Khadur Sahib Lok Sabha Election Result 2024: ਜੇਲ੍ਹ ਵਿੱਚ ਬੈਠੇ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਸੀਟਾਂ ਤੋਂ ਸ਼ਾਨਦਾਰ ਜਿੱਤ ਕੀਤੀ ਹਾਸਲ
Khadur Sahib Lok Sabha Election Result 2024: ਕਾਂਗਰਸ ਨੇ ਇਸ ਹਲਕੇ ਤੋਂ ਕੁਲਬੀਰ ਸਿੰਘ ਜ਼ੀਰਾ ਤੇ ਭਾਜਪਾ (BJP) ਨੇ ਮਨਦੀਪ ਮੰਨਾ, ਆਮ ਆਦਮੀ ਪਾਰਟੀ (AAP) ਦੇ ਲਾਲਜੀਤ ਸਿੰਘ ਭੁੱਲਰ, ਅਤੇ ਸ਼੍ਰੋਮਣੀ ਅਕਾਲੀ ਦਲ (SAD) ਦੇ ਵਿਰਸਾ ਸਿੰਘ ਵਲਟੋਹਾ ਅਤੇ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਵਿੱਚ ਸਨ।
Khadur Sahib Lok Sabha Election Result 2024: : ਲੋਕ ਸਭਾ ਹਲਕਾ ਖਡੂਰ ਸਾਹਿਬ (Lok Sabha Election Khadur Sahib Result 2024) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਲੋਕ ਸਭਾ ਚੋਣਾਂ 2024 (Lok Sabha election 2024) ਵਿੱਚ ਖਡੂਰ ਸਾਹਿਬ ਦੀ ਸੀਟ ਤੋਂ ਖਾਲਿਸਤਾਨੀ ਸਮਰਥਕ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ 1,97,720 ਵੋਟਾਂ ਨਾਲ ਹਰਿਆ। ਅੰਮ੍ਰਿਤਪਾਲ ਸਿੰਘ ਨੂੰ 4,04,430 ਅਤੇ ਕੁਲਬੀਰ ਸਿੰਘ ਜ਼ੀਰਾ ਨੂੰ 2,07,310 ਵੋਟਾਂ ਹਾਸਲ ਕੀਤੀਆਂ।
ਕਿੰਨੇ ਫੀਸਦ ਵੋਟਿੰਗ ਹੋਈ
ਖਡੂਰ ਸਾਹਿਬ ਸੰਸਦੀ ਹਲਕੇ ਵਿੱਚ ਕੁੱਲ 16.67 ਲੱਖ ਵੋਟਰਾਂ ਵਿੱਚੋਂ ਕੁੱਲ 62.55% ਵੋਟਾਂ ਪਈਆਂ ਜਿਨ੍ਹਾਂ ਵਿਚ ਲਗਭਗ 63.56% ਔਰਤਾਂ ਅਤੇ 61.65% ਮਰਦ ਸਨ।
ਉਮੀਦਵਾਰ | ਸਿਆਸੀ ਪਾਰਟੀ | ਵੋਟਾਂ |
ਅੰਮ੍ਰਿਤਪਾਲ ਸਿੰਘ | ਅਜ਼ਾਦ | 4,04,430 |
ਕੁਲਬੀਰ ਸਿੰਘ ਜ਼ੀਰਾ | ਕਾਂਗਰਸ | 2,07,310 |
ਲਾਲਜੀਤ ਸਿੰਘ ਭੁੱਲਰ | 'ਆਪ' | 1,94,836 |
ਵਿਰਸਾ ਸਿੰਘ ਵਲਟੋਹਾ | ਸ਼੍ਰੋਮਣੀ ਅਕਾਲੀ ਦਲ | 86,416 |
ਮਨਜੀਤ ਸਿੰਘ ਮੰਨਾ | ਭਾਜਪਾ | 86,373 |
ਪਰਮਜੀਤ ਸਿੰਘ | ਅਜ਼ਾਦ | 12,525 |
ਲੋਕ ਸਭਾ ਨਤੀਜੇ 2019 (Lok Sabha Election 2019 Results)
2019 ਵਿੱਚ ਕਾਂਗਰਸ ਨੇ ਇਸ ਸੀਟ ਤੋਂ ਜਸਬੀਰ ਸਿੰਘ ਡਿੰਪਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ, ਜਸਬੀਰ ਸਿੰਘ ਡਿੰਪਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।
ਸੀਟ ਦਾ ਸਿਆਸੀ ਇਤਿਹਾਸ (Khadur Sahib Lok Sabha Seat History)
ਗੁਰੂ ਅੰਗਦ ਦੇਵ ਜੀ ਦੀ ਕਰਮ ਭੂਮੀ ਵਜੋਂ ਮਸ਼ਹੂਰ ਅੱਠ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਨਗਰ ਖਡੂਰ ਸਾਹਿਬ ਸਿੱਖ ਇਤਿਹਾਸ ਵਿੱਚ ਵਿਲੱਖਣ ਸਥਾਨ ਰੱਖਦਾ ਹੈ। ਖਡੂਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਖਡੂਰ ਸਾਹਿਬ ਹਲਕਾ ਸਾਲ 2009 'ਚ ਹੋਂਦ ਵਿੱਚ ਆਇਆ ਸੀ। ਇਸ ਤੋਂ ਪਹਿਲਾਂ ਤਰਨ ਤਾਰਨ ਲੋਕ ਸਭਾ ਹਲਕਾ ਹੁੰਦਾ ਸੀ। ਜਿਸ ਨੂੰ ਸਾਲ 2009 ਤੋਂ ਖਡੂਰ ਸਾਹਿਬ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਖਡੂਰ ਸਾਹਿਬ ਲੋਕ ਸਭਾ 'ਚ ਮੌਜੂਦ ਵਿਧਾਨ ਸਭਾ ਹਲਕੇ
ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ( ਜੰਡਿਆਲਾ ਗੁਰੂ, ਤਰਨ ਤਾਰਨ, ਖੇਮਕਰਨ, ਪੱਟੀ, ਸ਼੍ਰੀ ਖਡੂਰ ਸਾਹਿਬ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ, ਜ਼ੀਰਾ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ 7 ਸੀਟ 'ਤੇ ਜਿੱਤ ਹਾਸਲ ਕੀਤੀ। ਜਦਕਿ ਕਾਂਗਰਸ ਪਾਰਟੀ ਇੱਕ ਸੀਟ ਜਿੱਤ ਵਿੱਚ ਕਾਮਯਾਬ ਰਹੀ ਤਾਂ ਇੱਕ ਸੀਟ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ।
ਖਡੂਰ ਸਾਹਿਬ ਵਿਚ ਕੁੱਝ ਵੋਟਾਂ ਪੋਲ ਹੋਈਆਂ
ਖਡੂਰ ਸਾਹਿਬ ਸੰਸਦੀ ਹਲਕੇ ਵਿੱਚ ਕੁੱਲ 16.67 ਲੱਖ ਵੋਟਰਾਂ ਵਿੱਚੋਂ ਕੁੱਲ 62.55% ਵੋਟਾਂ ਪਈਆਂ ਜਿਨ੍ਹਾਂ ਵਿਚ ਲਗਭਗ 63.56% ਔਰਤਾਂ ਅਤੇ 61.65% ਮਰਦ ਸਨ। ਹਲਕੇ ਦੇ ਕੁੱਲ 10,73,572 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਸੀ।