Hoshiarpur News: ਹੁਸ਼ਿਆਰਪੁਰ 'ਚ ਇਕ ਦਰਦਨਾਕ ਸੜਕ ਹਾਦਸੇ 'ਚ ਟੈਂਪੂ ਟਰੈਵਲਰ ਸਵਾਰ 2 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਦਕਿ ਇਸ ਹਾਦਸੇ 'ਚ 3 ਵਿਅਕਤੀ ਹੋਰ ਗੰਭੀਰ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹੁਸਿ਼ਆਰਪੁਰ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।


COMMERCIAL BREAK
SCROLL TO CONTINUE READING

ਇਹ ਹਾਦਸਾ ਲੱਕੜਾਂ ਨਾਲ ਭਰੀ ਟ੍ਰੈਕਟਰ ਤੇ ਟਰਾਲੀ ਅਤੇ ਜੰਮੂ ਤਰਫੋਂ ਆ ਰਹੇ ਟੈਂਪੂ ਟ੍ਰੇਵਲਰ ਵਿਚਕਾਰ ਵਾਪਰਿਆ ਹੈ। ਜਾਣਕਾਰੀ ਮੁਤਾਬਿਕ ਭਜਨ ਗਾਇਕ ਭੁਪਿੰਦਰ ਬੱਬਲ ਦੀ ਟੀਮ ਮਾਂ ਵੈਸ਼ਨੋ ਦੇਵੀ ਵਿਖੇ ਜਾਗਰਣ ਕਰਕੇ ਵਾਪਿਸ ਆ ਰਹੀ ਸੀ ਅਤੇ ਇਸ ਦੌਰਾਨ ਜਦੋਂ ਹੁਸ਼ਿਆਰਪੁਰ ਦੇ ਬਾਗਪੁਰ ਨਜ਼ਦੀਕ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਲੱਕੜਾਂ ਨਾਲ ਭਰੀ ਟਰਾਲੀ ਨਾਲ ਟ੍ਰੇਵਲਰ ਜਾ ਟਕਰਾਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।


ਦੱਸਿਆ ਜਾ ਰਿਹਾ ਹੈ ਕਿ ਜਿਸ ਵਕਤ ਇਹ ਹਾਦਸਾ ਵਾਪਰਿਆ ਤਾਂ ਉਸ ਵਕਤ ਗੱਡੀ 'ਚ ਕੁੱਲ 12 ਵਿਅਕਤੀ ਸਵਾਰ ਸਨ ਤੇ ਇਹ ਗੱਡੀ ਜੰਮੂ ਤਰਫੋਂ ਕਾਫੀ ਤੇਜ਼ ਗਤੀ ਨਾਲ ਆ ਰਹੀ ਸੀ ਜਦਕਿ ਟ੍ਰੇਕਟਰ ਟਰਾਲੀ ਹੁਸ਼ਿਆਰਪੁਰ ਤਰਫੋਂ ਆ ਰਿਹਾ ਸੀ।


ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਰਿਆਣਾ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਖਮੀਆਂ ਦਾ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।


ਜਾਣਕਾਰੀ ਦਿੰਦਿਆਂ ਟ੍ਰੈਕਟਰ ਸਵਾਰ ਨੇ ਦੱਸਿਆ ਕਿ ਉਹ ਲੱਕੜ ਲੈ ਕੇ ਸੈਂਚੂਰੀ ਪਲਾਈਵੁਡ ਨੂੰ ਜਾ ਰਿਹਾ ਸੀ ਤੇ ਜਦੋਂ ਹਾਦਸੇ ਵਾਲੀ ਥਾਂ 'ਤੇ ਪਹੁੰਚਿਆਂ ਤਾਂ ਸਾਹਮਣੇ ਤੋਂ ਤੇਜ਼ ਰਫਤਾਰ ਟੈਂਪੂ ਟ੍ਰੇਵਲਰ ਓਵਰਟੇਕ ਕਰਦੀ ਹੋਈ ਗਲਤ ਸਾਈਡ ਆ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਨੌਜਵਾਨ ਨੇ ਦੱਸਿਆ ਕਿ ਉਸ ਵਲੋਂ ਬਾਕੀਆਂ ਦੀ ਮਦਦ ਨਾਲ ਉਨ੍ਹਾਂ ਨੂੰ ਗੱਡੀ ਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਦੂਜੇ ਪਾਸੇ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।