Jalandhar Bypoll: ਸ਼ਾਹਕੋਟ `ਚ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਸਮਰਥਕ ਆਹਮੋ-ਸਾਹਮਣੇ
Jalandhar Bypoll: ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਬੁੱਧਵਾਰ ਨੂੰ ਵੋਟਿੰਗ ਪ੍ਰਕਿਰਿਆ ਹੋ ਰਹੀ ਹੈ। ਇਸ ਦਰਮਿਆਨ ਕੁਝ ਥਾਵਾਂ ਉਪਰ ਝੜਪ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।
Jalandhar Bypoll: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਸਵੇਰੇ ਵੋਟਿੰਗ ਦੀ ਰਫ਼ਤਾਰ ਕਾਫੀ ਹੌਲੀ ਰਹੀ। ਸਵੇਰੇ 11 ਵਜੇ ਤੱਕ ਸਿਰਫ਼ 17.46 ਫ਼ੀਸਦੀ ਵੋਟਿੰਗ ਹੋਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਇਸ ਦੌਰਾਨ ਸ਼ਾਹਕੋਟ ਦੇ ਪਿੰਡ ਰੂਪੇਵਾਲਾ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰ ਭਿੜ ਗਏ। ਸ਼ਾਹਕੋਟ ਤੋਂ ਕਾਂਗਰਸ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦੋਸ਼ ਲਗਾਇਆ ਕਿ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਵਿਧਾਇਕ ਦਲਵੀਰ ਸਿੰਘ ਟੋਂਗ ਜਲੰਧਰ ਵਿੱਚ ਘੁੰਮ ਰਹੇ ਹਨ। ਚੋਣ ਕਮਿਸ਼ਨ ਦੇ ਨਿਯਮ ਮੁਤਾਬਕ ਵੋਟਿੰਗ ਦੇ ਦਿਨ ਬਾਹਰੀ ਸਖ਼ਸ਼ ਜਲੰਧਰ ਵਿੱਚ ਨਹੀਂ ਆ ਸਕਦਾ।
ਉਧਰ ਆਮ ਆਦਮੀ ਪਾਰਟੀ ਨੇਤਾਵਾਂ ਨੇ ਦੋਸ਼ ਲਗਾਇਆ ਕਿ ਕਾਂਗਰਸੀ ਵਰਕਰਾਂ ਨੇ ਧੱਕੇਸ਼ਾਹੀ ਕੀਤੀ। ਇ ਤੋਂ ਬਾਅਦ ਵਿਧਾਇਕ ਟੋਂਗ ਨੂੰ ਉਥੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਾ। ਮੌਕੇ ਉਪਰ ਪੁਲਿਸ ਨੇ ਉਥੇ ਪੁੱਜ ਕੇ ਵਿਧਾਇਕ ਨੂੰ ਬਾਹਰ ਨਿਕਲਿਆ ਅਤੇ ਹੁਣ ਥਾਣੇ ਵਿੱਚ ਲੈ ਗਈ ਹੈ। 9 ਵਿਧਾਨ ਸਭਾ ਖੇਤਰਾਂ ਵਾਲੀ ਇਸ ਲੋਕ ਸਭਾ ਸੀਟ ਉਪਰ 1972 ਪੋਲਿੰਟਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਉਪਰ ਜ਼ਿਲ੍ਹੇ ਦੇ 16 ਲੱਖ 21 ਹਜ਼ਾਰ ਵੋਟਰ ਨਵੇਂ ਸੰਸਦ ਮੈਂਬਰ ਦੀ ਚੋਣ ਕਰਨਗੇ।
ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਇਸ ਸਾਲ ਜਨਵਰੀ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਧ ਇਥੇ ਜ਼ਿਮਨੀ ਚੋਣ ਹੋ ਰਹੀ ਹੈ। ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਚੋਣ ਪ੍ਰਕਿਰਿਆ ਦੇ ਮੱਦੇਨਜ਼ਰ 1972 ਪੋਲਿੰਗ ਸਟੇਸ਼ਨਾਂ ’ਤੇ 9865 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ : Jalandhar bypoll election 2023: ਜਲੰਧਰ ਚੋਣਾਂ 'ਚ ਸ਼ਕਤੀਮਾਨ ਬਣ ਘੁੰਮ ਰਿਹਾ ਨੀਟੂ ਸ਼ਟਰਾਂ ਵਾਲਾ, 'ਕਹਿੰਦਾ 4 ਘੰਟਿਆਂ 'ਚ ਚੱਕ ਦੇਊਂ ਗਰੀਬੀ'
ਜਦਕਿ 252 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ 'ਤੇ ਨਜ਼ਰ ਰੱਖਣ ਲਈ 302 ਮਾਈਕ੍ਰੋ ਆਬਜ਼ਰਵਰ ਤਾਇਨਾਤ ਕੀਤੇ ਗਏ ਹਨ। ਨਿਰਪੱਖ ਚੋਣਾਂ ਤੇ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਨਾਲ-ਨਾਲ ਕੇਂਦਰੀ ਬਲਾਂ ਦੀਆਂ 70 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ 70 ਕੰਪਨੀਆਂ ਵਿੱਚੋਂ 30 ਨੂੰ ਸ਼ਹਿਰ ਦੇ 4 ਵਿਧਾਨ ਸਭਾ ਹਲਕਿਆਂ ਵਿਚ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Viral Video: ਸਪੀਕਰ ਨੇ ਬੋਲਣ ਨਹੀਂ ਦਿੱਤਾ ਤਾਂ ਗੁੱਸੇ 'ਚ ਆਏ ਸੰਸਦ ਮੈਂਬਰ ਨੇ ਸਭ ਦੇ ਸਾਹਮਣੇ ਲਾਹ ਦਿੱਤੇ ਕੱਪੜੇ, ਵੇਖੋ ਵਾਇਰਲ ਵੀਡੀਓ