Kapil Dev on Rishabh Pant health news: ਭਾਰਤੀ ਕ੍ਰਿਕੇਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹਾਦਸੇ ਤੋਂ ਬਾਅਦ ਹੁਣ ਠੀਕ ਹੋ ਰਹੇ ਹਨ ਪਰ ਫਿਲਹਾਲ ਉਹ ਹਸਪਤਾਲ ‘ਚ ਹੀ ਭਰਤੀ ਹਨ। ਇਸ ਦੌਰਾਨ ਭਾਰਤੀ ਟੀਮ ਦੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਰਿਸ਼ਭ ਪੰਤ ਤੋਂ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ, ’ਮੈਂ ਜਾ ਕੇ ਰਿਸ਼ਭ ਪੰਤ ਨੂੰ ਥੱਪੜ ਮਾਰਾਂਗਾ’. 


COMMERCIAL BREAK
SCROLL TO CONTINUE READING

ਦਰਅਸਲ, ਇੱਕ ਨਿੱਜੀ ਪ੍ਰੋਗਰਾਮ ਦੌਰਾਨ ਰਿਸ਼ਭ ਪੰਤ ਬਾਰੇ ਗੱਲ ਕਰਦਿਆਂ ਕਪਿਲ ਦੇਵ ਨੇ ਕਿਹਾ ਕਿ "ਮੈਂ ਉਸਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ, ਪਰ ਮੈਂ ਉਸ ਤੋਂ ਨਾਰਾਜ਼ ਹਾਂ। ਮੈਂ ਜਾ ਕੇ ਰਿਸ਼ਭ ਪੰਤ ਨੂੰ ਥੱਪੜ ਮਾਰਾਂਗਾ ਕਿਉਂਕਿ ਰਿਸ਼ਭ ਦਾ ਟੀਮ ‘ਚ ਨਾ ਹੋਣਾ ਭਾਰਤੀ ਟੀਮ ਲਈ ਇੱਕ ਵੱਡਾ ਨੁਕਸਾਨ ਹੈ।"


ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਰਿਸ਼ਭ ਪੰਤ ਜਲਦੀ ਤੋਂ ਜਲਦੀ ਠੀਕ ਹੋ ਜਾਵੇ। ਕਪਿਲ ਦੇਵ ਨੇ ਕਿਹਾ ਕਿ ਰਿਸ਼ਭ ਨੂੰ ਅਜਿਹਾ ਜੋਖਮ ਨਹੀਂ ਲੈਣਾ ਚਾਹੀਦਾ ਸੀ। ਦੱਸ ਦਈਏ ਕਿ ਰਿਸ਼ਭ ਪੰਤ ਆਸਟ੍ਰੇਲੀਆ ਦੀ ਟੀਮ ਨੂੰ ਗਾਬਾ ਵਿੱਚ ਹਰਾਉਣ ਵਾਲੀ ਭਾਰਤੀ ਟੀਮ ਦਾ ਮਹਿਤਵਪੂਰਨ ਹਿੱਸਾ ਸਨ ਅਤੇ ਇਸ ਕਰਕੇ ਆਉਣ ਵਾਲੀ ਭਾਰਤ ਬਨਾਮ ਆਸਟ੍ਰੇਲੀਆ ਟੈਸਟ ਸੀਰੀਜ਼ ਵਿੱਚ ਪੰਤ ਦਾ ਨਾ ਹੋਣਾ ਭਾਰਤੀ ਟੀਮ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।  


ਇਹ ਵੀ ਪੜ੍ਹੋ: Turkey Earthquake news: ਤੁਰਕੀ ਭੂਚਾਲ 'ਚ ਪੀੜਤ ਲੋਕਾਂ ਦੀ ਮਦਦ ਲਈ ਸਾਹਮਣੇ ਆਈ ਖਾਲਸਾ ਏਡ ਦੀ ਟੀਮ


ਕਪਿਲ ਦੇਵ ਨੇ ਕਿਹਾ ਕਿ ਰਿਸ਼ਭ ਪੰਤ ਭਾਰਤੀ ਟੀਮ ਦੇ ਅਹਿਮ ਖਿਡਾਰੀ ਹਨ ਅਤੇ ਉਹ ਉਸਨੂੰ ਬਹੁਤ ਪਿਆਰ ਕਰਦੇ ਹਨ। ਰਿਸ਼ਭ ਦੀ ਸੱਟ ਕਾਰਨ ਭਾਰਤੀ ਕ੍ਰਿਕੇਟ ਟੀਮ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ, ਉਨ੍ਹਾਂ ਕਿਹਾ।  


ਇਸ ਤੋਂ ਬਾਅਦ ਕਪਿਲ ਦੇਵ ਨੇ ਕਿਹਾ ਕਿ ਉਸਦੀ ਗੈਰਹਾਜ਼ਰੀ ਭਾਰਤ ਬਨਾਮ ਆਸਟ੍ਰੇਲੀਆ ਟੈਸਟ ਸੀਰੀਜ਼ ਵਿੱਚ ਬਹੁਤ ਮਹਿਸੂਸ ਕੀਤੀ ਜਾਵੇਗੀ। 


ਇਹ ਵੀ ਪੜ੍ਹੋ: Sidharth Malhotra and Kiara Advani wedding: ਵਿਆਹ ਦੇ ਬੰਧਨ 'ਚ ਬੱਝੇ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ


(For more news apart from Kapil Dev's reaction on Rishabh Pant's health, stay tuned to Zee PHH)