Fazilka Dog Bite case /ਸੁਨੀਲ ਨਾਗਪਾਲ :  ਫਾਜ਼ਿਲਕਾ 'ਚ ਇਕ ਬੱਚੇ ਨੂੰ ਕੁੱਤੇ ਦੇ ਕੱਟਣ ਨੂੰ ਲੈ ਕੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਦੋ ਧਿਰਾਂ ਆਪਸ 'ਚ ਭਿੜ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਦੋਵੇਂ ਪਾਸੇ ਦੇ ਲੋਕ ਇੱਕ-ਦੂਜੇ 'ਤੇ ਦੋਸ਼ ਲਗਾ ਰਹੇ ਹਨ, ਜਦਕਿ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਹਸਪਤਾਲ 'ਚ ਦਾਖਲ ਅਮਨ ਨੇ ਦੱਸਿਆ ਕਿ ਉਹ ਰਾਧਾ ਸੁਆਮੀ ਕਾਲੋਨੀ ਦਾ ਰਹਿਣ ਵਾਲਾ ਹੈ ਅਤੇ ਉਹ ਕੁੱਟਮਾਰ ਕਰਕੇ ਜ਼ਖਮੀ ਹੋ ਗਿਆ। ਉਸ ਦਾ ਕਹਿਣਾ ਹੈ ਕਿ ਉਸ ਦਾ ਕੁੱਤਾ ਭੌਂਕ (Fazilka Dog Bite case)  ਰਿਹਾ ਸੀ, ਜਿਸ ਕਾਰਨ ਸਥਾਨਕ ਲੋਕਾਂ ਨੇ ਉਸ ਨੂੰ ਅਤੇ ਉਸ ਦੀ ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਸੇਵਾਮੁਕਤ DSP ਨੇ ਮਾਰੀ ਗੋਲੀ, ਮਾਨਸਿਕ ਤੌਰ 'ਤੇ ਸੀ ਬੀਮਾਰ 
 


ਦੂਸਰੀ ਧਿਰ ਦੇ ਭਜਨ ਲਾਲ ਨੇ ਦੱਸਿਆ ਕਿ ਉਸ ਦਾ ਲੜਕਾ ਕਲੋਨੀ ਵਿੱਚ ਇੱਕ ਮੈਡੀਕਲ ਦਫ਼ਤਰ ਵਿੱਚ ਕੰਮ ਕਰਦਾ ਹੈ, ਜਿੱਥੇ ਉਸ ਦੀ ਲੜਕੀ ਆਪਣੇ ਬੱਚਿਆਂ ਨਾਲ ਜਾ ਰਹੀ ਸੀ ਤਾਂ ਉਕਤ ਨੌਜਵਾਨ ਦੇ ਕੁੱਤੇ ਨੇ ਉਸ ’ਤੇ  (Fazilka Dog Bite case) ਹਮਲਾ ਕਰ ਦਿੱਤਾ ਇਸ ਸਬੰਧੀ ਜਦੋਂ ਉਸ ਨੇ ਕੁੱਤੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਦੇ ਲੋਕਾਂ ਨੂੰ ਘਰ ਭੇਜ ਦਿੱਤਾ ਘਰ ਆ ਕੇ ਉਸ ਨਾਲ ਲੜਾਈ-ਝਗੜਾ ਕਰਨ ਲੱਗਾ, ਜਿਸ ਕਾਰਨ ਉਹ ਅਤੇ ਉਸ ਦੀ ਪਤਨੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।


ਇਹ ਵੀ ਪੜ੍ਹੋ: Lawrence Viral Video: ਲਾਰੇਂਸ ਬਿਸ਼ਨੋਈ ਦੀ ਵੀਡੀਓ ਕਾਲ 'ਤੇ ਮੂਸੇਵਾਲੇ ਦੇ ਪਿਤਾ ਦਾ ਵੱਡਾ ਬਿਆਨ 

ਦੂਜੇ ਪਾਸੇ ਮੈਡੀਕਲ ਡਾਇਰੈਕਟਰ ਨੇ ਕਿਹਾ ਕਿ ਭਜਨ ਲਾਲ ਨੂੰ ਸੰਘਰਸ਼ ਕਰ ਰਹੇ ਲੋਕਾਂ ਨੂੰ ਸ਼ਾਂਤ ਕਰਨਾ ਮਹਿੰਗਾ ਪੈ ਗਿਆ ਹੈ, ਜਿਸ 'ਤੇ ਉਹ ਇਨਸਾਫ ਦੀ ਮੰਗ ਕਰ ਰਹੇ ਹਨ।


ਕੁੱਤੇ ਦੇ ਕੱਟਣ ਤੋਂ ਬਾਅਦ ਫੌਰਨ ਇਹ ਕਦਮ ਚੁੱਕਣੇ ਚਾਹੀਦੇ ਹਨ:
-ਜੇਕਰ ਕਿਸੇ ਨੂੰ ਕੁੱਤੇ ਨੇ ਕੱਟ ਲਿਆ ਹੈ, ਤਾਂ ਪਹਿਲਾ ਕਦਮ ਹੈ ਜ਼ਖ਼ਮ ਨੂੰ ਕੋਸੇ ਪਾਣੀ ਅਤੇ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ। ਕਿਸੇ ਵੀ ਘਰੇਲੂ ਉਪਚਾਰ ਜਾਂ ਲੋਸ਼ਨ ਦੀ ਵਰਤੋਂ ਕਰਨ ਤੋਂ ਬਚੋ।
-ਜ਼ਖ਼ਮ ‘ਤੇ ਕੋਈ ਵੀ ਪੱਟੀ ਨਾ ਬੰਨ੍ਹੋ, ਜਦੋਂ ਤੱਕ ਇਹ ਡੂੰਘਾ ਜ਼ਖ਼ਮ ਨਾ ਹੋਵੇ। ਜੇ ਜਰੂਰੀ ਹੋਵੇ, ਇੱਕ ਸਾਫ਼ ਪੱਟੀ ਦੀ ਵਰਤੋਂ ਕਰੋ, ਪਰ ਕੱਸ ਕੇ ਲਪੇਟਣ ਤੋਂ ਪਰਹੇਜ਼ ਕਰੋ।