ਟੁੱਟੇ ਦੰਦਾਂ ਨਾਲ ਆਪਣੀ ਭੈਣ ਨੂੰ ਗੋਦੀ `ਚ ਲੈ ਨਜ਼ਰ ਆਈ ਇਹ ਸ਼ਰਾਰਤੀ ਅਦਾਕਾਰ, ਕਈ ਫ਼ਿਲਮਾਂ `ਚ ਬਣਾਏ ਰਿਕਾਰਡ
ਅਕਸਰ ਮਸ਼ਹੂਰ ਹਸਤੀਆਂ ਆਪਣੇ ਸੋਸ਼ਲ ਮੀਡਿਆ ਅਕਾਊਂਟ ਫੇਸਬੁੱਕ, ਇੰਸਟਾਗ੍ਰਾਮ ਤੇ ਆਪਣੀਆਂ ਫੋਟੋਆਂ ਸ਼ੇਅਰ ਕਰਦੇ ਨਜ਼ਰ ਆਂਉਦੇ ਹਨ ਜਿਸ ਨੂੰ ਫੈਨਸ ਬੇਹੱਦ ਪਸੰਦ ਕਰਦੇ ਹਾਂ। ਬੀਤੇ ਦਿਨੀ ਬਾਲ ਦਿਵਸ ਮੌਕੇ ਕੁਝ ਫਿਲਮੀ ਸਿਤਾਰਿਆਂ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਸਨ ਤੇ ਬਚਪਨ ਦੇ ਦਿਨਾਂ ਨੂੰ ਯਾਦ ਕੀਤਾ ਸੀ। ਇਨ੍ਹਾਂ ਤ
Bollywood Actress childhood photo: ਅਕਸਰ ਮਸ਼ਹੂਰ ਹਸਤੀਆਂ ਆਪਣੇ ਸੋਸ਼ਲ ਮੀਡਿਆ ਅਕਾਊਂਟ ਫੇਸਬੁੱਕ, ਇੰਸਟਾਗ੍ਰਾਮ ਤੇ ਆਪਣੀਆਂ ਫੋਟੋਆਂ ਸ਼ੇਅਰ ਕਰਦੇ ਨਜ਼ਰ ਆਂਉਦੇ ਹਨ ਜਿਸ ਨੂੰ ਫੈਨਸ ਬੇਹੱਦ ਪਸੰਦ ਕਰਦੇ ਹਾਂ। ਬੀਤੇ ਦਿਨੀ ਬਾਲ ਦਿਵਸ ਮੌਕੇ ਕੁਝ ਫਿਲਮੀ ਸਿਤਾਰਿਆਂ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਸਨ ਤੇ ਬਚਪਨ ਦੇ ਦਿਨਾਂ ਨੂੰ ਯਾਦ ਕੀਤਾ ਸੀ। ਇਨ੍ਹਾਂ ਤਸਵੀਰਾਂ ਵਿਚ ਬਾਲੀਵੁੱਡ ਅਭਿਨੇਤਰੀ ਕਾਜੋਲ ਦੀ ਬਚਪਨ ਦੀ ਫੋਟੋ ਤੇਜੀ ਨਾਲ ਵਾਇਰਲ ਹੋ ਰਹੀ ਹੈ।
ਕਾਜੋਲ ਹਰ ਰੋਜ਼ ਸੋਸ਼ਲ ਮੀਡੀਆ 'ਤੇ ਮਜ਼ਾਕੀਆ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ। ਕਾਜੋਲ ਆਪਣੇ ਮਜ਼ਾਕੀਆ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਇਸ ਸਿਲਸਿਲੇ 'ਚ ਅਦਾਕਾਰਾ ਨੇ ਇਕ ਵਾਰ ਫਿਰ ਆਪਣੀ ਬਚਪਨ ਦੀ ਫੋਟੋ ਸ਼ੇਅਰ ਕੀਤੀ ਹੈ, ਜਿਸ 'ਤੇ ਲੋਕ ਖੂਬ ਪਿਆਰ ਦੀ ਵਰਖਾ ਕਰ ਰਹੇ ਹਨ। ਇਸ ਤਸਵੀਰ 'ਚ ਕਾਜੋਲ ਦੇ ਨਾਲ ਉਸ ਦੀ ਛੋਟੀ ਭੈਣ ਤਨੀਸ਼ਾ ਮੁਖਰਜੀ (tanisha mukerji) ਵੀ ਨਜ਼ਰ ਆ ਰਹੀ ਹੈ। ਦੋਹਾਂ ਦੀ ਬਚਪਨ ਦੀ ਇਹ ਫੋਟੋ ਬਹੁਤ ਪਿਆਰੀ ਹੈ।
