Moga News: ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਮੌਸਮ ਦੀ ਖ਼ਰਾਬੀ ਦਰਮਿਆਨ ਕਿਸਾਨਾਂ ਨੇ ਕਣਕ ਤਾਂ ਵੱਢਣੀ ਸ਼ੁਰੂ ਕਰ ਦਿੱਤੀ ਹੈ ਪਰ ਕਿਸਾਨਾਂ ਲਈ ਮਜ਼ਦੂਰੀ ਦੀ ਘਾਟ ਵੱਡੀ ਸਮੱਸਿਆ ਬਣ ਰਹੀ ਹੈ।  ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦੇ ਕਾਰਨ ਯੂਪੀ ਅਤੇ ਬਿਹਾਰ ਦੇ ਮਜ਼ਦੂਰ ਕਣਕ ਦੀ ਵਾਢੀ ਲਈ ਪੰਜਾਬ ਨਹੀਂ ਪਹੁੰਚ ਰਹੇ।


COMMERCIAL BREAK
SCROLL TO CONTINUE READING

ਜ਼ੀ ਮੀਡੀਆ ਨੇ ਗਰਾਊਂਡ ਜ਼ੀਰੋ ਤੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਦੂਜੇ ਰਾਜਾਂ ਤੋਂ ਘੱਟ ਗਿਣਤੀ ਵਿੱਚ ਮਜ਼ਦੂਰ ਪੰਜਾਬ ਪਹੁੰਚੇ ਹਨ। ਜਿਸ ਕਾਰਨ ਕਣਕ ਦੀ ਵਾਢੀ ਦਾ ਖਰਚਾ 4000 ਤੋਂ 4500 ਰੁਪਏ ਪ੍ਰਤੀ ਏਕੜ ਦੇ ਕਰੀਬ ਆਉਣ ਦੀ ਸੰਭਾਵਾਨਾ ਸੀ। ਪਰ ਮਜ਼ਦੂਰ ਘੱਟ ਹੋਣ ਕਾਰਨ, ਹੁਣ ਇਹ ਖਰਚਾ 5000 ਰੁਪਏ ਤੋਂ ਵੱਧ ਕੇ 5500 ਰੁਪਏ ਹੋ ਗਿਆ ਹੈ।


ਕਿਸਾਨਾਂ ਨੇ ਦੱਸਿਆ ਕਿ ਕੰਬਾਈਨ ਨਾਲ ਕਣਕ ਵੱਢਣ ਵਾਲਿਆਂ ਨੇ ਕੀਮਤਾਂ ਵਧਾ ਦਿੱਤੀਆਂ ਨੇ ਕਿਉਂਕਿ ਡੀਜ਼ਲ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਹੈ। ਇਸ ਲਈ ਉਹ ਹੱਥੀਂ ਕਣਕ ਵੱਢਣ ਬਾਰੇ ਸੋਚ ਰਹੇ ਹਨ, ਪਰ ਹੁਣ ਉਨ੍ਹਾਂ ਨੂੰ ਲੇਬਰ ਦੀ ਘਾਟ ਸਤਾ ਰਹੀ ਹੈ।


ਇਹ ਵੀ ਪੜ੍ਹੋ: Khanna News: ​ਦੇਸ਼ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਲਿਆਓ ਸਾਰੇ ਟੈਕਸ ਖ਼ਤਮ ਕਰਾਂਗੇ- ਡਾ. ਅਮਰ ਸਿੰਘ


ਉਨ੍ਹਾਂ ਕਿਹਾ ਕਿ ਜਿੱਥੇ ਮਜ਼ਦੂਰਾਂ ਦੀ ਘਾਟ ਕਾਰਨ ਕਣਕ ਦੀ ਵਾਢੀ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਉਥੇ ਹੀ ਜਦੋਂ ਅਸੀਂ ਆਪਣੀ ਫਸਲ ਮੰਡੀਆਂ ਵਿੱਚ ਲੈ ਕੇ ਜਾਂਦੇ ਹਾਂ ਤਾਂ ਮਜ਼ਦੂਰਾਂ ਦੀ ਘਾਟ ਕਾਰਨ ਲਿਫਟਿੰਗ ਸੰਭਵ ਨਹੀਂ ਹੁੰਦੀ। ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਮਜ਼ਦੂਰ ਯੂਪੀ ਅਤੇ ਬਿਹਾਰ ਦੇ ਮਜ਼ਦੂਰਾਂ ਜਿੰਨਾ ਕੰਮ ਕਰਨ ਦੇ ਯੋਗ ਨਹੀਂ ਹੈ। ਉਨ੍ਹਾਂ ਦੀ ਦਿਹਾੜੀ ਵੀ ਯੂਪੀ-ਬਿਹਾਰ ਦੇ ਮਜ਼ਦੂਰਾਂ ਨਾਲੋਂ ਵੱਧ ਹੈ ਅਤੇ ਇਸ ਦੇ ਨਾਲ ਹੀ ਸਾਨੂੰ ਪੰਜਾਬ ਤੋਂ ਘੱਟ ਮਜ਼ਦੂਰ ਮਿਲਦੇ ਹਨ। ਕਿਸਾਨਾਂ ਦਾ ਕਹਿਣਾ ਹੈ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਹੋਣ ਕਾਰਨ ਇਸ ਵਾਰ ਯੂਪੀ ਅਤੇ ਬਿਹਾਰ ਤੋਂ ਘੱਟ ਲੇਬਰ ਆਈ ਹੈ।


ਇਹ ਵੀ ਪੜ੍ਹੋ: Tarn Taran News: ਪੁਲਿਸ ਨੇ ਪਾਕਿ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਉਣ ਵਾਲੇ ਇੱਕ ਸਮੱਗਲਰ ਨੂੰ ਕੀਤਾ ਗ੍ਰਿਫ਼ਤਾਰ