ ਸਾਡੇ ਨਾਲ ਖੁੱਲ੍ਹੀ ਬਹਿਸ ਕਰੋ, ਪੂਰਾ ਦੇਸ਼ ਦੇਖੇਗਾ ਕਿ ਕੌਣ ਪੈਸੇ ਮੰਗ ਰਿਹਾ ਹੈ ਅਤੇ ਉਹ ਸਾਡੇ ਸਾਹਮਣੇ ਸਬੂਤ ਰੱਖਣ। ਸਿਰਫ ਕਿਸਾਨ ਆਗੂਆਂ ਨੂੰ ਹੀ ਬਦਨਾਮ ਕੀਤਾ ਜਾ ਰਿਹਾ ਹੈ, ਭਾਜਪਾ ਸਾਲਾਂ ਤੋਂ ਅਜਿਹਾ ਕਰਨ ਦੀ ਯੋਜਨਾ ਬਣਾ ਰਹੀ ਹੈ, ਅਸੀਂ ਕਦੇ ਵੀ ਭਾਜਪਾ ਨਾਲ ਕੋਈ ਵਿੱਤੀ ਸਮਝੌਤਾ ਨਹੀਂ ਕਰਾਂਗੇ, ਅਸੀਂ ਸਿਰਫ ਕਿਸਾਨਾਂ ਅਤੇ ਮਜ਼ਦੂਰਾਂ ਦੀ ਗੱਲ ਕਰਾਂਗੇ, ਸਾਨੂੰ ਅਜਿਹੀ ਗਰਮੀ ਵਿੱਚ ਸਰਹੱਦ 'ਤੇ ਬੈਠਣ ਵਿੱਚ ਕੋਈ ਦਿਲਚਸਪੀ ਨਹੀਂ ਹੈ।

ਭਾਜਪਾ ਆਗੂਆਂ ਨੇ ਕਿਹਾ ਸੀ ਕਿ ਉਹ ਸਾਡੇ ਨਾਲ ਚੰਡੀਗੜ੍ਹ ਵਿੱਚ ਆ ਕੇ ਬਹਿਸ ਕਰਨ, ਬੈਠ ਕੇ ਗੱਲਬਾਤ ਕਰਨ ਪਰ ਜਦੋਂ ਅਸੀਂ ਚੰਡੀਗੜ੍ਹ ਡਿਬੇਟ ਲਈ ਪਹੁੰਚੇ ਤਾਂ ਕੋਈ ਵੀ ਆਗੂ ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਪਹੁੰਚਿਆ ਨਹੀਂ। ਸਾਡੀ ਇੱਕੋਂ ਵੀ ਮੰਗ ਹੈ ਕਿ ਭਾਜਪਾ ਦੇ ਆਗੂ ਸਾਡੇ ਸਵਾਲਾਂ ਦੇ ਜਵਾਬ ਦੇਣ ਅਸੀਂ ਉਨ੍ਹਾਂ ਦਾ ਵਿਰੋਧ ਨਹੀਂ ਕਰਾਂਗੇ।

ਮੋਦੀ ਜੀ ਅਤੇ ਭਾਜਪਾ ਕਹਿੰਦੀ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਗਈ ਹੈ। ਅਸੀਂ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਓਪਨ ਡਿਬੇਟ ਵਿੱਚ ਆਉਣ ਅਤੇ ਤੱਥ ਰੱਖਾਂਗੇ ਕਿ ਮੋਦੀ ਰਾਜ ਵਿੱਚ ਕਿਸਾਨ ਕਿੰਨੇ ਪੈਸੇ ਕਮਾ ਰਹੇ ਹਨ, ਪੂਰਾ ਦੇਸ਼ ਦੇਖੇਗਾ ਕਿ ਆਮਦਨ ਦੁੱਗਣੀ ਹੋਈ ਹੈ ਜਾ ਫਿਰ ਆਮਦਨ ਵਿੱਚ ਕਮੀ ਹੋਈ ਹੈ।

Trending news