ਇਹ ਵੀ ਪੜ੍ਹੋ: Chakka Jam in Punjab: ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ, ਅੱਜ ਪੰਜਾਬ ਭਰ 'ਚ ਕਿਸਾਨ ਕਰਨਗੇ ਚੱਕਾ ਜਾਮ
ਕਾਜੋਲ ਨੇ ਇਹ ਤਸਵੀਰ ਆਪਣੇ ਅਧਿਕਾਰਤ ਇੰਸਟਾ ਅਕਾਊਂਟ 'ਤੇ ਪੋਸਟ ਕੀਤੀ ਹੈ। ਇਸ ਤਸਵੀਰ 'ਚ ਕਾਜੋਲ ਦੇ ਦੰਦ ਟੁੱਟੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ। ਕਾਜੋਲ ਨੇ ਭੈਣ ਤਨੀਸ਼ਾ ਮੁਖਰਜੀ ਨੂੰ ਆਪਣੀ ਗੋਦ 'ਚ ਲਿਆ ਹੈ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਲੋਕ ਕਹਿੰਦੇ ਹਨ ਕਿ ਕਾਜੋਲ ਬਚਪਨ 'ਚ ਬਹੁਤ ਸ਼ਰਾਰਤੀ ਰਹੀ ਹੋਵੇਗੀ। ਕਾਜੋਲ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਦਿੱਤਾ ਹੈ। ਉਹ ਲਿਖਦੀ ਹੈ, 'ਮੇਰੇ ਅੰਦਰ ਦੇ ਬੱਚੇ ਨੂੰ ਬਾਲ ਦਿਵਸ ਦੀਆਂ ਮੁਬਾਰਕਾਂ... ਪਾਗਲ ਰਹੋ , ਬੁਰਾ ਰਹੋ, ਜਿਵੇ ਹੋ ਉਵੇਂ ਹੀ ਰਹੋ। ਸੈਲੇਬਸ ਦੇ ਨਾਲ-ਨਾਲ ਪ੍ਰਸ਼ੰਸਕ ਵੀ ਕਾਜੋਲ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦੇ ਰਹੇ ਹਨ।
ਪੋਸਟ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਹਾਂ ਤੁਸੀਂ ਪਰਫੈਕਟ ਹੋ। ਬਾਲ ਦਿਵਸ ਮੁਬਾਰਕ'। ਤਾਂ ਇਕ ਹੋਰ ਨੇ ਲਿਖਿਆ, 'ਮੈਡਮ ਤੁਹਾਡੀ ਮੁਸਕਰਾਹਟ ਅਜੇ ਵੀ ਪਹਿਲਾਂ ਵਰਗੀ ਹੈ'। ਦੂਜੇ ਪਾਸੇ ਇੱਕ ਹੋਰ ਨੇ ਮਜ਼ਾਕੀਆ ਲਹਿਜੇ ਵਿੱਚ ਲਿਖਿਆ ਹੈ, 'ਜੇ ਰਾਜ ਨੇ ਆਪਣੀ ਸਿਮਰਨ ਨੂੰ ਇਸ ਤਰ੍ਹਾਂ ਦੇਖਿਆ ਹੁੰਦਾ ਤਾਂ ਪੱਕਾ ਹੱਥ ਨਹੀਂ ਸੀ ਲਾਉਣਾ।' ਇਸ ਤਰ੍ਹਾਂ ਲੋਕ ਹਾਰਟ ਇਮੋਜੀ ਬਣਾ ਕੇ ਵੀ ਪੋਸਟ 'ਤੇ ਢੇਰ ਸਾਰਾ ਪਿਆਰ ਦਿਖਾ ਰਹੇ ਹਨ।